bānjhaबांझ
ਸੰ. ਬੰਧ੍ਯਾ. ਸੰਗ੍ਯਾ- ਬੰਧੇ ਹੋਏ (ਮੁਕ਼ੱਰਿਰ) ਵੇਲੇ ਪੁਰ ਜੋ ਛਲ ਨਾ ਦੇਵੇ. ਉਹ ਇਸਤ੍ਰੀ ਜੋ ਸੰਤਾਨ ਜਣਨ ਲਈ ਸਮਰਥ ਨਾ ਹੋਵੇ. Barren ਦੇਖੋ, ਬੰਧਿਆ ਅਤੇ ਬੰਧ੍ਯਾ.
सं. बंध्या. संग्या- बंधे होए (मुक़ॱरिर) वेले पुर जो छल ना देवे. उह इसत्री जो संतान जणन लई समरथ ना होवे. Barren देखो, बंधिआ अते बंध्या.
ਦੇਖੋ, ਬਾਂਝ ਅਤੇ ਬੰਧਿਆ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. सन्तान ਸੰਗ੍ਯਾ- ਔਲਾਦ. ਵੰਸ਼। ੨. ਕਲਪ ਬਿਹਛ. ਸੁਰਤਰੁ. "ਜਾਨਿਯੋ ਸੰਤਾਨ ਕੇ ਸਮਾਨ ਬਨੈ ਅਬਨ, ਦਾਨੀ ਮਨ ਕਾਮਨਾ, ਨ ਦਾਨੀ ਮੋਖ ਗ੍ਯਾਨ ਹੈ." (ਨਾਪ੍ਰ) ੩. ਵਿਸਤਾਰ. ਫੈਲਾਉ। ੪. ਇੰਤਜਾਮ. ਪ੍ਰਬੰਧ। ੫. ਨਿੱਤ ਵਹਿਣ ਵਾਲਾ ਜਲ ਦਾ ਪ੍ਰਵਾਹ....
ਸੰ. ਜਨਨ. ਸੰਗ੍ਯਾ- ਉਤਪੱਤੀ. ਪੈਦਾਇਸ਼। ੨. ਪੈਦਾ ਕਰਨ ਦੀ ਕ੍ਰਿਯਾ....
ਸੰ. ਸੰ- ਅਰ੍ਥ. ਸਮਰ੍ਥ. ਵਿ- ਬਲਵਾਨ. ਸ਼ਕਤਿ ਵਾਲਾ। ੨. ਯੋਗ. ਲਾਇਕ. "ਸਰਬ ਕਲਾ ਸਮਰਥ." (ਬਾਵਨ) ੩. ਤੁਲ੍ਯ. ਬਰੋਬਰ, "ਹਮ ਹਰਿ ਸਿਉ ਧੜਾ ਕੀਆ ਜਿਸਕਾ ਕੋਈ ਸਮਰਥ ਨਾਹਿ." (ਆਸਾ ਮਃ ੪)...
ਵਿ- ਬੰਨ੍ਹਿਆ ਹੋਇਆ. ਬੱਧਾ। ੨. ਸੰ. ਬੰਧ੍ਯਾ- ਸੰਗ੍ਯਾ- ਬੰਧੇ ਹੋਏ (ਨਿਯਤ) ਵੇਲੇ ਪੁਰ ਜੋ ਰਿਤੁਮਤੀ ਨਾ ਹੋਵੇ, ਅਤੇ ਸੰਤਾਨ ਨਾ ਜਣੇ. ਦੇਖੋ, ਬਾਂਝ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....