vibhramaविभ्रम
ਸੰਗ੍ਯਾ- ਸੰਦੇਹ. ਸ਼ੱਕ। ੨. ਬਹੁਤ ਭ੍ਰਮਣ ਦੀ ਕ੍ਰਿਯਾ। ੩. ਕਾਵ੍ਯ ਅਨੁਸਾਰ ਇੱਕ ਹਾਵ, ਜਿਸ ਤੋਂ ਚਿੱਤ ਦੀ ਹਾਲਤ ਅਜੇਹੀ ਸੰਸੇ ਵਿੱਚ ਪੈਣੀ, ਕਿ ਯੋਗ ਅਯੋਗ ਦਾ ਗਿਆਨ ਨਾ ਰਹੇ। ੪. ਇੱਕ ਅਰਥਾਲੰਕਾਰ. ਦੇਖੋ, ਭ੍ਰਾਂਤਿ (ਅ).
संग्या- संदेह. शॱक। २. बहुत भ्रमण दी क्रिया। ३. काव्य अनुसार इॱक हाव, जिस तों चिॱत दी हालत अजेही संसे विॱच पैणी, कि योग अयोग दा गिआन ना रहे। ४. इॱक अरथालंकार. देखो, भ्रांति (अ).
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸ੍ਵਦੇਹ. ਆਪਣਾ ਸ਼ਰੀਰ. "ਜੇ ਜੇ ਸਹਿ ਜਾਤਨ ਸੰਦੇਹ." (ਵਿਚਿਤ੍ਰ) ਜੋ ਜੋ ਆਪਣੇ ਸ਼ਰੀਰ ਤੇ ਤਾੜਨਾ ਸਹਾਰਦੇ ਹਨ। ੨. ਸੰ. ਸੰਗ੍ਯਾ- (ਸੰ- ਦਿਹ੍) ਸੰਸਾ. ਸ਼ੱਕ। ੩. ਇੱਕ ਅਰਥਾਲੰਕਾਰ. ਕਿਸੇ ਪਦਾਰਥ ਨੂੰ ਦੇਖਕੇ ਉਸ ਦੀ ਅਸਲੀਅਤ ਨਾ ਜਾਣੀ ਜਾਵੇ, ਕਿੰਤੂ ਸ਼ੱਕ ਬਣਿਆ ਰਹੇ. ਇਹ "ਸੰਦੇਹ" ਅਲੰਕਾਰ ਹੈ. ਇਸ ਵਿੱਚ ਇੱਕ ਕਿਧੌਂ ਕੈਧੌਂ ਅਥਵਾ ਜਾਂ ਆਦਿਕ ਪਦਾਂ ਦਾ ਪ੍ਰਯੋਗ ਹੋਇਆ ਕਰਦਾ ਹੈ.#ਉਦਾਹਰਣ-#ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ?#ਕਿ ਇਹੁ ਮਨੁ ਅਵਰਨ ਸਦਾ ਅਵਿਨਾਸੀ?#ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ?#ਇਸੁ ਮਨ ਕਉ ਮਮਤਾ ਕਿਥਹੁ ਲਾਗੀ?#(ਮਲਾ ਮਃ ੩)#ਕਿਧੌਂ ਦੇਵਕੰਨ੍ਯਾ ਕਿਧੌਂ ਵਾਸਵੀ ਹੈ,#ਕਿਧੌਂ ਜੱਛਨੀ ਕਿੰਨਰੀ ਨਾਗਨੀ ਹੈ,#ਕਿਧੌਂ ਗੰਧ੍ਰਵੀ ਦੈਤਜਾ ਦੇਵਤਾ ਸੀ,#ਕਿਧੌਂ ਸੂਰਜਾ ਸੁੱਧ ਸੋਧੀ ਸੁਧਾ ਸੀ,#ਕਿਧੌਂ ਚਿਤ੍ਰ ਕੀ ਪੁਤ੍ਰਿਕਾ ਸੀ ਬਨੀ ਹੈ,#ਕਿਧੌਂ ਸੰਖਿਨੀ ਚਿਤ੍ਰਿਨੀ ਪਦਮਿਨੀ ਹੈ,#ਕਿਧੌਂ ਰਾਗ ਪੂਰੇ ਭਰੀ ਰਾਗਮਾਲਾ,#ਬਰੀ ਰਾਮ ਤੈਸੇ ਸਿਯਾ ਆਜ ਬਾਲਾ.#(ਰਾਮਾਵ)...
