lahināsinghaलहिणासिंघ
ਸਰਦਾਰ ਦੇਸਾਸਿੰਘ ਮਜੀਠੀਏ ਦਾ ਸੁਪੁਤ੍ਰ, ਜੋ ਮਹਾਰਾਜਾ ਰਣਜੀਤਸਿੰਘ ਦਾ ਨਾਮੀ ਅਹਿਲਕਾਰ ਹੋਇਆ ਹੈ. ਇਹ ਜੇਹਾ ਸ਼ੂਰਵੀਰ ਨਿਰਭੈ ਅਤੇ ਦਾਨਾ ਜਰਨੈਲ ਸੀ, ਤੇਹਾ ਹੀ ਰਾਜਪ੍ਰਬੰਧ ਵਿੱਚ ਨਿਪੁਣ ਸੀ. ਸਰਦਾਰ ਲਹਿਣਾਸਿੰਘ ਕਈ ਜੁਬਾਨਾਂ ਜਾਣਦਾ ਸੀ ਅਤੇ ਯੋਗ੍ਯ ਇੰਜਨੀਅਰ ਸੀ. ਮਜੀਠਾ ਖਾਨਦਾਨ ਦਾ ਸਭ ਤੋਂ ਪਹਿਲਾ ਸਰਦਾਰ ਦੇਸਾਸਿੰਘ ਸੀ, ਜਿਸ ਨੇ ਮਹਾਰਾਜਾ ਰਣਜੀਤਸਿੰਘ ਦੀ ਨੌਕਰੀ ਕੀਤੀ.
सरदार देसासिंघ मजीठीए दा सुपुत्र, जो महाराजा रणजीतसिंघ दा नामी अहिलकार होइआ है. इह जेहा शूरवीर निरभै अते दाना जरनैल सी, तेहा ही राजप्रबंध विॱच निपुण सी. सरदार लहिणासिंघ कई जुबानां जाणदा सी अते योग्य इंजनीअर सी. मजीठा खानदान दा सभ तों पहिला सरदार देसासिंघ सी, जिस ने महाराजा रणजीतसिंघ दी नौकरी कीती.
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਇੱਕ ਰਹਿਤਨਾਮੇ ਦਾ ਕਰਤਾ. ਦੇਖੋ, ਗੁਰਮਤਸੁਧਾਕਰ ਕਲਾ ੮....
ਵਿ- ਉੱਤਮ ਪੁਤ੍ਰ. ਲਾਇਕ ਬੇਟਾ. ਸੁਪੂਤ....
ਦੇਖੋ, ਮਹਾਰਾਜ....
ਦੇਖੋ, ਰਣਜੀਤ ੩। ੨. ਸਰਦਾਰ ਜੈਸਿੰਘ ਰਈਸ ਲੱਧੜਾਂ ਦੀ ਪੁਤ੍ਰੀ ਦਯਾਕੌਰ ਦੇ ਉਦਰੋਂ ਰਾਜਾ ਜਸਵੰਤਸਿੰਘ ਨਾਭਾਪਤਿ ਦਾ ਵਡਾ ਪੁਤ੍ਰ. ਜੋ ਕੁਸੰਗਤਿ ਦੇ ਕਾਰਣ ਸਨ ੧੮੧੮ ਵਿੱਚ ਪਿਤਾ ਦਾ ਵਿਰੋਧੀ ਹੋਗਿਆ. ਇਸ ਦੀ ਸਾਰੀ ਉਮਰ ਕਲੇਸ਼ ਵਿੱਚ ਵੀਤੀ. ੧੭. ਜੂਨ ਸਨ ੧੮੩੨ ਨੂੰ ਇਸ ਦਾ ਦੇਹਾਂਤ ਸਹੁਰੇਘਰ ਪਤਰਹੇੜੀ (ਜਿਲਾ ਅੰਬਾਲਾ) ਵਿੱਚ ਹੋਇਆ। ੩. ਦੇਖੋ, ਰਣਜੀਤਸਿੰਘ ਮਹਾਰਾਜਾ....
