rasūlaरसूल
ਅ਼. [رسوُل] ਵਿ- ਭੇਜਿਆ ਹੋਇਆ। ੨. ਸੰਗ੍ਯਾ- ਨਬੀ. ਪੈਗ਼ੰਬਰ। ੩. ਭਾਵ- ਮੁਹੰਮਦ. ਰਾਮ ਰਸੂਲ ਨ ਬਾਚਨ ਪਾਏ." (੩੩ ਸਵੈਯੇ) ੪. ਸ਼੍ਰੀ ਗੁਰੂ ਨਾਨਕਦੇਵ, ਜੋ ਕਰਤਾਰ ਨੇ ਜਗਤ ਦੇ ਉੱਧਾਰ ਲਈ ਭੇਜਿਆ. "ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ." (ਭਾਗੁ)
अ़. [رسوُل] वि- भेजिआ होइआ। २. संग्या- नबी. पैग़ंबर। ३. भाव- मुहंमद. राम रसूल न बाचन पाए." (३३ सवैये) ४. श्री गुरू नानकदेव, जो करतार ने जगत दे उॱधार लई भेजिआ. "सुणी पुकार दातार प्रभु गुरु नानक जग माहि पठाइआ." (भागु)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [نبی] ਸੰਗ੍ਯਾ ਖ਼ਬਰ ਦੇਣ ਵਾਲਾ. ਪੈਗ਼ੰਬਰ....
ਫ਼ਾ. [پیغمبر] ਪੈਗ਼ਾਮ (ਸੁਨੇਹਾ) ਬਰ (ਲੈ ਜਾਣ ਵਾਲਾ). ਜੋ ਈਸ਼੍ਵਰ ਦਾ ਸੰਦੇਸਾ ਲੋਕਾਂ ਪਾਸ ਲਿਆਵੇ, ਐਸਾ ਧਰਮ ਦਾ ਆਚਾਰਯ. ਨਬੀ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਅ਼. [مُحمّد] ਮੁਹ਼ੰਮਦ. ਵਿ- ਹ਼ਮਦ (ਸਲਾਹਿਆ) ਹੋਇਆ. ਪ੍ਰਸ਼ੰਸਿਤ. ਤਅ਼ਰੀਫ਼ ਕੀਤਾ ਗਿਆ। ੨. ਸੰਗ੍ਯਾ- ਇਸਲਾਮ ਦਾ ਆਚਾਰਯ, ਕੁਰੇਸ਼ਵੰਸ਼ੀ ਅ਼ਬਦੁੱਲਾ ਦਾ ਪੁਤ੍ਰ, ਜੋ ਆਮਿਨਾ ਦੇ ਗਰਭ ਤੋਂ ਅਰਬ ਦੇਸ਼ ਦੇ ਮੱਕੇ ਸ਼ਹਿਰ ਵਿੱਚ ੨੦. ਅਪ੍ਰੈਲ ਸਨ ੫੭੧ ਨੂੰ ਜਨਮਿਆ. ਹ਼ਜਰਤ ਮੁਹ਼ੰਮਦ ਦਾ ਵੰਸ਼ ਮੱਕੇ ਵਿੱਚ ਪ੍ਰਤਿਸ੍ਟਤ ਗਿਣਿਆ ਜਾਂਦਾ ਸੀ. ਮੰਦਿਰ ਕਾਬਾ, ਜੋ ਉਸ ਵੇਲੇ ਮੂਰਤੀਆਂ ਨਾਲ ਪੂਰਣ ਸੀ, ਉਹ ਅਬਦੁੱਲਾ ਦੇ ਪਿਤਾ ਅਬਦੁਲ ਮੁਤੱਲਿਬ ਦੇ ਹੀ ਸਪੁਰਦ ਸੀ. ਬਾਲ ਅਵਸਥਾ ਮੁਹ਼ੰਮਦ ਸਾਹਿਬ ਦੀ ਬਕਰੀ ਭੇਡਾਂ ਚਾਰਣ ਵਿੱਚ ਵਿਤੀਤ ਹੋਈ. ੨੦. ਵਰ੍ਹੇ ਦੀ ਉਮਰ ਵਿੱਚ ਮੱਕੇ ਦੀ "ਖ਼ਦੀਜਾ" ਨਾਮਿਕ ਧਨਵਾਨ ਬਿਧਵਾ ਦੀ ਨੌਕਰੀ ਕਰਕੇ ਬਸਰੇ ਦਮਿਸ਼ਕ ਆਦਿਕ ਅਸਥਾਨਾਂ ਵਿੱਚ ਵਪਾਰ ਕਰਦੇ ਰਹੇ. ਖ਼ਦੀਜਾ ਇਨ੍ਹਾਂ ਦੀ ਈਮਾਨਦਾਰੀ ਅਤੇ ਕਾਰਗੁਜ਼ਾਰੀ ਤੋਂ ਇਤਨੀ ਪ੍ਰਸੰਨ ਹੋਈ ਕਿ ਉਸ ਨੇ ਆਪਣੀ ੪੦ ਵਰ੍ਹੇ ਦੀ ਉਮਰ ਵਿੱਚ ਮੁ਼ਹ਼ੰਮਦ ਸਾਹਿਬ ਨਾਲ ਪੁਨਰਵਿਆਹ ਕਰ ਲਿਆ. ਖ਼ਦੀਜਾ ਤੋਂ ਦੋ ਬੇਟੇ ਅਤੇ ਚਾਰ ਬੇਟੀਆਂ ਉਤਪੰਨ ਹੋਈਆਂ.#ਜਦ ਮੁਹ਼ੰਮਦ ਸਾਹਿਬ ਦੀ ਉਮਰ ੩੫ ਵਰ੍ਹੇ ਦੀ ਸੀ, ਤਦ ਕਾਬੇ ਨੂੰ ਦੁਬਾਰਾ ਬਣਾਉਣ ਦੀ ਲੋੜ ਪਈ, ਕਿਉਂਕਿ ਮੰਦਿਰ ਬਹੁਤ ਨੀਵੀਂ ਥਾਂ ਸੀ. ਸ਼ਹਿਰ ਦੇ ਲੋਕਾਂ ਨੇ ਇਕੱਠੇ ਹੋਕੇ ਜਦ ਨਵੀਂ ਉਸਾਰੀ ਆਰੰਭੀ, ਤਦ ਇਹ ਸਵਾਲ ਹੋਇਆ ਕਿ "ਸੰਗ ਅਸਵਦ" ਨੂੰ ਕਣ ਆਪਣੇ ਹੱਥ ਨਾਲ ਨਵੇਂ ਮੰਦਿਰ ਦੀ ਉਸਾਰੀ ਵਿੱਚ ਰੱਖ. ਉਸ ਵੇਲੇ ਸਰਵਸੰਮਤੀ ਨਾਲ ਮੁਹ਼ੰਮਦ ਸਾਹਿਬ ਦੀ ਹੀ ਚੋਣ ਹੋਈ, ਜਿਨ੍ਹਾਂ ਨੇ ਸਿਆਹ ਪੱਥਰ ਉਠਾਕੇ ਕਾਬੇ ਦੀ ਕੰਧ ਵਿੱਚ ਰੱਖਿਆ. ਮੰਦਿਰ ਤਿਆਰ ਹੋਣ ਪੁਰ ਪਹਿਲੇ ਵਾਂਙ "ਹਬਲ" ਦੇਵਤਾ ਵਿਚਕਾਰ ਥਾਪਿਆ ਗਿਆ ਅਰ ਉਸ ਦੇ ਆਸ ਪਾਸ ਹੋਰ ਬੁਤ ਰੱਖੇ ਗਏ.