ਦੇਖੋ, ਸਕ ਅਤੇ ਸ਼ਕ੍ਯ। ੨. ਸੰਗ੍ਯਾ- ਲੱਕੜ ਦਾ ਛਿਲਕਾ (ਤ੍ਵਕ)....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰਗ੍ਯਾ- ਘੁੰਮਣਾ. ਚਕ੍ਰਾਕਾਰ ਫਿਰਨਾ। ੨. ਵਿਚਰਨਾ। ੩. ਸ਼ੱਕ ਵਿੱਚ ਪੈਣਾ। ੪. ਮਨ ਦਾ ਕਾਇਮ ਨਾ ਰਹਿਣਾ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਸੰਗ੍ਯਾ- ਆਹ੍ਵਾਨ. ਬੁਲਾਉਣ ਦੀ ਕ੍ਰਿਯਾ। ੨. ਕਾਵ੍ਯ ਅਨੁਸਾਰ ਮਨ ਦੇ ਭਾਵ ਕਰਕੇ ਅੰਗਾਂ ਵਿੱਚ ਪੈਦਾ ਹੋਈ ਚੇਸ੍ਟਾ, ਜਿਸ ਤੋਂ ਚਿੱਤ ਦੇ ਖਿਆਲਾਤ ਪ੍ਰਗਟ ਹੋਣ. "ਹਾਵ ਪਰਸਪਰ ਦੁਹੂੰਅਨ ਭਯੋ." (ਚਰਿਤ੍ਰ (੩੬੭) ਦੇਖੋ, ਰਸ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
ਅ਼. [حالت] ਹ਼ਾਲਤ. ਸੰਗ੍ਯਾ- ਦਸ਼ਾ....
ਦੇਖੋ, ਯੁਜ੍ ਧਾ. ਸੰਗ੍ਯਾ- ਸੰਯੋਗ. ਜੜ. ਮਿਲਾਪ। ੨. ਉਪਾਯ. ਜਤਨ। ੩. ਚਿੱਤ ਦੀ ਵ੍ਰਿੱਤਿ ਦਾ ਰੋਕਣਾ. योगश्चित्त्वृत्ति् निरोधः (ਪਾਤੰਜਲ ਦਰਸ਼ਨ. ਪਾਦ ੧. ਸੂਤ੍ਰ ੨¹) ਦੇਖੋ, ਸਹਜ ਜੋਗ ਅਤੇ ਜੋਗ। ੪. ਪਤੰਜਲਿ ਰਿਖਿ ਦਾ ਦੱਸਿਆ ਅੱਠ ਅੰਗ ਰੂਪ ਯੋਗਸਾਧਨ, ਜੋ ਮੁਕਤਿ ਦਾ ਕਾਰਣ ਹੈ।² ੫. ਯੁਕ੍ਤਿ. ਦਲੀਲ। ੬. ਜੀਵਾਤਮਾ ਅਤੇ ਪਰਮਾਤਮਾ ਦਾ ਇੱਕ ਹੋਣਾ। ੭. ਜੋ ਵਸਤੂ ਨਹੀਂ ਮਿਲੀ, ਉਸ ਦੀ ਪ੍ਰਾਪਤੀ ਦੀ ਚਿੰਤਾ। ੮. ਦੇਹ (ਸ਼ਰੀਰ) ਦੀ ਇਸਥਿਤੀ। ੯. ਨੁਸਖ਼ਾ। ੧੦. ਗ੍ਰਹਾਂ ਦਾ ਮੇਲ....
ਸੰ. ਸੰਗ੍ਯਾ- ਜੁਦਾਈ. ਭਿੰਨਤਾ। ੨. ਕੁ ਸਮਯ (ਕੁ ਸਮਾ). ਖੋਟਾ ਵੇਲਾ। ੩. ਦੇਖੋ, ਅਯੋਗ੍ਯ....
ਸੰ. ज्ञान ਜ੍ਞਾਨ. ਸੰਗ੍ਯਾ- ਜਾਣਨਾ. ਬੋਧ. ਸਮਝ. ਇ਼ਲਮ. "ਅੰਤਰਿ ਗਿਆਨ ਨ ਆਇਓ ਮਿਰਤਕੁ ਹੈ ਸੰਸਾਰ." (ਵਾਰ ਸ੍ਰੀ ਮਃ ੩) ੨. ਪਾਰਬ੍ਰਹਮ, ਜੋ ਗ੍ਯਾਨਰੂਪ ਹੈ....
ਸੰ. भ्रान्ति- ਸੰਗ੍ਯਾ- ਭ੍ਰਮਣ. ਘੁੰਮਣਾ. "ਨਾਮੁ ਜਪਤ ਗੋਬਿੰਦ ਕਾ ਬਿਨਸੈ ਭ੍ਰਮਭ੍ਰਾਂਤਿ." (ਬਿਲਾ ਮਃ ੫) ੨. ਅਯਥਾਰਥਗ੍ਯਾਨ. ਝੂਠੀ ਸਮਝ. "ਭ੍ਰਾਤਿ ਤਜਿਛੋਡਿ ਤਉ ਅਮਿਉ ਪੀਜੈ." (ਮਾਰੂ ਮਃ ੧) ੩. ਸ਼ੱਕ. ਸੰਸਾ. "ਸ਼ਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ." (ਆਸਾ ਅਃ ਮਃ ੧) ੪. ਇੱਕ ਅਰਥਾਲੰਕਾਰ. ਕਿਸੇ ਵਸ੍ਤੁ ਦੇ ਤੁੱਲ ਦੂਜੀ ਵਸ੍ਤੁ ਨੂੰ ਵੇਖਕੇ ਉਸ ਦਾ ਰੂਪ ਹੀ ਮੰਨ ਲੈਣਾ "ਭ੍ਰਾਂਤਿ" ਅਲੰਕਾਰ ਹੈ. ਇਸ ਦਾ ਨਾਮ "ਭ੍ਰਮ" ਭੀ ਹੈ.#ਆਨ ਬਾਤ ਕੋ ਆਨ ਮੇ ਹੋਤ ਜਹਾਂ ਭ੍ਰਮ ਆਯ,#ਤਾਂਸੋਂ ਭ੍ਰਮ ਸਭ ਕਹਿਤ ਹੈਂ ਭੂਸਣ ਸੁਕਵਿ ਬਨਾਯ.#(ਸ਼ਿਵਰਾਜਭੂਸਣ)#ਉਦਾਹਰਣ-#ਮ੍ਰਿਗਤ੍ਰਿਸਨਾ ਜਿਉ ਝੂਠੋ ਇਹੁ ਜਗ#ਦੇਖਿ ਤਾਸਿ ਉਠਿ ਧਾਵੈ.#(ਗੁਉ ਮਃ ੯)#ਨਰਪਤਿ ਏਕੁ ਸਿੰਘਾਸਨਿ ਸੋਇਆ,#ਸੁਪਨੇ ਭਇਆ ਭਿਖਾਰੀ,#ਅਛਤ ਰਾਜ ਬਿਛੁਰਤ ਦੁਖੁ ਪਾਇਆ#ਸੋ ਗਤਿ ਭਈ ਹਮਾਰੀ.