varamāवरमा
ਦੇਖੋ, ਬਰਮਾ। ੨. ਵਰ੍ਮਾ (वर्म्मन. ). ਛਤ੍ਰੀ (ਕ੍ਸ਼੍ਤ੍ਰਿਯ) ਦੀ ਨਾਮ ਪਿੱਛੇ ਲਗਾਇਆ ਸ਼ਬਦ. ਦੇਖੋ, ਚਾਰਵਰਣ.
देखो, बरमा। २. वर्मा (वर्म्मन. ). छत्री (क्श्त्रिय) दी नाम पिॱछे लगाइआ शबद. देखो, चारवरण.
ਸੰਗ੍ਯਾ- ਇੱਕ ਤਖਾਣਾ ਸੰਦ, ਜਿਸ ਨਾਲ ਛੇਦ ਕਰੀਦਾ ਹੈ। ੨. ਸੰ. ਵਰ੍ਮਨ੍. ਕਵਚ. "ਦੇਖ ਦਯੋ ਬਰਮਾ ਸੁਤਸੂਰਜ." (ਕ੍ਰਿਸਨਾਵ) ੩. ਬ੍ਰਹਮਾ. ਚਤੁਰਾਨਨ. "ਗੁਰੁ ਈਸਰੁ ਗੁਰੁ ਗੋਰਖੁ ਬਰਮਾ." (ਜਪੁ) ਗੁਰੂ ਹੀ ਸ਼ਿਵ, ਗੁਰੂ ਹੀ ਵਿਸਨੁ ਅਤੇ ਗੁਰੂ ਹੀ ਬ੍ਰਹਮਾ ਹੈ। ੪. ਬ੍ਰਹ੍ਮਦੇਸ਼. ਹਿੰਦੁਸਤਾਨ ਦੀ ਪੂਰਵੀ ਹੱਦ ਉੱਪਰ ਬੰਗਾਲ ਖਾਡੀ ਦੇ ਪੂਰਵ ਅਤੇ ਆਸਾਮ ਤਥਾ ਚੀਨ ਦੇ ਦੱਖਣ ਦਾ ਇੱਕ ਪਹਾੜੀ ਦੇਸ਼. ਇਸ ਦਾ ਰਕਬਾ ੨੩੦੮੩੯ ਵਰਗਮੀਲ ਅਤੇ ਆਬਾਦੀ ੧੩, ੨੦੫, ੫੬੪ ਹੈ. ਲੋਅਰ ਬਰਮਾ ਦੀ ਰਾਜਧਾਨੀ ਰੰਗੂਨ ਅਤੇ ਅਪਰ ਦੀ ਮਾਂਡਲੇ ਹੈ. ਇਸ ਵਿੱਚ ਰਤਨਾਂ ਅਤੇ ਸੋਨੇ ਆਦਿ ਦੀਆਂ ਖਾਣਾਂ ਹਨ....
ਦੇਖੋ, ਕ੍ਸ਼੍ਤ੍ਰਿਯ. "ਕਿ ਛਤ੍ਰੰ ਛਤ੍ਰੀ ਹੈ." (ਜਾਪੁ) ਕ੍ਸ਼੍ਤ੍ਰੀਆਂ ਦਾ ਛਤ੍ਰ ਹੈ. ਮਹਾਨ ਛਤ੍ਰੀ ਹੈ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....