#੩੯ ਵਰ੍ਹੇ ਦੀ ਉਮਰ ਵਿੱਚ ਮੁਹ਼ੰਮਦ ਸਾਹਿਬ ਬਹੁਤ ਉਦਾਸ ਅਤੇ ਧ੍ਯਾਨਪਰਾਇਣ ਜਾਪਦੇ ਸਨ. ਬਾਹਰ ਏਕਾਂਤ ਜਾਕੇ ਬਹੁਤ ਸਮਾਂ ਵਿਤਾਇਆ ਕਰਦੇ ਅਰ ਦੀਵਾਨੀ ਹਾਲਤ ਵਿੱਚ ਰਹਿਂਦੇ. ਮੱਕੇ ਪਾਸ ਦਾ "ਹਿਰਾ" ਪਹਾੜ ਉਨ੍ਹਾਂ ਨੂੰ ਬਹੁਤ ਪਿਆਰਾ ਸੀ.#੪੦ ਵਰ੍ਹੇ ਦੀ ਅਵਸਥਾ ਵਿੱਚ ਹ਼ਜਰਤ ਮੁਹ਼ੰਮਦ ਨੇ ਪ੍ਰਗਟ ਕੀਤਾ ਕਿ ਹਿਰਾ ਪਹਾੜ ਦੀ ਕੰਦਰਾਂ ਵਿੱਚ ਮੈਨੂੰ ਫਰਿਸ਼੍ਤਾ ਜਬਰਾਈਲ ਮਿਲਿਆ. ਜਿਸ ਨੇ ਖ਼ੁਦਾ ਵੱਲੋਂ ਪੈਗ਼ਾਮ ਦਿੱਤਾ, ਇਸੇ ਸਮੇਂ ਤੋਂ ਮੁਹ਼ੰਮਦ ਸਾਹਿਬ "ਪੈਗ਼ੰਬਰ" ਪ੍ਰਸਿੱਧ ਹੋਏ. ਮੁਹ਼ੰਮਦ ਸਾਹਿਬ ਨੇ ਇਸਲਾਮ ਦਾ ਪ੍ਰਚਾਰ ਆਰੰਭ ਕੀਤਾ. ਸਭ ਤੋਂ ਪਹਿਲਾਂ ਉਨ੍ਹਾਂ ਦੇ ਮਤ ਵਿੱਚ ਉਨ੍ਹਾਂ ਦੀ ਪਿਆਰੀ ਇਸਤ੍ਰੀ ਖ਼ਦੀਜਾ, ਫੇਰ ਅ਼ਲੀ, ਜੈਦ ਅਤੇ ਅਬੂਬਕਰ ਆਏ.#ਮੁਹੰਮਦ ਸਾਹਿਬ ਨੂੰ ਜਬਰਾਈਲ ਫ਼ਰਿਸ਼ਤੇ ਰਾਹੀਂ ਵਹੀ ਉਤਰਦੀ ਸੀ, ਕਦੇ ਧ੍ਯਾਨਪਰਾਇਣ ਹੋਣ ਪੁਰ ਉਨ੍ਹਾਂ ਨੂੰ ਖ਼ੁਦਾ ਵੱਲੋਂ ਸਿੱਧਾ ਪੈਗ਼ਾਮ ਪੁੱਜਦਾ. ਇਨ੍ਹਾਂ ਪੈਗਾਮਾਂ ਨੂੰ ਉਹ ਲੋਕਾਂ ਵਿੱਚ ਸੁਣਾਕੇ ਪ੍ਰਚਾਰ ਕਰਦੇ. ਜਿਨ੍ਹਾਂ ਪਦਾਂ ਵਿੱਚ ਮੁਹ਼ੰਮਦ ਸਾਹਿਬ ਨੂੰ ਖ਼ੁਦਾ ਦੇ ਹੁਕਮ ਪੁੱਜੇ, ਉਨ੍ਹਾਂ ਦੀ "ਆਯਤ" ਸੰਗ੍ਯਾ ਹੈ. ਜਿਨ੍ਹਾਂ ਦਾ ਸੰਗ੍ਰਹ ਇਸਲਾਮ ਦਾ ਧਰਮ ਪੁਸ੍ਤਕ ਕੁਰਾਨ ਹੈ. ਦੇਖੋ, ਕੁਰਾਨ.