rāisāराइसा
ਡਿੰਗ. ਸੰਗ੍ਯਾ- ਰਾਯਸੋ. ਕਥਾ. ਇਤਿਹਾਸ. ਪ੍ਰਸੰਗ. ਕਥਾ ਦਾ ਰਹਸ੍ਯ. "ਰਾਇਸਾ ਪਿਆਰੇ ਕਾ ਰਾਇਸਾ." (ਤਿਲੰ ਮਃ ੧)
डिंग. संग्या- रायसो. कथा. इतिहास. प्रसंग. कथा दा रहस्य. "राइसा पिआरे का राइसा." (तिलं मः १)
ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕਥਾ. ਕਿੱਸਾ. ਦੇਖੋ, ਚੰਦ ੬. ਅਤੇ ਰਾਇਸਾ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਸੰ. ਇਤਿ- ਹ- ਆਸ. ਐਸਾ ਪ੍ਰਸਿੱਧ ਥਾਂ. ਅਰਥਾਤ- ਅਜੇਹਾ ਗ੍ਰੰਥ ਜਿਸ ਵਿੱਚ ਬੀਤੀ ਹੋਈ ਘਟਨਾ ਦਾ ਕ੍ਰਮ ਅਨੁਸਾਰ ਜਿਕਰ ਹੋਵੇ. ਤਵਾਰੀਖ਼. ਹਿਸਟਰੀ (History)....
ਸੰਗ੍ਯਾ- ਕਥਾ ਕਹਾਣੀ। ੨. ਸੰਬੰਧ. ਲਗਾਉ। ੩. ਲਗਨ. ਪ੍ਰੀਤਿ। ੪. ਇਸਤ੍ਰੀ ਪੁਰਖ ਦਾ ਸੰਜੋਗ. ਮੈਥੁਨ। ੫. ਕਾਰਣ. ਸਬਬ....
ਸੰ. ਵਿ- ਏਕਾਂਤ ਦਾ. ਏਕਾਂਤ ਵਿੱਚ ਹੋਇਆ। ੨. ਛੁਪਾਉਣ ਲਾਇਕ। ੩. ਸੰਗ੍ਯਾ- ਗੁਪਤ ਭਾਵ। ੪. ਗੁਪਤ ਨਿਯਮ। ੫. ਸਿੱਧਾਂਤ. ਨਿਚੋੜ....
ਡਿੰਗ. ਸੰਗ੍ਯਾ- ਰਾਯਸੋ. ਕਥਾ. ਇਤਿਹਾਸ. ਪ੍ਰਸੰਗ. ਕਥਾ ਦਾ ਰਹਸ੍ਯ. "ਰਾਇਸਾ ਪਿਆਰੇ ਕਾ ਰਾਇਸਾ." (ਤਿਲੰ ਮਃ ੧)...
ਮਿਲਾਵੇ. ਪਾਨ ਕਰਾਵੇ। ੨. ਸੰਬੋਧਨ. ਹੇ ਪ੍ਰਿਯ "ਪਿਆਰੇ, ਇਨਬਿਧਿ ਮਿਲਣੁ ਨ ਜਾਈ." (ਸੋਰ ਅਃ ਮਃ ੫) ੩. ਪਿਆਰਾ ਦਾ ਬਹੁਵਚਨ....