lachhana, lachhanaलॱछण, लॱछन
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)
देखो, लक्श्ण। २. देखो, लक्श्मण. "लॱछनै लै संग। जानकी सोभंग." (रामाव) ३. लक्शों ही. लॱखां. "लॱछन दैकै प्रदॱछन." (चंडी १)
ਸੰਗ੍ਯਾ- ਜਿਸ ਨਾਲ ਲਖਾਇਆ (ਜਤਾਇਆ) ਜਾਵੇ. ਅਲਾਮਤ. ਲੱਛਣ. ਦੂਸਰੀ ਵਸਤੁ ਤੋਂ ਭੇਦ ਕਰਨ ਵਾਲਾ ਚਿੰਨ੍ਹ. ਉਹ ਤਾਰੀਫ ਜੋ ਅਤਿਵ੍ਯਾਪਤਿ ਅਵ੍ਯਾਪਤਿ ਅਤੇ ਅਸਦਭਾਵ (ਅਸੰਭਵ) ਦੋਸ ਤੋਂ ਰਹਿਤ ਹੋਵੇ (defination) ਵਿਦ੍ਵਾਨਾਂ ਨੇ ਲਕ੍ਸ਼੍ਣ ਦੋ ਪ੍ਰਕਾਰ ਦਾ ਮੰਨਿਆ ਹੈ. ਇੱਕ ਸ੍ਵਰੂਪ. ਦੂਜਾ ਤਟਸ੍ਥ. ਸ੍ਵਰੂਪ ਉਹ ਹੈ ਜੋ ਵਸ੍ਤੁ ਤੋਂ ਭਿੰਨ ਨਹੀਂ, ਜੈਸੇ ਬ੍ਰਹਮ ਦਾ ਲਕ੍ਸ਼੍ਣ ਸਤ੍ਯ ਚੇਤਨ ਅਤੇ ਆਨੰਦ ਹੈ. ਤਟਸ੍ਥ (ਕਿਨਾਰੇ ਅਤੇ ਕਦੇ ਕਦੇ ਰਹਿਣ ਵਾਲਾ) ਲਕ੍ਸ਼੍ਣ ਉਹ ਹੈ, ਜੋ ਸ੍ਵਰੂਪ ਤੋਂ ਭਿੰਨ ਹੋਵੇ, ਜੈਸੇ ਜਗਤਕਰਤਾ, ਵਿਸ਼੍ਵਪਾਲਕ ਅਤੇ ਸੰਹਾਰਕਰਤਾ ਆਦਿ। ੨. ਰਾਮਚੰਦ੍ਰ ਜੀ ਦਾ ਭਾਈ, ਲਕ੍ਸ਼੍ਮਣ। ੩. ਸਾਰਸ ਪੰਛੀ। ੪. ਖ਼ੁਸ਼ਨਸੀਬੀ ਦਾ ਚਿੰਨ੍ਹ....
ਸੰ. ਲਕ੍ਸ਼੍ਮ੍ਣ. ਵਿ- ਚਿੰਨ੍ਹ (ਨਿਸ਼ਾਨ) ਵਾਲਾ। ੨. ਸੰਗ੍ਯਾ- ਸੁਮਿਤ੍ਰਾ ਦੇ ਉਦਰ ਤੋਂ ਰਾਜਾ ਦਸ਼ਰਥ ਦਾ ਪੁਤ੍ਰ, ਜੋ ਸ਼੍ਰੀ ਰਾਮ ਦਾ ਛੋਟਾ ਭਾਈ ਸੀ. ਪੁਰਾਣਾਂ ਵਿੱਚ ਇਸ ਨੂੰ ਸ਼ੇਸਨਾਗ ਦਾ ਅਵਤਾਰ ਲਿਖਿਆ ਹੈ. ਲਕ੍ਸ਼੍ਮਣ ਦੀ ਇਸਤ੍ਰੀ ਉਰਮਿਲਾ (ਜਨਕ ਦੀ ਪੁਤ੍ਰੀ) ਸੀ. ਜਿਸ ਤੋਂ ਅੰਗਦ ਅਤੇ ਚੰਦ੍ਰਕੇਤੁ ਦੋ ਪੁਤ੍ਰ ਹੋਏ। ੩. ਦੁਰਯੋਧਨ ਦਾ ਪੁਤ੍ਰ, ਜੋ ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਅਰਜੁਨ ਦੇ ਪੁਤ੍ਰ ਅਭਿਮਨ੍ਯੁ ਨੇ ਮਾਰਿਆ....
ਵ੍ਯ- ਸਾਥ. ਨਾਲ. "ਜਿਸ ਕੇ ਸੰਗ ਨ ਕਛੂ ਅਲਾਈ." (ਨਾਪ੍ਰ) ੨. ਸੰਗ੍ਯਾ- ਮਿਲਾਪ. ਸੰਬੰਧ. "ਹਰਿ ਇਕ ਸੈ ਨਾਲਿ ਮੈ ਸੰਗ." (ਵਾਰ ਰਾਮ ੨. ਮਃ ੫) ੩. ਸਾਥੀਆਂ ਦਾ ਗਰੋਹ. ਮੰਡਲੀ. ਟੋਲਾ. "ਸੰਗ ਚਲਤ ਹੈ ਹਮ ਭੀ ਚਲਨਾ." (ਸੂਹੀ ਰਵਿਦਾਸ) "ਘਰ ਤੇ ਚਲ੍ਯੋ ਸੰਗ ਕੇ ਸੰਗ" (ਗੁਪ੍ਰਸੂ) ੪. ਸ਼ੰਕਾ. ਲੱਜਾ. ਸੰਕੋਚ. "ਮਨ ਪਾਪ ਕਰਤ ਤੂੰ ਸਦਾ ਸੰਗ." (ਬਸੰ ਮਃ ੫) ੫. ਸੰਸਾ. ਸ਼ੱਕ. "ਸਾਧੁ ਸੰਗਿ ਬਿਨਸੈ ਸਭ ਸੰਗ." (ਸੁਖਮਨੀ) ੬. ਫ਼ਾ. [سنگ] ਪੱਥਰ. "ਹਮ ਪਾਪੀ ਸੰਗ ਤਰਾਹ." (ਵਾਰ ਕਾਨ ਮਃ ੪) ੭. ਫ਼ਾ. [شنگ] ਸ਼ੰਗ. ਡਾਕੂ. ਫੰਧਕ. "ਜਮ ਸੰਗ ਨ ਫਾਸਹਿ." (ਮਾਰੂ ਸੋਲਹੇ ਮਃ ੫) ਜਮ ਫੰਧਕ ਫਸਾਊਗਾ ਨਹੀਂ....
ਜਨਕ ਦੀ ਪੁਤ੍ਰੀ ਸੀਤਾ....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਦੇਖੋ, ਪ੍ਰਦਕ੍ਸ਼ਿਣ। ੨. ਵਿ- ਪ੍ਰਦਕ੍ਸ਼ਿਣਿਤ. ਜਿਸ ਦੀ ਪਰਿਕ੍ਰਮਾ ਕੀਤੀ ਗਈ ਹੈ. "ਸਾਧੁ ਪ੍ਰਦੱਛਨ." (ਅਕਾਲ)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....