#ਜਦ ਮੁਹ਼ੰਮਦ ਸਾਹਿਬ ਦੀ ਉਮਰ ੫੦ ਵਰ੍ਹੇ ਦੀ ਸੀ. ਤਦ ਖ਼ਦੀਜਾ ਦਾ ਦੇਹਾਂਤ ਹੋ ਗਿਆ. ਇਸ ਪਿੱਛੋਂ "ਸੌਦਾਹ" ਨਾਮਕ ਬਿਧਵਾ ਨਾਲ ਪੈਗ਼ੰਬਰ ਨੇ ਸ਼ਾਦੀ ਕੀਤੀ ਅਰ ਅਬੂਬਕਰ ਦੀ ਪੁਤ੍ਰੀ "ਆ਼ਯਸ਼ਾ" ਜੋ ਉਸ ਵੇਲੇ ਕੇਵਲ ੭. ਵਰ੍ਹੇ ਦੀ ਸੀ, ਉਸ ਨਾਲ ਮੰਗਨੀ ਹੋਈ ਅਰ ਦੋ ਵਰ੍ਹੇ ਪਿੱਛੋਂ ਨਿਕਾਹ ਹੋਇਆ. ਆ਼ਯਸ਼ਾ ਹ਼ਜਰਤ ਮੁਹ਼ੰਮਦ ਨੂੰ ਸਭ ਤੋਂ ਪਿਆਰੀ ਸੀ. ਇਹ ਪੈਗ਼ੰਬਰ ਦੇ ਮਰਨ ਪਿੱਛੋਂ ੫੮ ਸਨ ਹਿਜਰੀ ਵਿੱਚ ੬੭ ਵਰ੍ਹੇ ਦੀ ਉਮਰ ਭੋਗਕੇ ਮਦੀਨੇ ਮੋਈ. ਮੁਸਲਮਾਨਾਂ ਵਿੱਚ ਇਹ "ਅੰਮੁਲ ਮੋਮਨੀਨ" (ਵਿਸ਼੍ਵਾਸੀਆਂ ਦੀ ਮਾਂ) ਪ੍ਰਸਿੱਧ ਹੈ.#ਹ਼ਜ਼ਰਤ ਮੁਹ਼ੰਮਦ ਮੂਰਤੀ ਪੂਜਾ ਦੇ ਵਿਰੁੱਧ ਉਪਦੇਸ਼ ਕਰਦੇ ਸਨ ਅਰ ਮੱਕੇ ਦੀਆਂ ਪ੍ਰਚਲਿਤ ਕੁਰੀਤੀਆਂ ਨੂੰ ਨਿੰਦਿਆ ਕਰਦੇ ਸਨ. ਇਸ ਕਰਕੇ ਸ਼ਹਿਰ ਦੇ ਲੋਕਾਂ ਨਾਲ ਵਿਰੋਧ ਵਧ ਗਿਆ, ਪਰ ਮਦੀਨੇ ਦੇ ਯਾਤ੍ਰੀ ਜੋ ਕਾਬੇ ਆਉਂਦੇ ਸਨ ਉਨ੍ਹਾਂ ਵਿੱਚੋਂ ਬਹੁਤ ਇਸਲਾਮ ਦੇ ਪ੍ਰੇਮੀ ਹੋ ਗਏ, ਅਰ ਮੱਕੇ ਨਾਲੋਂ ਮਦੀਨੇ ਵਿੱਚ ਮੁਸਲਮਾਨਾਂ ਦੀ ਤਾਦਾਦ ਵਧ ਗਈ.#ਲੋਕਾਂ ਦੀ ਵਧੀਕੀ ਤੋਂ ਤੰਗ ਆਕੇ ਸਨ ੬੨੨ ਈਸਵੀ ਵਿੱਚ ਮੁਹ਼ੰਮਦ ਸਾਹਿਬ ਨੂੰ ਮੱਕੇ ਤੋਂ ਭੱਜਕੇ ਮਦੀਨੇ ਜਾਣਾਪਿਆ, ਇਸੇ ਸਮੇਂ ਤੋਂ ਸਨ ਹਿਜਰੀ ਆਰੰਭ ਹੋਇਆ, ਜਿਸ ਦਾ ਅਰਥ ਹੈ ਜੁਦਾਈ. ਸੋ ਮੱਕੇ ਤੋਂ ਹਿਜਰ (ਵਿਛੁੜਨ) ਦਾ ਜੋ ਸਮਾਂ ਸੀ, ਉਹ ਇਸਲਾਮ ਦੀ ਤਾਰੀਖ ਵਿੱਚ ਆਰੰਭਿਕ ਸਾਲ ਗਿਣਿਆ ਗਿਆ. ਮਦੀਨੇ ਪਹੁੰਚਕੇ ਮੁਹ਼ੰਮਦ ਸਾਹਿਬ ਨੇ ਆਪਣੇ ਰਹਿਣ ਦੇ ਘਰ ਅਤੇ ਇੱਕ ਮਸਜਿਦ ਬਣਵਾਈ, ਜੋ ਹੁਣ "ਮਸਜਿਦੁਲਨਬੀ" ਅਖਉਂਦੀ ਹੈ.