ਸੰ. नामिन्. ਵਿ- ਨਾਮਵਾਲਾ। ੨. ਪ੍ਰਸਿੱਧ. ਵਿਖ੍ਯਾਤ। ੩. ਸੰਗ੍ਯਾ- ਕਰਤਾਰ. ਵਾਹਗੁਰੂ....
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਦੇਖੋ, ਨਿਰਭਯ. "ਨਿਰਭੈ ਹੋਇ ਭਜੀਐ ਭਗਵਾਨੁ." (ਸਾਰ ਨਾਮਦੇਵ) "ਬਿਚਰਤੇ ਨਿਰਭ੍ਯੰ ਸਤ੍ਰਸੈਨਾ." (ਸਹਸ ਮਃ ਪ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਦਾਣਾ। ੨. ਦਾਨ ਕਰਤਾ. ਦਾਤਾ. ਦੇਣ ਵਾਲਾ. "ਪ੍ਰਭੁ ਸਮਰਥ ਸਰਬ ਸੁਖਦਾਨਾ." (ਮਾਰੂ ਸੋਲਹੇ ਮਃ ੫) ੩. ਫ਼ਾ. [دانا] ਗ੍ਯਾਨੀ. ਜਾਣਨ ਵਾਲਾ. "ਦਾਨਾ ਦਾਤਾ ਸੀਲਵੰਤੁ." (ਸ੍ਰੀ ਮਃ ੫)...
ਅੰ. General. ਫ਼ੌਜ ਦਾ ਵਡਾ ਸਰਦਾਰ....
ਵਿ- ਤੈਸਾ. ਤਾਦ੍ਰਿਸ਼. "ਤੇਹਾ ਹੋਵੈ ਜੇਹੇ ਕਰਮ ਕਮਾਇ." (ਆਸਾ ਮਃ ੩)...
ਸੰ. ਵਿ- ਜੋ ਚੰਗੀ ਤਰਾਂ ਗੁਣਾਂ ਨੂੰ ਪੁਣ (ਏਕਤ੍ਰ) ਕਰਦਾ ਹੈ. ਦੇਖੋ, ਪੁਣ ਧਾ. ਚਤੁਰ. ਪ੍ਰਵੀਣ. ਕਾਰਜ ਵਿੱਚ ਹੋਸ਼ਿਆਰ....
ਸਰਦਾਰ ਦੇਸਾਸਿੰਘ ਮਜੀਠੀਏ ਦਾ ਸੁਪੁਤ੍ਰ, ਜੋ ਮਹਾਰਾਜਾ ਰਣਜੀਤਸਿੰਘ ਦਾ ਨਾਮੀ ਅਹਿਲਕਾਰ ਹੋਇਆ ਹੈ. ਇਹ ਜੇਹਾ ਸ਼ੂਰਵੀਰ ਨਿਰਭੈ ਅਤੇ ਦਾਨਾ ਜਰਨੈਲ ਸੀ, ਤੇਹਾ ਹੀ ਰਾਜਪ੍ਰਬੰਧ ਵਿੱਚ ਨਿਪੁਣ ਸੀ. ਸਰਦਾਰ ਲਹਿਣਾਸਿੰਘ ਕਈ ਜੁਬਾਨਾਂ ਜਾਣਦਾ ਸੀ ਅਤੇ ਯੋਗ੍ਯ ਇੰਜਨੀਅਰ ਸੀ. ਮਜੀਠਾ ਖਾਨਦਾਨ ਦਾ ਸਭ ਤੋਂ ਪਹਿਲਾ ਸਰਦਾਰ ਦੇਸਾਸਿੰਘ ਸੀ, ਜਿਸ ਨੇ ਮਹਾਰਾਜਾ ਰਣਜੀਤਸਿੰਘ ਦੀ ਨੌਕਰੀ ਕੀਤੀ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਫ਼ਾ. [خاندان] ਸੰਗ੍ਯਾ- ਵੰਸ਼. ਕੁਲ....
ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਨੌਕਰ ਦਾ ਕੰਮ। ੨. ਨੌਕਰ ਦੀ ਤਨਖ਼੍ਵਾਹ....