#(ਸੋਰ ਰਵਿਦਾਸ)#ਜੈਸੇ ਕਚਈ ਮੁਦਿਤ ਪੇਖ ਪ੍ਰਤਿਬਿੰਬ ਨਿਸਿ#ਸਿੰਘ ਪ੍ਰਤਿਬਿੰਬ ਦੇਖ ਕੂਪ ਮੇ ਪਰਤ ਹੈ,#ਜੈਸੇ ਕਾਂਚਮੰਦਿਰ ਮੇ ਮਾਨਸ ਅਨੰਦਮਈ#ਸ਼ਾਨ ਪੇਖ ਆਪਾਆਪ ਭੂਸਕੈ ਮਰਤ ਹੈ.#(ਭਾਗੁ ਕ)#ਬਾਜੀਗਰ ਜੈਸੀ ਬਾਜੀ ਮਾਯਾ ਕੀ ਕਨਾਤ ਸਾਜੀ#ਪਾਜੀ ਕੋ ਅਪਾਜੀ ਲਖ ਤਾਂਸੋਂ ਬਿਰਮਾਯੋ ਹੈ,#ਸੁਪਨੇਪਦਾਰਥ ਸੁਆਰਥ ਮੇ ਰਚ੍ਯੋ ਸੰਚੈ#ਸੰਚਿ ਸੰਚਿ ਜਾਗੇ ਤੇ ਬਹੁਰਿ ਪਛਤਾਯੋ ਹੈ,#ਸੁਕਤਾ ਰਜਤ ਮ੍ਰਿਗਤ੍ਰਿਸਨਾ ਮੇ ਨੀਰ ਜੈਸੇ#ਰੱਜੁ ਮੇ ਸਰਪ ਆਦਿ ਅੰਤ ਹੂੰ ਨ ਪਾਯੋ ਹੈ,#ਕੂੜ ਹੈ ਰੇ ਕੂੜ, ਮਨ ਮੂੜ ਲਗ ਨਾਮ ਰੂੜ#ਸਾਚੇ ਕੋ ਬਨਾਯੋ ਤਾਂਤੇ ਸਾਚੋਸੋ ਸੁਹਾਯੋ ਹੈ.#(ਨਾਪ੍ਰ)#(ਅ) ਭਯ, ਕ੍ਰੋਧ ਅਥਵਾ ਆਨੰਦ ਕਰਕੇ ਚਿੱਤ ਦਾ ਐਸਾ ਭ੍ਰਮ ਵਿੱਚ ਪੈਣਾ, ਜਿਸ ਤੋਂ ਯੋਗ ਅਯੋਗ ਦਾ ਧ੍ਯਾਨ ਜਾਂਦਾ ਰਹੇ, ਭ੍ਰਾਂਤਿ ਦਾ ਦੂਜਾ ਰੂਪ ਹੈ. ਇਸ ਨੂੰ "ਵਿਭ੍ਰਮ" ਭੀ ਆਖਦੇ ਹਨ.#ਉਦਾਹਰਣ-#ਭਾਈਆਂ ਮਾਰਨ ਭਾਈ ਦੁਰਗਾ ਜਾਣਕੈ.#(ਚੰਡੀ ੩)#ਸ਼੍ਰੋਨਨ ਮੇ ਸੁਨ ਬਾਜਨ ਕੀ ਧੁਨਿ#ਵਿਭ੍ਰਮ ਹੋਤ ਭਯੋ ਮਨ ਨਾਰੀ,#ਹਾਰ ਲਪੇਟਲਯੋ ਕਟਿ ਕੇ ਤਟ#ਕਿੰਕਨਿ ਲੈ ਗਰ ਬੀਚ ਸੁਧਾਰੀ,#ਨੂਪੁਰ ਹਾਥਨ ਮੇ ਪਹੁਁਚੀ ਪਗ#ਅੰਚਰ ਅੰਗਿਨ ਥਾਨ ਸਵਾਰੀ,#ਅੰਜਨ ਅੰਜ ਕਪੋਲਨ ਪੈ, ਚਖ-#ਜਾਵਕ ਡਾਰ ਨ ਧੀਰ ਵਿਚਾਰੀ.#(ਨਾਪ੍ਰ)...