varadhīवरदी
ਸੰਗ੍ਯਾ- ਸਿਪਾਹੀ ਆਦਿਕ ਦਾ ਲਿਬਾਸ. ਬਾਣਾ (uniform) ਇਸ ਦਾ ਮੂਲ ਅੰ. Order ਹੈ.
संग्या- सिपाही आदिक दा लिबास. बाणा (uniform) इस दा मूल अं. Order है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [سپاہی] ਫੌਜ ਵਿੱਚ ਭਰਤੀ ਹੋਣ ਵਾਲਾ. ਸੈਨਿਕ.¹ "ਕਤਹੂ ਸਿਪਾਹੀ ਹਨਐਕੈ ਸਾਧਤ ਸਿਲਾਹਨ ਕੋ." (ਅਕਾਲ)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਅ਼. [ِلباس] ਸੰਗ੍ਯਾ- ਪੋਸ਼ਾਕ....
ਸੰਗ੍ਯਾ- ਲਿਬਾਸ. ਭੇਸ. ਵਰ੍ਣ. "ਕਲਿਜੁਗ ਹੋਸੀ ਨੀਲਾ ਬਾਣਾ." (ਰਹਿਤ) ੨. ਸੰ. ਵਾਨ. ਪੇਟਾ. ਤਾਣੇ ਵਿੱਚ ਬਣਿਆਂ ਤੰਦਾਂ. "ਇੱਕ ਸੂਤ ਕਰ ਤਾਣਾ ਬਾਣਾ." (ਭਾਗੁ) ੩. ਵਾਣ. ਤੀਰ. "ਆਪੇ ਧਨੁਖੁ ਆਪੇ ਸਰਬਾਣਾ." (ਮਾਰੂ ਸੋਲਹੇ ਮਃ ੧) ਆਪ ਸਰਕੰਡੋ ਦਾ ਤੀਰ ਹੈ। ੪. ਇੱਕ ਸ਼ਸਤ੍ਰ. ਜੋ ਸੈਫ ਦੀ ਸ਼ਕਲ ਦਾ ਹੈ. ਦੇਖੋ, ਆਨੰਦਪੁਰ ਸ਼ਬਦ ਵਿੱਚ ਅੰਗ ੪. ਦਾ (ੲ) ਅੱਖਰ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....