pradhachhana, pradhachhanāप्रदॱछन, प्रदॱछना
ਦੇਖੋ, ਪ੍ਰਦਕ੍ਸ਼ਿਣ। ੨. ਵਿ- ਪ੍ਰਦਕ੍ਸ਼ਿਣਿਤ. ਜਿਸ ਦੀ ਪਰਿਕ੍ਰਮਾ ਕੀਤੀ ਗਈ ਹੈ. "ਸਾਧੁ ਪ੍ਰਦੱਛਨ." (ਅਕਾਲ)
देखो, प्रदक्शिण। २. वि- प्रदक्शिणित. जिस दी परिक्रमा कीती गई है. "साधु प्रदॱछन." (अकाल)
ਸੰਗ੍ਯਾ- ਦੇਵਤਾ ਨੂੰ ਦਕ੍ਸ਼ਿਣ (ਸੱਜੇ) ਰੱਖਕੇ ਚਾਰੇ ਪਾਸੇ ਫਿਰਨ ਦੀ ਕ੍ਰਿਯਾ. ਪਰਿਕ੍ਰਮਾ. ਪਰਕੰਮਿਆ. ਹਿੰਦੂਮਤ ਦੇ ਧਰਮਗ੍ਰੰਥਾਂ ਅਨੁਸਾਰ ਦੇਵੀ ਦੀ ਇੱਕ, ਸੂਰਜ ਦੀ ੭, ਅਗਨਿ ਦੀ ੭, ਗਣੇਸ਼ ਦੀ ੩, ਵਿਸਨੁ ਦੀ ੪. ਅਤੇ ਸ਼ਿਵ ਦੀ ਅੱਧੀ ਪਰਿਕ੍ਰਮਾ ਹੈ.¹ ਗੁਰਮਤ ਵਿੱਚ ਇੱਕ ਅਥਵਾ ਪੰਜ ਪਰਿਕ੍ਰਮਾ ਦੀ ਰੀਤਿ ਹੈ।² ੨. ਵਿ- ਯੋਗ੍ਯ. ਸਮਰਥ. ਲਾਇਕ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਚਾਰੇ ਪਾਸੇ ਫਿਰਨ ਦੀ ਕ੍ਰਿਯਾ. ਕਿਸੇ ਪੂਜ੍ਯ ਦੇਵਤਾ ਦੇ ਚੁਫੇਰੇ ਚੱਕਰ ਦੇਣਾ. "ਦੇਵਕੀਲਾਲ ਪਰਿਕ੍ਰਮ ਦੀਨੀ." (ਕ੍ਰਿਸਨਾਵ) ੨. ਮੰਦਿਰ ਦੇ ਚਾਰੇ ਪਾਸੇ ਪਰਿਕ੍ਰਮਾ ਲਈ ਬਣਿਆ ਮਾਰਗ. ਦੇਖੋ, ਪ੍ਰਦਕ੍ਸ਼ਿਣ....
ਵਿ- ਜੋ ਪਰਾਏ ਕਾਰਜ ਨੂੰ ਸਿੱਧ ਕਰੇ. ਉਪਕਾਰੀ। ੨. ਉੱਤਮ. ਸ਼੍ਰੇਸ੍ਠ. ਭਲਾ. ਨੇਕ। ੩. ਮਨੋਹਰ. ਸੁੰਦਰ। ੪. ਕੁਲੀਨ। ੫. ਯੋਗ੍ਯ. ਲਾਇਕ। ੬. ਸੰਗ੍ਯਾ- ਗੁਰੁ ਨਾਨਕ ਦੇਵ. "ਉਤਮ ਸਲੋਕ ਸਾਧੁ ਕੇ ਬਚਨ." (ਸੁਖਮਨੀ) ੭. ਵ੍ਯ- ਧਨ੍ਯ. ਵਾਹਵਾ. ਸ਼ਾਬਾਸ਼। ੮. ਸੰ. ਦੇਖੋ, ਸਾਧ੍ਯ....
ਦੇਖੋ, ਪ੍ਰਦਕ੍ਸ਼ਿਣ। ੨. ਵਿ- ਪ੍ਰਦਕ੍ਸ਼ਿਣਿਤ. ਜਿਸ ਦੀ ਪਰਿਕ੍ਰਮਾ ਕੀਤੀ ਗਈ ਹੈ. "ਸਾਧੁ ਪ੍ਰਦੱਛਨ." (ਅਕਾਲ)...
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....