ranavāsaरणवास
ਰਾਣੀਆਂ ਦੇ ਵਸਣ ਦਾ ਮਹਲ. ਹਰਮ. ਅੰਤਹਪੁਰ.
राणीआं दे वसण दा महल. हरम. अंतहपुर.
ਸੰ. ਵਸਨ. ਸਿੰਧੀ. ਵਸਣੁ. ਰਹਿਣਾ. ਨਿਵਾਸ ਕਰਨਾ. ਦੇਖੋ, ਵਸ ੨। ੨. ਸੰ. वर्षण. ਵਰ੍ਸਣ. ਬਰਸਣਾ. ਵਰ੍ਹਣਾ. ਮੀਂਹ ਪੈਣਾ. ਦੇਖੋ, ਵਸਸੀ ੨....
ਅ਼. [محل] ਮਹ਼ਲ. ਸੰਗ੍ਯਾ- ਹ਼ਲੂਲ (ਉਤਰਨ) ਦੀ ਥਾਂ. ਘਰ. ਰਹਣ ਦਾ ਅਸਥਾਨ. ਪਾਸਾਦ। ੨. ਭਾਵ- ਅੰਤਹਕਰਣ. "ਮਹਲ ਮਹਿ ਬੈਠੇ ਅਗਮ ਅਪਾਰ." (ਮਲਾ ਮਃ ੧) ੩. ਮੌਕ਼ਅ. ਯੋਗ੍ਯ ਸਮਾਂ. "ਮਹਲੁ ਕੁਮਹਲੁ ਨ ਜਾਣਨੀ ਮੁਰਖ ਆਪਣੈ ਸੁਆਇ" (ਮਃ ੩. ਵਾਰ ਸੋਰ) ੪. ਅਸਥਾਨ. ਜਗਾ. ਥਾਂ. "ਏਕ ਮਹਲਿ ਤੂੰ ਪੰਡਿਤ ਵਕਤਾ ਏਕ ਮਹਲਿ ਬਲੁ ਹੋਤਾ." (ਗਉ ਮਃ ੫) ੫. ਨਿਜਪਦ. ਨਿਰਵਾਣ. "ਅੰਮ੍ਰਿਤੁ ਪੀਵਹਿ, ਤਾ ਸੁਖ ਲਹਹਿ ਮਹਲੁ." (ਸ੍ਰੀ ਮਃ ੩) ੬. ਅਧਿਕਾਰ. ਪਦਵੀ. ਰੁਤਬਾ. "ਟਹਲ ਮਹਲ ਤਾਕਉ ਮਿਲੈ ਜਾਕਉ ਸਾਧੁ ਕ੍ਰਿਪਾਲੁ." (ਬਾਵਨ) ੭. ਨਿਵਾਸ. ਇਸਥਿਤੀ. "ਹਰਿ ਮਹਲੀ ਮਹਲੁ ਪਾਇਆ." (ਮਾਰੂ ਮਃ ੫) "ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ." (ਸੋਹਿਲਾ) ੮. ਦਬਿਸ੍ਤਾਨੇ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਹ਼ਲੂਲ ( [حلوُل] ) ਦਾ ਥਾਂ ਮਹਲ ਹੈ. ਇਸੇ ਲਈ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਜਾਨਸ