ratanachandhaरतनचंद
ਭਗਵਾਨਦਾਸ ਘੇਰੜ, ਰੁਹੇਲਾ ਨਿਵਾਸੀ ਦਾ ਪੁਤ੍ਰ, ਜੋ ਹਰਿਗੋਬਿੰਦਪੁਰ ਦੇ ਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਹੱਥੋਂ ਮੋਇਆ। ੨. ਚੰਦੂ ਦਾ ਪੁਤ੍ਰ, ਜੋ ਹਰਿਗੋਬਿੰਦਪੁਰ ਦੇ ਜੰਗ ਵਿੱਚ ਮੋਇਆ. ਦੇਖੋ, ਚੰਦੂ ੨.
भगवानदास घेरड़, रुहेला निवासी दा पुत्र, जो हरिगोबिंदपुर दे जंग विॱच श्री गुरू हरिगोबिंद साहिब दे हॱथों मोइआ। २. चंदू दा पुत्र, जो हरिगोबिंदपुर दे जंग विॱच मोइआ. देखो, चंदू २.
ਬੋਦਲਾ ਜਾਤਿ ਦਾ ਬੁਰਹਾਨਪੁਰ ਨਿਵਾਸੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ।#੨. ਘੇਰੜ ਗੋਤ ਦਾ ਖਤ੍ਰੀ, ਜਿਸ ਨੇ ਗੁਰੂ ਅਰਜਨਦੇਵ ਦੇ ਵਸਾਏ ਪਿੰਡ ਸ੍ਰੀ ਗੋਬਿੰਦਪੁਰ ਉੱਤੇ ਜਬਰਨ ਕਬਜਾ ਕਰਲਿਆ ਸੀ.¹ ਭਗਵਾਨਦਾਸ ਸਿੱਖਾਂ ਨਾਲ ਲੜਕੇ ਮਰ ਗਿਆ, ਇਸੇ ਕਾਰਣ ਜਲੰਧਰ ਦੇ ਫੌਜਦਾਰ ਨੇ ਗੁਰੂਸਾਹਿਬ ਪੁਰ ਹਮਲਾ ਕੀਤਾ ਅਰ ਜੰਗ ਵਿੱਚ ਮੋਇਆ. ਭਗਵਾਨਦਾਸ ਦਾ ਪੁਤ੍ਰ ਰਤਨਚੰਦ ਭੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਤਮੰਚੇ (ਪਿਸਤੌਲ) ਨਾਲ ਮਾਰਿਆ ਗਿਆ। ੩. ਜਯਪੁਰ ਦਾ ਰਾਜਾ, ਜਿਸ ਦੀ ਭੈਣ ਬਾਦਸ਼ਾਹ ਅਕਬਰ ਨੂੰ ਵਿਆਹੀ ਗਈ ਸੀ....
ਇੱਕ ਖੱਤ੍ਰੀ ਗੋਤ੍ਰ. ਭਗਵਾਨਦਾਸ, ਜਿਸ ਨੇ ਸ਼੍ਰੀ ਗੋਬਿੰਦਪੁਰ (ਹਰਿਗੋਬਿੰਦਪੁਰ) ਵਿੱਚ ਛੀਵੇਂ ਸਤਿਗੁਰੂ ਦੀ ਬੇਅਦਬੀ ਕੀਤੀ ਸੀ, ਇਸੇ ਗੋਤ੍ਰ ਦਾ ਸੀ. ਦੇਖੋ, ਸ੍ਰੀਗੋਬਿੰਦਪੁਰ....
