radhanaरदन
ਸੰ. ਸੰਗ੍ਯਾ- ਵਿਦਾਰਣ (ਪਾੜਨ) ਦੀ ਕ੍ਰਿਯਾ. ਵਿਨਾਸ਼. ਦੇਖੋ, ਰਦ ਧਾ. "ਤਵ ਪ੍ਰਸਾਦਿ ਕਰ ਦਾਰਦ ਰਦਨਾ." (ਨਾਪ੍ਰ) ੨. ਦੰਦ, ਜਿਸ ਨਾਲ ਟੁੱਕੀਦਾ ਹੈ. "ਰਦਨ ਪਾਂਤਿ ਮੁਕਤਾ ਸੀ ਸੋਹਤ." (ਸਲੋਹ) ੩. ਹਾਥੀ ਦਾ ਦੰਦ. "ਲੰਬੋਦਰ ਏਕੈ ਰਦਨ." (ਜੈਸਿੰਘ) ਦੇਖੋ, ਏਕਰਦਨ.
सं. संग्या- विदारण (पाड़न) दी क्रिया. विनाश. देखो, रद धा. "तव प्रसादि कर दारद रदना." (नाप्र) २. दंद, जिस नाल टुॱकीदा है. "रदन पांति मुकता सी सोहत." (सलोह) ३. हाथी दा दंद. "लंबोदर एकै रदन." (जैसिंघ) देखो, एकरदन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬਿਦਾਰਣ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਅਭ਼ਾਵ. ਧ੍ਵੰਸ. ਦੇਖੋ, ਬਿਨਾਸ....
ਕ੍ਰਿ. ਵਿ- ਕ੍ਰਿਪਾ ਕਰਕੇ. ਮਿਹਰਬਾਨੀ ਸੇ. "ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ." (ਸੁਖਮਨੀ) ੨. ਸੰ. प्रसादिन्. ਵਿ- ਕ੍ਰਿਪਾ ਕਰਨ ਵਾਲਾ. ਕਰੀਮ....
ਦੇਖੋ, ਦਾਰਿਦ। ੨. ਫ਼ਾ. [دارد] ਰਖਦਾ ਹੈ. "ਕਸ ਨ ਦਾਰਦ." (ਤਿਲੰ ਮਃ ੧) ੩. ਉਹ ਰੱਖੇ। ੪. ਉਹ ਰੱਖੇਗਾ। ੫. ਸੰ. ਦਾਰਦ. ਸਮੁੰਦਰ। ੬. ਪਾਰਾ। ੭. ਸ਼ਿੰਗਰਫ਼।. ੮. ਵਿ- ਦਰਦ ਦੇਸ਼ ਦਾ. ਦੇਖੋ, ਦਰਦ ੨....
