lohahathīलोहहथी
ਸੰਗ੍ਯਾ- ਉਹ ਨੇਜ਼ਾ ਅਥਵਾ ਬਰਛੀ, ਜਿਸ ਦਾ ਛੜ (ਦੰਡ) ਕਾਠ ਦੀ ਥਾਂ ਲੋਹੇ ਦਾ ਹੋਵੇ. "ਪੱਟਿਸ ਲੋਹਹਥੀ ਪਰਸੰ." (ਰਾਮਾਵ)
संग्या- उह नेज़ा अथवा बरछी, जिस दा छड़ (दंड) काठ दी थां लोहे दा होवे. "पॱटिस लोहहथी परसं." (रामाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [نیزہ] ਨੇਜ਼ਹ. ਸੰ. ਨੇਕ੍ਸ਼੍ਣ. ਸੰਗ੍ਯਾ- ਭਾਲਾ. ਬਰਛਾ. "ਨੇਜਾ ਨਾਮ ਨੀਸਾਣੁ." (ਸਵੈਯੇ ਮਃ ੫. ਕੇ) ੨. ਨਿਸ਼ਾਨ. ਝੰਡਾ। ੩. ਪੁਰਾਣੇ ਸਮੇਂ ਦਾ ਇੱਕ ਮਾਪ, ਜੋ ਸੱਤ ਹੱਥ (ਸਾਢੇ ਤਿੰਨ ਗਜ) ਹੋਇਆ ਕਰਦਾ ਸੀ, ਕਿਉਂਕਿ ਨੇਜਾ ਸ਼ਸਤ੍ਰ ਸੱਤ ਹੱਥ ਭਰ ਹੁੰਦਾ ਸੀ. "ਸੂਰਜ ਸਵਾ ਨੇਜੇ ਉੱਤੇ ਆਨ ਠਹਿਰੇ." (ਹੀਰ ਵਾਰਸਸ਼ਾਹ) ੪. ਚਿਲਗੋਜ਼ੇ (ਨੇਉਜੇ) ਨੂੰ ਭੀ ਬਹੁਤ ਲੋਕ ਨੇਜਾ ਆਖਦੇ ਹਨ. ਦੇਖੋ, ਨੇਵਜਾ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਛੋਟਾ ਬਰਛਾ. ਸ਼ਕ੍ਤਿ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. दण्ड्. ਧਾ- ਤਾੜਨਾ, ਜੁਰਮਾਨਾ ਕਰਨਾ। ੨. ਸੰਗ੍ਯਾ- ਡੰਡਾ. ਸੋਟਾ। ੩. ਸਜ਼ਾ। ੪. ਜੁਰਮਾਨਾ। ੫. ਚਾਰ ਹੱਥ ਦੀ ਲੰਬਾਈ। ੬. ਸੱਠ ਪਲ ਦਾ ਸਮਾਂ ਇੱਕ ਘੜੀ. "ਪਰਸਾਦ ਛਕਕੈ ਏਕ ਦੰਡ ਵਿਰਾਜ." (ਪੰਪ੍ਰ) ੭. ਯਮ। ੮. ਟਾਹਣਾ. ਕਾਂਡ। ੯. ਦੇਖੋ, ਤ੍ਰਿਦੰਡ....
ਸੰ. ਕਾਸ੍ਠ. "ਕਾਠ ਕੀ ਪੁਤਰੀ ਕਹਾ ਕਰੈ ਬਪੁਰੀ?" (ਗਉ ਮਃ ੫)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. पट्टिश. ਸੰਗ੍ਯਾ- ਲਚਕੀਲੇ ਅਸਪਾਤ ਤੋਂ ਬਣਿਆਂ ਇੱਕ ਪ੍ਰਕਾਰ ਦਾ ਖੰਡਾ, ਜਿਸ ਦੇ ਦੋਹੀਂ ਪਾਸੀਂ ਧਾਰ ਅਤੇ ਕ਼ਬਜੇ ਪੁਰ ਹੱਥ ਦੀ ਰਖ੍ਯਾ ਲਈ ਲੋਹੇ ਦੀ ਜਾਲੀ ਹੁੰਦੀ ਹੈ. ਪੁਰਾਣੇ ਗ੍ਰੰਥਾਂ ਵਿੱਚ ਉੱਤਮ ਪੱਟਿਸ ਚਾਰ ਹੱਥ ਲੰਮਾ, ਮਧ੍ਯਮ ਸਾਢੇ ਤਿੰਨ ਹੱਥ ਅਤੇ ਅਧਮ ਤਿੰਨ ਹੱਥ ਦਾ ਲਿਖਿਆ ਹੈ. "ਕਰੰ ਪੱਟਿਸੰ ਪਰਘ ਪਾਸੀ ਸਂਭਾਰੇ." (ਚੰਡੀ ੨) ੨. ਤਿੰਨ ਨੋਕਾਂ ਵਾਲਾ ਨੇਜ਼ਾ, ਜਿਸ ਦਾ ਛੜ ( ਦੰਡ) ਚਾਰ ਹੱਥ ਲੰਮਾਂ ਹੁੰਦਾ ਹੈ....
ਸੰਗ੍ਯਾ- ਉਹ ਨੇਜ਼ਾ ਅਥਵਾ ਬਰਛੀ, ਜਿਸ ਦਾ ਛੜ (ਦੰਡ) ਕਾਠ ਦੀ ਥਾਂ ਲੋਹੇ ਦਾ ਹੋਵੇ. "ਪੱਟਿਸ ਲੋਹਹਥੀ ਪਰਸੰ." (ਰਾਮਾਵ)...