ranbhanāरंभणा
ਕ੍ਰਿ- ਰੰਭਾ ਕਰਨਾ. ਗਊ ਦੇ ਬੋਲਣ ਦੀ ਧੁਨਿ ਦਾ ਨਾਮ ਰੰਭਾ ਹੈ. ਦੇਖੋ, ਰੰਭ ਧਾ (to bellow)
क्रि- रंभा करना. गऊ दे बोलण दी धुनि दा नाम रंभा है. देखो, रंभ धा (to bellow)
ਸੰਗ੍ਯਾ- ਗਊ ਦੇ ਬੋਲਣ ਦੀ ਆਵਾਜ਼। ੨. ਕੇਲਾ. ਕਦਲੀ. "ਦੁਖੈ ਬਦਰਿ ਢਿਗ ਰੰਭਾ ਜੈਸੇ." (ਨਾਪ੍ਰ) "ਛਬਿ ਧਾਰੇ ਰੰਭਾ ਬਾਗ ਜਿਉ." (ਗੁਵਿ ੬) ੩. ਸੁਰਗ ਦੀ ਇੱਕ ਅਪਸਰਾ, ਜਿਸ ਦਾ ਖੀਰਸਮੁੰਦਰ ਰਿੜਕਣ ਤੋਂ ਪੈਦਾ ਹੋਣਾ ਪੁਰਾਣਾਂ ਨੇ ਮੰਨਿਆ ਹੈ. ਇਸ ਦੀ ਸੁੰਦਰਤਾ ਦੀ ਵਡੀ ਮਹਿਮਾ ਅਨੇਕ ਥਾਂ ਲਿਖੀ ਹੈ. ਇੱਕ ਵਾਰ ਇਹ ਕੁਬੇਰ ਦੇ ਪੁਤ੍ਰ ਨਲਕੂਬਰ ਪਾਸ ਸ਼੍ਰਿੰਗਾਰ ਕਰਕੇ ਜਾ ਰਹੀ ਸੀ, ਰਸਤੇ ਵਿੱਚ ਰਾਵਣ ਮਿਲ ਗਿਆ, ਉਸ ਨੇ ਇਸ ਨੂੰ ਦੇਖਕੇ ਬਲ ਨਾਲ ਆਪਣੇ ਅਧੀਨ ਕਰਨਾ ਚਾਹਿਆ. ਰੰਭਾ ਨੇ ਸ਼੍ਰਾਪ ਦੇ ਦਿੱਤਾ ਕਿ ਅੱਜ ਤੋਂ ਜੇ ਕਿਸੇ ਇਸਤ੍ਰੀ ਪੁਰ ਤੂੰ ਜਬਰ ਕਰੇਂਗਾ, ਤਾਂ ਤੇਰਾ ਸਿਰ ਪਾਟ ਜਾਊਗਾ. "ਰੰਭਾ ਉਰਵਸੀ ਅਰੁ ਸਚੀ ਸੁਮੁੰਦੋਦਰੀ." (ਕ੍ਰਿਸਨਾਵ) ੪. ਪਾਰਵਤੀ। ੫. ਉੱਤਰ ਦਿਸ਼ਾ। ੬. ਵੇਸ਼੍ਯਾ. ਕੰਚਨੀ. ਗਣਿਕਾ. ਸਾਮਾਨ੍ਯਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. रम्भ्. ਧਾ- ਸ਼ਬਦ ਕਰਨਾ, ਚੱਖਣਾ, ਪਿਆਰ ਕਰਨਾ। ੨. ਸੰਗ੍ਯਾ- ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. ਦੇਖੋ, ਦੇਵੀ ਭਾਗਵਤ ਸਕੰਧ ੫. ਅਃ ੨. ਇਹ ਮਹਿਖਾਸੁਰ ਦਾ ਪਿਤਾ ਸੀ....