ਇੱਕ ਰੋਗ. ਸੰ. दद्रु- ਦਦ੍ਰੁ [قوُبا] ਕ਼ੂਬਾ. Ringworm. ਮੈਲਾ ਰਹਿਣ ਅਤੇ ਮੈਲਾ ਪਾਣੀ ਲਗਣ ਤੋਂ ਗਿੱਲਾ ਵਸਤ੍ਰ ਪਹਿਰਨ ਤੋਂ ਲਹੂ ਦੀ ਖਰਾਬੀ ਤੋਂ ਇਹ ਰੋਗ ਹੁੰਦਾ ਹੈ. ਵੈਦਕ ਵਿੱਚ ਇਹ ਛੋਟੇ ਕੁਸ੍ਠਾਂ (ਕੋੜ੍ਹਾਂ) ਅੰਦਰ ਗਿਣਿਆ ਹੈ. ਇਸ ਦੇ ਭੀ ਕੀੜੇ ਹੁੰਦੇ ਹਨ, ਜੋ ਖੁਰਕਣ ਤੋਂ ਵਧਦੇ ਰਹਿਂਦੇ ਹਨ. ਦੱਦ ਵਿੱਚ ਮੱਠੀ ਮੱਠੀ ਖਾਜ ਉਠਦੀ ਹੈ. ਜਾਦਾ ਖੁਰਕਣ ਤੋਂ ਤੁਚਾ ਉੱਚੜ ਜਾਂਦੀ ਹੈ, ਪਾਣੀ ਨਿਕਲਨ ਲਗਦਾ ਹੈ ਅਤੇ ਜਲਨ ਪੈਦਾ ਹੁੰਦੀ ਹੈ. ਇਸ ਤੋਂ ਛੁਟਕਾਰਾ ਪਾਉਣ ਦਾ ਉਪਾਉ ਇਹ ਹੈ ਕਿ ਗੰਧਕ ਦੇ ਸਬੂਣ ਨਾਲ ਦੱਦ ਵਾਲਾ ਥਾਂ ਧੋਕੇ ਹੇਠ ਲਿਖੀ ਦਵਾ ਵਰਤਣੀ ਚਾਹੀਏ.#ਕੱਥ, ਮਾਜੂ, ਗੰਧਕ, ਤੇਲੀਆ ਸੁਹਾਗਾ, ਚੌਹਾਂ ਨੂੰ ਕਪੜਛਾਣ ਕਰਕੇ ਕੂੰਡੇ ਵਿੱਚ ਪਾਣੀ ਦੇ ਛਿੱਟੇ ਦੇਕੇ ਅਜੇਹਾ ਘੋਟੇ ਜੋ ਲੇਸ ਛੱਡ ਦੇਣ. ਇਸ ਦੀਆਂ ਗੋਲੀਆਂ ਵੱਟਕੇ ਛਾਵੇਂ ਸੁਕਾ ਲੈਣੀਆਂ. ਇਹ ਗੋਲੀ ਪਾਣੀ ਨਾਲ ਘਸਾਕੇ ਦੱਦ ਉੱਪਰ ਲੇਪ ਕਰਨੀ ਅਰ ਜਦ ਤੀਕ ਦਵਾ ਖੁਸ਼ਕ ਨਾ ਹੋ ਜਾਵੇ ਵਸਤ੍ਰ ਨਾਲ ਅੰਗ ਨਹੀਂ ਢਕਣਾ ਚਾਹੀਏ.#ਸੰਘਾੜੇ ਦਾ ਆਟਾ ਛੀ ਮਾਸ਼ੇ, ਅਫੀਮ ਇੱਕ ਮਾਸ਼ਾ, ਦੋਹਾਂ ਨੂੰ ਕਾਗਜੀ ਨਿੰਬੂ ਦੇ ਰਸ ਵਿੱਚ ਚੰਗੀ ਤਰਾਂ ਘੋਟਕੇ ਲੇਪ ਕਰਨਾ.#ਚਰਾਇਤਾ ਆਦਿ ਲਹੂ ਸਾਫ ਕਰਨ ਵਾਲੀਆਂ ਔਖਧਾਂ ਵਰਤਣੀਆਂ ਗੁਣਕਾਰੀ ਹਨ. ਦੱਦ ਦੇ ਰੋਗੀ ਨੂੰ ਲਹੂ ਵਿੱਚ ਜੋਸ਼ ਕਰਨ ਵਾਲੇ ਤੀਖਣ ਪਦਾਰਥ ਨਹੀਂ ਵਰਤਣੇ ਚਾਹੀਦੇ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਵਿਦਾਰਣ (ਪਾੜਨ) ਦੀ ਕ੍ਰਿਯਾ. ਵਿਨਾਸ਼. ਦੇਖੋ, ਰਦ ਧਾ. "ਤਵ ਪ੍ਰਸਾਦਿ ਕਰ ਦਾਰਦ ਰਦਨਾ." (ਨਾਪ੍ਰ) ੨. ਦੰਦ, ਜਿਸ ਨਾਲ ਟੁੱਕੀਦਾ ਹੈ. "ਰਦਨ ਪਾਂਤਿ ਮੁਕਤਾ ਸੀ ਸੋਹਤ." (ਸਲੋਹ) ੩. ਹਾਥੀ ਦਾ ਦੰਦ. "ਲੰਬੋਦਰ ਏਕੈ ਰਦਨ." (ਜੈਸਿੰਘ) ਦੇਖੋ, ਏਕਰਦਨ....
