lēkinaलेकिन
ਅ਼. [لیکن] ਵ੍ਯ- ਇਸ ਦਾ ਅਸਲ ਰੂਪ ਲਾਕਿਨ ਹੈ, ਪਰ ਇਮਾਲਹ ਹੋਕੇ ਲੇਕਿਨ ਬਣ ਗਿਆ ਹੈ. ਕਿੰਤੁ. ਪਰੰਤੁ. ਪਰ. ਮਗਰ.
अ़. [لیکن] व्य- इस दा असल रूप लाकिन है, पर इमालह होके लेकिन बण गिआ है. किंतु. परंतु. पर. मगर.
ਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ. ਮਾਨ. ੬. ਅ਼. [عسل] ਅ਼ਸਲ. ਸ਼ਹਿਦ. ਮਧੁ। ੭. ਵਿ- ਭਲਾ. ਨੇਕ। ੮. ਸੰ. ਸੰਗ੍ਯਾ- ਲੋਹਾ। ੯. ਸ਼ਸਤ੍ਰ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਅ਼. [لاکن] ਪਰੰਤੁ. ਪਰ. ਦੇਖੋ, ਲੇਕਿਨ....
ਅ਼. ਸੰਗ੍ਯਾ- ਝੁਕਣ (ਮਾਯਲ ਹੋਣ) ਦਾ ਭਾਵ। ੨. ਵ੍ਯਾਕਰਣ ਅਨੁਸਾਰ ਆ ਦਾ ਏ ਹੋ ਜਾਣਾ, ਜੈਸੇ- ਹਿਸਾਬ ਦਾ ਹਸੇਬ ਅਤੇ ਕਿਤਾਬ ਦਾ ਕਤੇਬ ਆਦਿ....
ਅ਼. [لیکن] ਵ੍ਯ- ਇਸ ਦਾ ਅਸਲ ਰੂਪ ਲਾਕਿਨ ਹੈ, ਪਰ ਇਮਾਲਹ ਹੋਕੇ ਲੇਕਿਨ ਬਣ ਗਿਆ ਹੈ. ਕਿੰਤੁ. ਪਰੰਤੁ. ਪਰ. ਮਗਰ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰ. किन्तु ਵ੍ਯ- ਪਰ. ਲੇਕਿਨ। ੨. ਬਲਕਿ. ਸਗੋਂ....
ਸੰ. ਵ੍ਯ- ਪਰ. ਕਿੰਤੁ. ਲੇਕਿਨ. ਮਗਰ....
ਸੰਗ੍ਯਾ- ਪਿਛਵਾੜਾ. ਪਿਛਲਾ ਪਾਸਾ। ੨. ਪਿੱਠ. ਪੀਠ। ੩. ਸੰਬੰਧਕੀ ਪਦ preposition ਜਿਵੇਂ ਉਸ ਦੇ ਮਗਰ ਲੱਗਾ ਹੈ। ੪. ਮਕਰ. ਮਗਰਮੱਛ। ੫. ਫ਼ਾ. [مکر] ਵ੍ਯ- ਪਰੰਤੁ. ਲੇਕਿਨ. ਪਰ. "ਮਗਰ ਪਾਛੇ ਕਛੁ ਨ ਸੂਝੈ." (ਧਨਾ ਮਃ ੧)...