varanasankaraवरणसंकर
ਸੰਗ੍ਯਾ- वर्णसपर. ਚਾਰ ਵਰਣਾਂ ਦੇ ਇਸਤ੍ਰੀ ਪੁਰਖਾਂ ਦੇ ਪਰਸਪਰ ਮੇਲ ਤੋਂ ਪੈਦਾ ਹੋਈ ਸੰਤਾਨ. ਦੋਗਲਾ. ਦੇਖੋ, ਦਸਅਠ ਵਰਨ। ੨. ਰੰਗਾਂ ਦਾ ਮੇਲ.
संग्या- वर्णसपर. चार वरणां दे इसत्री पुरखां दे परसपर मेल तों पैदा होई संतान. दोगला. देखो, दसअठ वरन। २. रंगां दा मेल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਕ੍ਰਿ. ਵਿ- ਪਰਸ੍ਪਰ. ਆਪੋਵਿੱਚੀ. ਆਪਸ ਮੇਂ. ੨. ਦੇਖੋ, ਅਨ੍ਯੋਨ੍ਯ। ੩. ਦੇਖੋ, ਪਾਰਸ ਪਰਸ ਪਰਾ....
ਸੰਗ੍ਯਾ- ਮਿਲਾਪ. ਮਿਲਣ ਦਾ ਭਾਵ। ੨. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. "ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ." (ਗੁਪ੍ਰਸੂ)...
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. सन्तान ਸੰਗ੍ਯਾ- ਔਲਾਦ. ਵੰਸ਼। ੨. ਕਲਪ ਬਿਹਛ. ਸੁਰਤਰੁ. "ਜਾਨਿਯੋ ਸੰਤਾਨ ਕੇ ਸਮਾਨ ਬਨੈ ਅਬਨ, ਦਾਨੀ ਮਨ ਕਾਮਨਾ, ਨ ਦਾਨੀ ਮੋਖ ਗ੍ਯਾਨ ਹੈ." (ਨਾਪ੍ਰ) ੩. ਵਿਸਤਾਰ. ਫੈਲਾਉ। ੪. ਇੰਤਜਾਮ. ਪ੍ਰਬੰਧ। ੫. ਨਿੱਤ ਵਹਿਣ ਵਾਲਾ ਜਲ ਦਾ ਪ੍ਰਵਾਹ....
ਫ਼ਾ. [دوغّلہ] ਸੰਗ੍ਯਾ- ਦੋ ਗ਼ੱਲਹ. ਦੋ ਮਿਲੇ ਹੋਏ ਅੰਨ. ਬੇਰੜਾ। ੨. ਭਾਵ- ਜੋ ਅਸਲ ਬਾਪ ਦਾ ਨਹੀਂ. ਹਰਾਮੀ....
ਵਿ- ਅਸ੍ਟਾਦਸ਼. ਅਠਾਰਾਂ। ੨. ਅਠਾਰਾਂ ਸੰਖ੍ਯਾ ਵਾਲੀ ਵਸਤੁ ਦਾ ਬੋਧਕ. "ਦਸਅਠ ਲੀਖੇ ਹੋਵਹਿ ਪਾਸਿ." (ਬਸੰ ਮਃ ੧) ਅਠਾਰਾਂ ਪੁਰਾਣ ਲਿਖੇ ਹੋਏ ਪਾਸ ਹੋਣ....
ਦੇਖੋ, ਵਰਣ। ੨. ਰੰਗ (ਵਰ੍ਣ). "ਵਰਨ ਚਿਹਨ ਨ ਜਾਇ ਲਖਿਆ." (ਵਡ ਛੰਤ ਮਃ ੫) ੩. ਜਾਤਿਭੇਦ. "ਚਾਰੇ ਵਰਨ ਆਖੈ ਸਭੁਕੋਈ." (ਭੈਰ ਮਃ ੩)...