ਸੰਗ੍ਯਾ- ਪੰਕ੍ਤਿ. ਪੰਗਤ. ਸ਼੍ਰੇਣੀ। ੨. ਕੁਲ. ਗੋਤ੍ਰ. ਖ਼ਾਨਦਾਨ. "ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ." (ਸੋਰ ਰਵਿਦਾਸ)...
ਵਿ- ਮੁਕ੍ਤ. ਬੰਧਨ ਰਹਿਤ. ਮੁਕ੍ਤਿ ਨੂੰ ਪ੍ਰਾਪਤ ਹੋਇਆ. ਭੇਦ ਅਤੇ ਭਰਮ ਦੀ ਗੱਠ ਜਿਸ ਦੇ ਦਿਲ ਵਿੱਚ ਨਹੀਂ. "ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ." (ਸਃ ਮਃ ੯) "ਮੁਕਤੇ ਸੇਵੇ, ਮੁਕਤਾ ਹੋਵੇ." (ਮਾਝ ਅਃ ਮਃ ੩) "ਹਿਰਦੇ ਕਾ ਮੁਕਤਾ ਮੁਖ ਕਾ ਸਤੀ." (ਰਤਨਮਾਲਾ ਬੰਨੋ) ੨. ਅਲਗ. ਕਿਨਾਰੇ. "ਹਰਖ ਸੋਗ ਦੁਹਾ ਤੇ ਮੁਕਤਾ." (ਧਨਾ ਛੰਤ ਮਃ ੪) ੩. ਅਲੇਪ. "ਸੂਰ ਮੁਕਤਾ ਸਸੀ ਮੁਕਤਾ." (ਮਾਰੂ ਮਃ ੫) ੪. ਖੁਲ੍ਹਾ. ਕੁਸ਼ਾਦਾ. "ਸਤਿਗੁਰਿ ਮਿਲਿਐ ਮਾਰਗੁ ਮੁਕਤਾ." (ਰਾਮ ਮਃ ੫) ੫. ਅਤੁੱਟ. ਜੋ ਮੁੱਕੇ ਨਾ. "ਮੁਕਤੇ ਭੰਡਾਰਾ." (ਮਾਰੂ ਅਃ ਮਃ ੧) ੬. ਸੰਗ੍ਯਾ- ਮਾਤ੍ਰਾ ਬਿਨਾ ਅੱਖਰ. ਜਿਸ ਅੱਖਰ ਨੂੰ ਕੋਈ ਲਗ ਨਹੀਂ। ੭. ਦੇਖੋ, ਮੁਕਤੇ। ੮. ਸੰ. ਮੁਕ੍ਤਾ ਮੋਤੀ. ਦੇਖੋ, ਗਜਮੁਕਤਾ। ੯. ਅ਼. [مُقطع] ਮੁਕ਼ਤ਼ਅ਼. ਵਿ- ਕ਼ਤਅ ਕੀਤਾ ਹੋਇਆ. ਕੱਟਿਆ ਹੋਇਆ। ੧੦. ਤ਼ਯ (ਤ਼ੈ) ਕੀਤਾ ਹੋਇਆ. ਫੈਸਲਾਸ਼ੁਦਾ. ਦੇਖੋ, ਮੁਕਾਤੀ। ੧੧. ਸਾਧੂਆਂ ਦੇ ਸੰਕੇਤ ਵਿੱਚ ਰੋਡੇ ਦੀ ਮੁਕਤਾ ਸੰਗ੍ਯਾ ਹੈ. "ਜਟਾਜੂਟ ਮੁਕਤ ਸਿਰ ਹੋਇ। ਮੁਕਤਾ ਫਿਰੈ ਬੰਧ ਨਹੀ ਕੋਇ." (ਮਾਤ੍ਰਾ ਬਾਬਾ ਸ੍ਰੀਚੰਦ ਜੀ ਦੀ)...
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਲੰਬ- ਉਦਰ. ਵਿ- ਲਟਕਦੇ ਹੋਏ ਪੇਟ ਵਾਲਾ. ਜਿਸ ਦੀ ਗੋਗੜ ਵਡੀ ਹੈ। ੨. ਸੰਗ੍ਯਾ- ਗਣੇਸ਼....
ਦੇਖੋ, ਜਯਸਿੰਘ....