rītāरीता
ਵਿ- ਰਿਕ੍ਤ ਹੋਇਆ. ਖਆਲੀ. "ਰੀਤੇ ਭਰੇ, ਭਰੇ ਸਖਨਾਵੈ." (ਬਿਹਾ ਮਃ ੯) ੨. ਮਹਰੂਮ ਹੋਇਆ. ਵਾਂਜਿਆ ਹੋਇਆ. "ਕਰਿ ਕਿਰਪਾ ਮੁਹਿ ਨਾਮੁ ਦੇਹੁ, ਨਾਨਕ ਦਰਸ ਰੀਤਾ." (ਬਿਲਾ ਮਃ ੫)
वि- रिक्त होइआ. खआली. "रीते भरे, भरे सखनावै." (बिहा मः ९) २. महरूम होइआ. वांजिआ होइआ. "करि किरपा मुहि नामु देहु, नानक दरस रीता." (बिला मः ५)
ਸੰ. ਵਿ- ਖਾਲੀ. ਸੁੰਨਾ....
ਅ਼. [محروُم] ਵਿ- ਜੋ ਹ਼ਰਮ (ਰੋਕ) ਰੱਖਿਆ ਜਾਵੇ। ੨. ਵਾਂਜਿਆ ਹੋਇਆ। ੩. ਕਿਸੇ ਚੀਜ਼ ਤੋਂ ਖਾਲੀ ਰਹਿਣ ਵਾਲਾ....
ਵਿ- ਵੰਚਿਤ. ਮਹਰੂਮ....
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਸੰ. कृपा ਕ੍ਰਿਪਾ. ਸੰਗ੍ਯਾ- ਮਿਹਰਬਾਨੀ. ਦਯਾ. "ਕਿਰਪਾ ਕੀਜੈ ਸਾ ਮਤਿ ਦੀਜੈ." (ਸੂਹੀ ਛੰਤ ਮਃ ੫)...
ਮੁਖ. "ਮੁਹਿ ਡਿਠੈ ਤਿਨ ਕੈ ਜੀਵੀਐ." (ਮਃ ੫. ਵਾਰ ਗਉ ੨) ੨. ਮੁਸਕੇ (ਚੁਰਾਕੇ). "ਘਰੁ ਮੁਹਿ ਪਿਤਰੀ ਦੇਇ." (ਵਾਰ ਆਸਾ) ੩. ਮੁਹਰੇ. ਅੱਗੇ. "ਮੁਹਿ ਚਲੈ ਸੁ ਅਗੈ ਮਾਰੀਐ." (ਵਾਰ ਆਸਾ) ਦੇਖੋ, ਓਮੀ। ੪. ਵਿ- ਮੋਹਿਤ. "ਮ੍ਰਿਗਨੀ ਮੁਹਿ ਜਾਤ." (ਕ੍ਰਿਸਨਾਵ) ਮੋਹਿਤ ਹੋਜਾਤ। ੫. ਮੁਖ ਪੁਰ. ਮੂੰਹ ਉੱਪਰ. "ਮੰਨੈ ਮੁਹਿ ਚੋਟਾ ਨਾ ਖਾਇ." (ਜਪੁ) "ਮੂਰਖ ਮੰਢੁ ਪਵੈ ਮੁਹਿਮਾਰ." (ਮਃ ੧. ਵਾਰ ਮਾਝ) ੬. ਸਰਵ- ਮੁਝੇ. ਮੈਨੂੰ. "ਮੁਹਿ ਆਗ੍ਯਾ ਕਰੀ." (ਗੁਪ੍ਰਸੂ)...
ਦੇਖੋ, ਨਾਮ. "ਐਸਾ ਨਾਮੁ ਨਿਰੰਜਨੁ ਹੋਇ." (ਜਪੁ) ੨. ਪ੍ਰਸਿੱਧ, "ਨਾਨਕ ਨਾਮੁ ਨਾਮੁ ਜਪੁ ਜਪਿਆ." (ਬਾਵਨ)...
ਦੇਓ. ਦਾਨ ਕਰੋ. "ਦੇਹੁ ਦਰਸ ਨਾਨਕ ਬਲਿਹਾਰੀ." (ਤਖਾ ਛੰਤ ਮਃ ੫)...
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸੰ. ਦਰ੍ਸ਼. ਸੰਗ੍ਯਾ- ਅਮਾਵਸ. ਮੌਸ. "ਦਿਨ ਗੁਰਪਰਬ ਦਰਸ ਸੰਕ੍ਰਾਂਤਿ." (ਗੁਪ੍ਰਸੂ) ੨. ਦਰ੍ਸ਼ਨ. ਦੀਦਾਰ. "ਮਨ ਮਹਿ ਪ੍ਰੀਤਿ ਨਿਰੰਜਨ ਦਰਸ." (ਸੁਖਮਨੀ) ੩. ਸ਼ਾਸਤ੍ਰ. "ਬੇਦ ਚਾਰ ਖਟ ਦਰਸ." (ਵਾਰ ਮਾਰੂ ੨. ਮਃ ੫) ੪. ਅ਼. [درس] ਸਬਕ਼. ਸੰਥਾ....
ਵਿ- ਰਿਕ੍ਤ ਹੋਇਆ. ਖਆਲੀ. "ਰੀਤੇ ਭਰੇ, ਭਰੇ ਸਖਨਾਵੈ." (ਬਿਹਾ ਮਃ ੯) ੨. ਮਹਰੂਮ ਹੋਇਆ. ਵਾਂਜਿਆ ਹੋਇਆ. "ਕਰਿ ਕਿਰਪਾ ਮੁਹਿ ਨਾਮੁ ਦੇਹੁ, ਨਾਨਕ ਦਰਸ ਰੀਤਾ." (ਬਿਲਾ ਮਃ ੫)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....