vajīdhakhānaवजीदख़ान
ਦੇਖੋ, ਬਜੀਦਖ਼ਾਨ.
देखो, बजीदख़ान.
[بایزدخاں] ਬਾਯਜ਼ੀਦਖ਼ਾਨ. ਇਹ ਕੁਸੂਰ ਦੇ ਖਲਫ਼ਜ਼ਈ ਪਠਾਣਾਂ ਵਿੱਚੋਂ ਸੀ. ਇਸ ਨੇ ਬਹਾਦੁਰਸ਼ਾਹ ਤੋਂ ਕੁਤਬੁੱਦੀਨ ਖਿਤਾਬ ਪਾਇਆ.¹ ਇਹ ਦੁਆਬੇ ਅਤੇ ਜੰਮੂ ਦੇ ਇਲਾਕੇ ਦਾ ਹਾਕਿਮ ਰਿਹਾ. ਬੰਦਾ ਬਹਾਦੁਰ ਦੇ ਧਾਵਿਆਂ ਨੂੰ ਰੋਕਣ ਲਈ ਫ਼ਰਰੁਖ਼ਸਿਯਰ ਸ਼ਾਹ ਦਿੱਲੀ ਦੇ ਹੁਕਮ ਨਾਲ ਫੌਜ ਲੈ ਕੇ ਕਈ ਵਾਰ ਸਿੱਖਾਂ ਨਾਲ ਲੜਿਆ ਅਰ ਸਰਹਿੰਦ ਦਾ ਪ੍ਰਬੰਧ ਭੀ ਕੁਝ ਕਾਲ (ਵਜ਼ੀਰਖ਼ਾਂ ਦੀ ਮੌਤ ਪਿੱਛੋਂ) ਇਸ ਦੇ ਹੱਥ ਰਿਹਾ. ਕਈ ਲੇਖਕਾਂ ਨੇ ਭੁੱਲਕੇ ਵਜ਼ੀਰਖ਼ਾਨ ਦੀ ਥਾਂ ਵਜੀਦਖਾਨ ਲਿੱਖ ਦਿੱਤਾ ਹੈ. ਅਰ ਦੋ ਨਾਮ ਇੱਕ ਹੀ ਸਮਝ ਲਏ ਹਨ.² ਬਾਯਜ਼ੀਦਖ਼ਾਨ ਬੰਦਾ ਬਹਾਦੁਰ ਦੇ ਹੱਥੋਂ ਮਾਰਿਆ ਗਿਆ. ਕਈ ਲੇਖਕਾਂ ਨੇ ਲਿਖਿਆ ਹੈ ਕਿ ਇੱਕ ਸਿੱਖ ਨੇ ਸੰਝ ਵੇਲੇ ਖ਼ੇਮੇ ਵਿੱਚ ਬਜੀਦਖਾਂ ਨੂੰ ਕਤਲ ਕਰ ਦਿੱਤਾ. ਇਹ ਘਟਨਾ ਸੰਮਤ ੧੭੭੧ (ਸਨ ੧੭੧੪) ਦੀ ਹੈ....