#ਮੱਕੇ ਦੇ ਲੋਕਾਂ ਨੇ ਮਦੀਨੇ ਭੀ ਮੁਹ਼ੰਮਦ ਸਾਹਿਬ ਨੂੰ ਚੈਨ ਨਾਲ ਨਹੀਂ ਬੈਠਣ ਦਿੱਤਾ. ਬਹੁਤ ਲੋਕ ਜਮਾਂ ਹੋਕੇ ਲੜਾਈ ਕਰਨ ਚੜ੍ਹ ਆਏ. ਪਹਿਲਾ ਜੰਗ ਰਮਜ਼ਾਨ ਹਿਜਰੀ ੨. (ਮਾਰਚ ਸਨ ੬੨੪) ਨੂੰ "ਬਦਰ" ਦੇ ਮਕਾਮ ਹੋਇਆ, ਜਿਸ ਵਿੱਚ ਚਾਹੇ ਮੁਸਲਮਾਨ ਥੋੜੇ ਸਨ. ਪਰ ਜਿੱਤ ਇਨ੍ਹਾਂ ਦੇ ਹੱਥ ਰਹੀ. ਇਸ ਦਿਨ ਤੋਂ ਮੁਸਲਮਾਨਾਂ ਦੇ ਹੌਸਲੇ ਵਧ ਗਏ ਅਰ ਦਿਨ ਬਦਿਨ ਇਸਲਾਮ ਦੀ ਤਰੱਕੀ ਹੋਣ ਲੱਗੀ. ਇਸ ਪਿੱਛੋਂ ਵੈਰੀਆਂ ਨੇ ਕਈ ਵਾਰ ਹਮਲੇ ਕੀਤੇ, ਪਰ ਹ਼ਜ਼ਰਤ ਮੁਹ਼ੰਮਦ ਹੀ ਫ਼ਤੇ ਪਾਉਂਦੇ ਰਹੇ.#ਸਨ ੬੩੦ ਈਸਵੀ ਵਿੱਚ ਮੁਹ਼ੰਮਦ ਸਾਹਿਬ ਨੇ ੧੦੦੦੦ ਮੁਸਲਮਾਨ ਨਾਲ ਲੈਕੇ ਮੱਕੇ ਨੂੰ ਜਿੱਤਕੇ ਕਾਬਾ ਮੱਲਿਆ, ਅਤੇ "ਸੰਗ ਅਸਵਦ" ਨੂੰ ਚੂੰਮਕੇ "ਹਬਲ" ਦੇਵਤਾ ਨੂੰ ਆਪਣੇ ਹੱਥੀਂ ਗੁਰਜ ਨਾਲ ਚੂਰਣ ਕੀਤਾ, ਅਰ ੩੬੦ ਬੁੱਤ ਭੰਨਕੇ ਮੰਦਿਰ ਤੋਂ ਬਾਹਰ ਸੁੱਟੇ. ਕਾਬੇ ਵਿੱਚ ਪਹਿਲੀ ਨਮਾਜ਼ ਆਪਣੇ ਸੰਗੀਆਂ ਨਾਲ ਪੜ੍ਹਕੇ ਹ਼ਜਰਤ ਮੁਹ਼ੰਮਦ ਨੇ ਉਸ ਮੰਦਿਰ ਨੂੰ "ਕਿਬਲਾ" ਥਾਪਿਆ, ਅਰ ਖ਼ੁਦਾ ਵੱਲੋਂ ਹੁਕਮ ਸੁਣਾਇਆ ਕਿ ਨਮਾਜ਼ ਪੜ੍ਹਨ ਵੇਲੇ ਮੂੰਹ ਕਿਬਲੇ ਵੱਲ ਕਰਕੇ ਪ੍ਰਾਰਥਨਾ ਕਰੋ.#ਸਨ ੬੩੨ ਈਸਵੀ ਵਿੱਚ ਤਾਪ ਨਾਲ ਕੁਝ ਸਮਾਂ ਬੀਮਾਰ ਰਹਿਕੇ, ੮. ਜੂਨ ਨੂੰ ਮਦੀਨੇ ਵਿੱਚ ਮੁਹ਼ੰਮਦ ਸਾਹਿਬ ਦਾ ਦੇਹਾਂਤ ਹੋਇਆ. ਉਨ੍ਹਾਂ ਦੀ ਕਬਰ "ਹੁਜਰਾ" ਕਰਕੇ ਮਸ਼ਹੂਰ ਹੈ. ਹੁਜਰੇ ਵਿੱਚ ਅਬੂਬਕਰ ਅਤੇ ਉਮਰ ਦੀ ਭੀ ਕਬਰ ਹੈ ਅਰ ਇੱਕ ਕ਼ਬਰ ਦੀ ਥਾਂ ਖ਼ਾਲੀ ਛੱਡੀ ਹੋਈ ਹੈ.