lorauलोरउ
ਲੋੜੋ. ਚਾਹੋ। ੨. ਲੋਰਉਂ. ਚਾਹੋਂ "ਸੋ ਸਹੁ ਲੋਰਉ." (ਸੂਹੀ ਫਰੀਦ) ੩. ਦੇਖੋ, ਫੀਲੁ.
लोड़ो. चाहो। २. लोरउं. चाहों "सो सहु लोरउ." (सूही फरीद) ३. देखो, फीलु.
ਦੇਖੋ, ਸਹ। ੨. ਸ਼ੌ. ਪਤੀ. ਦੇਖੋ, ਸਹ ੨. "ਸਹੁ ਕਹੈ ਸੁ ਕੀਜੈ." (ਤਿਲੰ ਮਃ ੧) ੩. ਦੇਖੋ, ਸਹਨ. "ਸਹੁ ਵੇ ਜੀਆ, ਅਪਣਾ ਕੀਆ." (ਵਾਰ ਆਸਾ)...
ਲੋੜੋ. ਚਾਹੋ। ੨. ਲੋਰਉਂ. ਚਾਹੋਂ "ਸੋ ਸਹੁ ਲੋਰਉ." (ਸੂਹੀ ਫਰੀਦ) ੩. ਦੇਖੋ, ਫੀਲੁ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਹਾਥੀ ਦੇਖੋ, ਫੀਲ। ੨. ਆਸਾ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ-#੧. ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ,#੨. ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ,#੩. ਰਾਜਾ ਰਾਮ ਕਕਰੀ ਆਬਰੇ ਪਕਾਏ,#੪. ਕਿਨੈ ਬੂਝਨਹਾਰੈ ਖਾਏ.#੫. ਬੈਠਿ ਸਿੰਘੁ ਘਰਿ ਪਾਨ ਲਗਾਵੈ, ਘੀਸ ਗਲਉਰੇ ਲਿਆਵੈ,#੬. ਘਰਿ ਘਰਿ ਮੁਸਰੀ ਮੰਗਲ ਗਾਵਹਿ, ਕਛੂਆ ਸੰਖੁ ਬਜਾਵੈ,#੭. ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ,#੮. ਰੂਪਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ,#੯. ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ,#੧੦ ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸ਼ਬਦੁ ਸੁਨਾਇਆ. (੬)#ਭਾਵ- ਜਿਵੇਂ ਇਸ ਸ਼ਬਦ ਵਿੱਚ ਲਿਖਿਆਂ ਬਾਤਾਂ ਅਸੰਭਵ ਹਨ, ਤਿਵੇਂ ਕਰਤਾਰ ਵਿੱਚ ਮਾਯਿਕ ਪਦਾਰਥਾਂ ਦੀ ਕਲਪਨਾ ਅਸੱਤ ਹੈ.#ਅਥਵਾ-#੧. ਹਾਥੀ (ਮਦਮੱਤ) ਰਬਾਬੀ ਹੈ, ਬੈਲ (ਪਸ਼ੁਭਾਵ ਵਾਲਾ) ਪਖਾਵਜੀ ਹੈ, ਕਾਂਉਂ (ਵਿਸਯਲੰਪਟ) ਤਾਲ ਬਜਾਉਂਦਾ ਹੈ, ਭਾਵ ਹੁਣ ਸਾਰੇ ਕਰਤਾਰ ਦੇ ਕੀਰਤਨ ਵਿੱਚ ਲੱਗੇ ਹਨ.#੨. ਗਧਾ (ਖਰਮਸ੍ਤੀ ਕਰਨ ਵਾਲਾ ਪੇਟਦਾਸੀਆ) ਭਗਤਿ ਦਾ ਲਿਬਾਸ ਪਹਿਰਕੇ ਨ੍ਰਿਤ੍ਯ ਕਰਦਾ ਹੈ, ਭੈਂਸਾ (ਮਨ ਵਿੱਚ ਖੋਰ ਰੱਖਣ ਵਾਲਾ) ਸੇਵਾ ਕਰਦਾ ਹੈ.#੩. ਕਰਤਾਰ ਨੇ ਅੱਕ ਦੀ ਕੁਕੜੀਆਂ ਤੋਂ ਅੰਬ ਪਕਾ ਦਿੱਤੇ. ਭਾਵ ਕੁਕਰਮ ਸੁਕਰਮਾਂ ਵਿੱਚ ਬਦਲ ਦਿੱਤੇ.#੪. ਇਹ ਫਲ ਕਿਸੇ ਵਿਚਾਰਵਾਨ ਨੇ ਖਾਧੇ ਹਨ.#੫. ਸਿੰਘ (ਹੰਕਾਰੀ ਅਤੇ ਹਿੰਸਕ) ਘਰ ਬੈਠਕੇ ਆਏ ਗਏ ਦੀ ਖਾਤਿਰ ਲਈ ਪਾਨ ਤਿਆਰ ਕਰਦਾ ਹੈ, ਘੀਸ (ਤਰਕਬੁੱਧਿ) ਗਿਲੌਰੀਆਂ ਪੇਸ਼ ਕਰਦੀ ਹੈ.#੬. ਮੂਸਰੀ (ਚੂਹੀਆਂ- ਇੰਦ੍ਰੀਆਂ) ਆਪਣੇ ਘਰਾਂ (ਗੋਲਕਾਂ) ਅੰਦਰ ਮੰਗਲ ਗਾਉਂਦੀਆਂ ਹਨ, ਕੱਛੂ (ਇੰਦ੍ਰੀਆਂ ਸੰਕੋਚਕੇ ਦਿਖਾਉਣ ਵਾਲਾ ਪਾਖੰਡੀ) ਗੁਰ ਸ਼ਬਦ ਦਾ ਢੰਡੋਰਾ ਦਿੰਦਾ ਹੈ.#੭. ਬੰਧ੍ਯਾ (ਮਾਇਆ)¹ਦਾ ਪੁਤ੍ਰ ਜੀਵ ਮੋਕ੍ਸ਼੍ ਵਿਆਹੁਣ ਚੱਲਿਆ ਹੈ, ਸ਼ੁੱਧ ਅੰਤਹਕਰਣ ਸ੍ਵਰਣ- ਮੰਡਪ ਹੈ.#੮. ਸੁਰੂਪਾ ਕਨ੍ਯਾ ਮੁਕ੍ਤਿ, ਸਸਾ (ਨਿਰਬਲ) ਸਿੰਘ (ਬਲਵਾਨ) ਭਾਵ ਊਚ ਨੀਚ ਨੇ ਗੁਣ ਗਾਏ.#੯. ਕੀਟੀ (ਨੰਮ੍ਰਤਾ) ਪਰਬਤ (ਅਹੰਕਾਰ)#੧੦ ਕੱਛੂ ਅੰਗਾਰ (ਗ੍ਯਾਨ ਅਗਨਿ) ਚਾਹੁੰਦਾ ਹੈ, ਲੂਕੀ (ਗੁੱਤੀ- ਤਾਮਸੀ ਵ੍ਰਿੱਤਿ) ਨੇ ਪ੍ਰੇਮਭਰਿਆ ਸ਼ਬਦ ਸੁਣਾਇਆ ਹੈ....