rājānराजां
ਪ੍ਰਕਾਸ਼ਾਂ. ਸੋਭਾ ਦੇਵਾਂ। ੨. ਰੱਜਾਂ. ਤ੍ਰਿਪਤ ਹੋਵਾਂ. "ਜੇ ਭੁਖ ਦੇਹਿ, ਤ ਇਤਹੀ ਰਾਜਾਂ." (ਸੂਹੀ ਅਃ ਮਃ ੪)
प्रकाशां. सोभा देवां। २. रॱजां. त्रिपत होवां. "जे भुख देहि, त इतही राजां." (सूही अः मः ४)
ਸੰ. ਸ਼ੋਭਾ. ਸੰਗ੍ਯਾ- ਚਮਕ. ਪ੍ਰਕਾਸ਼। ੨. ਸੁੰਦਰਤਾ....
ਸੰ. तृप्त. ਵਿ- ਰੱਜਿਆ ਹੋਇਆ. ਦੇਖੋ, ਤ੍ਰਿਪ ੨। ੨. ਪ੍ਰਸੰਨ. ਖ਼ੁਸ਼....
ਸੰ. ਬੁਭਕ੍ਸ਼ਾ. ਸੰਗ੍ਯਾ- ਖਾਣ ਦੀ ਇੱਛਾ ਕ੍ਸ਼ੁਧਾ. ਭੂਖ. "ਭੁਖ ਤਿਖ ਤਿਸੁ ਨ ਵਿਆਪਈ." (ਮਃ ੫. ਵਾਰ ਮਾਰੂ ੨) ੨. ਇੱਛਾ. ਰੁਚਿ. "ਮੈ ਹਰਿ ਪ੍ਰਭੁ ਦਸਹੁ, ਮੈ ਭੁਖ ਲਗਾਈ." (ਮਾਝ ਮਃ ੪)...
ਦੇਓ. ਦਾਨ ਕਰੋ. "ਦੇਹਿ ਦੇਹਿ ਆਖੈ ਸਭੁਕੋਈ." (ਓਅੰਕਾਰ) ੨. ਦੇਖੋ, ਦੇਹ ੧। ੩. ਦੇਖੋ, ਦੇਹੀ ੨। ੪. ਅਰਪਨ ਕਰ. "ਮਨੁ ਤਨੁ ਅਪਨਾ ਤਿਨ ਜਨ ਦੇਹਿ." (ਸੁਖਮਨੀ)...
ਪ੍ਰਕਾਸ਼ਾਂ. ਸੋਭਾ ਦੇਵਾਂ। ੨. ਰੱਜਾਂ. ਤ੍ਰਿਪਤ ਹੋਵਾਂ. "ਜੇ ਭੁਖ ਦੇਹਿ, ਤ ਇਤਹੀ ਰਾਜਾਂ." (ਸੂਹੀ ਅਃ ਮਃ ੪)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....