#ਜਿਸ ਵੇਲੇ ਮੁਹ਼ੰਮਦ ਸਾਹਿਬ ਦਾ ਦੇਹਾਂਤ ਹੋਇਆ, ਉਸ ਸਮੇਂ ਉਨ੍ਹਾਂ ਦੀਆਂ ਨੌ ਵਿਵਾਹਿਤਾ ਅਤੇ ਦੋ ਦਾਸੀਆਂ ਜਿਉਂਦੀਆਂ ਸਨ. ਸਾਰੀਆਂ ਸ਼ਾਦੀਆਂ ਮੁਹ਼ੰਮਦ ਸਾਹਿਬ ਦੀਆਂ ੧੧ਸਨ. ਜਿਨ੍ਹਾਂ ਵਿੱਚੋਂ ੯. ਬਿਧਵਾ ਇਸਤ੍ਰੀਆਂ ਨਾਲ ਹੋਈਆਂ ਅਰ ਇੱਕ ਕੁਆਰੀ ਆ਼ਯਸ਼ਾ ਨਾਲ ਹੋਈ ਅਤੇ ਇੱਕ ਜ਼ੈਦ ਦੀ ਤਲਾਕੀ ਹੋਈ "ਜੈਨਬ" ਨਾਲ ਹੋਈ. ਜ਼ੈਦ ਮੁਹ਼ੰਮਦ ਸਾਹਿਬ ਦਾ ਮੁਤਬੰਨਾ ਸੀ ਇਸ ਕਰਕੇ ਉਸ ਦੀ ਔਰਤ ਨਾਲ ਸ਼ਾਦੀ ਸ਼ਰਾ ਤੋਂ ਵਿਰੁੱਧ ਸੀ, ਪਰ ਖ਼ੁਦਾ ਵੱਲੋਂ ਖ਼ਾਸ ਹੁਕਮ ਇਸ ਸ਼ਾਦੀ ਲਈ ਆਗਿਆ ਸੀ. ਦੇਖੋ, ਕ਼ੁਰਾਨ ਸ਼ੂਰਤ ੩੩, ਆਯਤ ੩੬.#ਇਨ੍ਹਾਂ ੧੧. ਤੋਂ ਛੁੱਟ ਦੋ ਦਾਸੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਈਸਾਇਨ ਮੇਰੀ ਅਤੇ ਦੂਜੀ ਯਹੂਦਮਤ ਦੀ "ਰਿਹਾਨਹ" ਸੀ.#ਮੁਹ਼ੰਮਦ ਸਾਹਿਬ ਦੇ ਕੁੱਲ ਬੱਚੇ ਸੱਤ ਸਨ, ਜਿਨ੍ਹਾਂ ਵਿੱਚੋਂ ਦੋ ਬੇਟੇ ਅਤੇ ਚਾਰ ਬੇਟੀਆਂ ਖ਼ਦੀਜਾ ਤੋਂ ਹੋਏ. ਪਰ ਇਨ੍ਹਾਂ ਵਿੱਚੋਂ ਕੇਵਲ ਸੁਪੁਤ੍ਰੀ ਫਾਤਿਮਾ ਸੰਤਾਨ ਵਾਲੀ ਹੋਈ, ਬਾਕੀ ਪੰਜ ਛੋਟੀ ਉਮਰ ਵਿੱਚ ਹੀ ਮਰ ਚੁੱਕੇ ਸਨ. ਇੱਕ ਬੇਟਾ ਮੇਰੀ ਤੋਂ ਜਨਮਿਆ, ਜੋ ਦੋ ਵਰ੍ਹੇ ਦੀ ਉਮਰ ਵਿੱਚ ਹੀ ਮਰ ਗਿਆ.#ਹ਼ਜਰਤ ਮੁਹ਼ੰਮਦ ਲਿਖਣ ਪੜ੍ਹਨ ਤੋਂ ਅਗ੍ਯਾਤ ਸਨ. ਇਸੇ ਕਰਕੇ ਉਨ੍ਹਾਂ ਨੂੰ "ਉੱਮੀ" ਆਖਦੇ ਹਨ.#ਮੁਹ਼ੰਮਦ ਸਾਹਿਬ ਦੇ ਚਲਾਏ ਹੋਏ ਧਰਮ ਦਾ ਨਾਮ "ਇਸਲਾਮ" ਹੈ. ਦੇਖੋ, ਇਸਲਾਮ....