ਰੁਹੇਲਖੰਡ ਦਾ ਨਿਵਾਸੀ. "ਰੋਹ ਕੇ ਰੁਹੇਲੇ." (ਅਕਾਲ) ੨. ਬਿਪਾਸ਼ (ਬਿਆਸਾ) ਦੇ ਕਿਨਾਰੇ ਇੱਕ ਨਗਰ, ਜਿਸ ਦਾ ਨਾਮ ਸ਼੍ਰੀ ਗੋਬਿੰਦ ਪੁਰ ਮਿਟਾਕੇ ਭਗਵਾਨਦਾਸ ਨੇ ਰੁਹੇਲਾ ਰੱਖਿਆ ਸੀ, ਦੇਖੋ, ਸ਼੍ਰੀ ਗੋਬਿੰਦਪੁਰ। ੩. ਖੈਬਰ ਦੇ ਪਠਾਣਾਂ ਦੀ ਇੱਕ ਜਾਤਿ। ੪. ਵੀ- ਰੋਹ (ਕ੍ਰੋਧ) ਵਾਲਾ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦੇਖੋ, ਸ੍ਰੀ ਗੋਬਿੰਦਪੁਰ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਖਾਰਾ ਸਾਹਿਬ। ੨. ਦੇਖੋ, ਹਰਿਗੋਬਿੰਦ ਸਤਿਗੁਰੂ। ੩. ਦੇਖੋ, ਖੁਸਾਲ ਸਿੰਘ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਮਰਿਆ ਮ੍ਰਿਤ ਭਇਆ. "ਮੋਇਆ ਕਉ ਕਿਆ ਰੋਵਹੁ ਭਾਈ?" (ਆਸਾ ਅਃ ਮਃ ੧)...
ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਪ੍ਰੇਮੀ ਸਿੱਖ। ੨. ਲਹੌਰ ਨਿਵਾਸੀ ਇੱਕ ਖਤ੍ਰੀ, ਜੋ ਬਾਦਸ਼ਾਹ ਜਹਾਂਗੀਰ ਵੇਲੇ ਮਾਲੀ ਅ਼ਹੁਦੇਦਾਰ ਸੀ. ਇਹ ਆਪਣੀ ਪੁਤ੍ਰੀ ਦਾ ਨਾਤਾ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ. ਪਰ ਦਿੱਲੀ ਦੀ ਸੰਗਤਿ ਨੇ ਇਸ ਦੇ ਅਹੰਕਾਰ ਭਰੇ ਬਚਨ ਸੁਣਕੇ ਪੰਜਵੇਂ ਸਤਿਗੁਰੂ ਦੀ ਸੇਵਾ ਵਿੱਚ ਅਰਦਾਸ ਲਿਖੀ ਕਿ ਇਸ ਮਨਮੁਖ ਦਾ ਨਾਤਾ ਨਹੀਂ ਲੈਣਾ. ਗੁਰੂ ਸਾਹਿਬ ਨੇ ਸਿੱਖਾਂ ਦੀ ਇੱਛਾ ਅਨੁਸਾਰ ਸਾਕ ਲੈਣੋ ਇਨਕਾਰ ਕੀਤਾ, ਇਸ ਪੁਰ ਇਹ ਗੁਰੂ ਅਰਜਨ ਦੇਵ ਦਾ ਵੈਰੀ ਬਣ ਗਿਆ.#ਚੰਦੂ ਨੇ ਬਹੁਤ ਜਾਲ ਰਚਕੇ ਪੰਜਵੇਂ ਸਤਿਗੁਰੂ ਜੀ ਨੂੰ ਲਹੌਰ ਬੁਲਾਇਆ ਅਤੇ ਝੂਠੀ ਊਜਾਂ ਲਾ ਕੇ ਬਾਦਸ਼ਾਹ ਤੋਂ ਜੁਰਮਾਨਾ ਕਰਵਾਇਆ ਅਰ ਅਨੇਕ ਅਸਹਿ ਕਸ੍ਟ ਦਿਵਾਏ, ਜਿਨ੍ਹਾਂ ਦੇ ਕਾਰਣ ਗੁਰੂ ਅਰਜਨ ਦੇਵ ਜੀ ਜੋਤੀ ਜੋਤਿ ਸਮਾਏ.¹#ਸੰਮਤ ੧੬੭੦ ਵਿੱਚ ਚੰਦੂ ਸਿੱਖਾਂ ਦੇ ਹੱਥੋਂ ਵਡੀ ਦੁਰਗਤਿ ਨਾਲ ਲਹੌਰ ਮੋਇਆ....