lūgarāलूगरा
ਸਿੰਧੀ. ਲੂਗਿੜੋ. ਵਸਤ੍ਰ. ਲਿੰਗੜਾ. ਚੀਥੜਾ. "ਭਗਤਜਨਾ ਕਾ ਲੁਗਰਾ ਓਇ ਨਗਨ ਨ ਹੋਈ." (ਬਿਲਾ ਮਃ ੫) ੨. ਸਿੰਧੀ. ਲੌਂਕਾਰ. ਮਾਲਵੇ ਦੀ ਕੰਬਲ.
सिंधी. लूगिड़ो. वसत्र. लिंगड़ा. चीथड़ा. "भगतजना का लुगरा ओइ नगन न होई." (बिला मः ५) २. सिंधी. लौंकार. मालवे दी कंबल.
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਦੇਖੋ, ਲੂਗਰਾ....
ਸੰਗ੍ਯਾ- ਪਾਟੇ ਅਤੇ ਪੁਰਾਣੇ ਵਸਤ੍ਰ ਦਾ ਟੁਕੜਾ. ਪਰੋਲਾ. "ਚਾਕੀ ਕਾ ਚੀਥਰਾ ਕਹਾ ਲੈਜਾਹਿ?" (ਬਸੰ ਕਬੀਰ)...
ਸੰ. ਨਗ੍ਨ. ਵਿ- ਨੰਗਾ. ਜਿਸ ਉੱਤੇ ਵਸਤ੍ਰ ਨਹੀਂ। ੨. ਸੰਗ੍ਯਾ- ਨਾਂਗਾ ਸਾਧੂ। ੩. ਕਾਵ੍ਯ ਦਾ ਇੱਕ ਦੋਸ. ਚਮਤਕਾਰ ਰਹਿਤ ਰਚਨਾ. ਜਿਸ ਕਵਿਤਾ ਨੂੰ ਅਲੰਕਾਰ ਰੂਪ ਭੂਸਣ ਨਹੀਂ ਪਹਿਰਾਏ ਗਏ. "ਅੰਧ ਜੁ ਬਧਰ ਪਿੰਗੁ ਨਗਨ ਮ੍ਰਿਤਕ ਛੰਦ." (ਨਾਪ੍ਰ) ੪. ਦੇਖੋ, ਨਗਣ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਅ਼. [قبل] ਕ੍ਰਿ. ਵਿ- ਪਹਿਲਾਂ. ਅੱਗੋਂ....