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਅ਼. [رسوُل] ਵਿ- ਭੇਜਿਆ ਹੋਇਆ। ੨. ਸੰਗ੍ਯਾ- ਨਬੀ. ਪੈਗ਼ੰਬਰ। ੩. ਭਾਵ- ਮੁਹੰਮਦ. ਰਾਮ ਰਸੂਲ ਨ ਬਾਚਨ ਪਾਏ." (੩੩ ਸਵੈਯੇ) ੪. ਸ਼੍ਰੀ ਗੁਰੂ ਨਾਨਕਦੇਵ, ਜੋ ਕਰਤਾਰ ਨੇ ਜਗਤ ਦੇ ਉੱਧਾਰ ਲਈ ਭੇਜਿਆ. "ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ." (ਭਾਗੁ)...
ਪ੍ਰਾਪਤ ਕੀਤੇ. "ਪਾਏ ਮਨੋਰਥ ਸਭਿ." (ਵਾਰ ਗੂਜ ੨. ਮਃ ੫) ੨. ਛਕੇ. ਖਾਂਦਾ ਹੈ. "ਭੋਜਨੁ ਨਾਨਕਾ ਵਿਰਲਾ ਪਾਏ ਕੋਇ" (ਵਾਰ ਰਾਮ ੧. ਮਃ ੩) ੩. ਕ੍ਰਿ. ਵਿ- ਪੈਰੀਂ. "ਲਗਿ ਸਤਿਗੁਰ ਪਾਏ." (ਭੈਰ ਮਃ ੫) ੪. ਪਾਯਹ ਦਾ ਬਹੁਵਚਨ. ਖੰਭੇ. ਥਮਲੇ। ੫. ਧਰਮ ਦੇ ਚਰਣ. "ਚਾਰ ਪਦਾਰਥ ਚਾਰੇ ਪਾਏ." (ਬਿਲਾ ਮਃ ੪) ੬. ਪਾਵੇ. ਡਾਲੇ. ਪਾਉਂਦਾ ਹੈ. "ਜੇਹਾ ਅੰਦਰਿ ਪਾਏ ਤੇਹਾ ਵਰਤੈ." (ਮਾਝ ਮਃ ੩) ੭. ਪਾਦਿੱਤੇ. ਡਾਲ ਦੀਏ. "ਨਿੰਦਕ ਦੁਸ਼ਟ ਸਭ ਪੈਰੀ ਪਾਏ." (ਵਾਰ ਸ੍ਰੀ ਮਃ ੫)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਸੰਗ੍ਯਾ- ਪ੍ਰਕ੍ਰੋਸ਼. ਸੱਦ. ਗੁਹਾਰ. ਚਾਂਗ. "ਮਤ ਤੂੰ ਕਰਹਿ ਪੁਕਾਰ." (ਸ੍ਰੀ ਮਃ ੩) ੨. ਨਾਲਿਸ਼. ਫ਼ਰਿਆਦ. "ਅਬਜਨ ਊਪਰਿ ਕੋ ਨ ਪੁਕਾਰੈ." (ਸਾਰ ਮਃ ੫)...
ਸੰ. दातृ- ਦਾਤ੍ਰਿ. ਦਾਨ ਦੇਣ ਵਾਲਾ. ਦਾਨੀ. "ਦਾਤਾ ਕਰਤਾ ਆਪਿ ਤੂੰ." (ਵਾਰ ਆਸਾ)...
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਕ੍ਰਿ- ਵਿ ਮਧ੍ਯ ਮੇਂ. ਭੀਤਰ. ਅੰਦਰਿ. "ਮਾਹਿ ਨਿਰੰਜਨੁ ਤ੍ਰਿਭਵਣ ਧਣੀ." (ਰਾਮ ਬੇਣੀ) ੨. ਅ਼. [مِیاہ] ਮਿਆਹ. ਸੰਗ੍ਯਾ- ਮਾਯ (ਜਲ) ਦਾ ਬਹੁਵਚਨ. "ਅਗਨਿ ਮਰੈ ਗੁਣ ਮਾਹਿ." (ਸ੍ਰੀ ਮਃ ੧) ੩. ਦੇਖੋ, ਮਾਹ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...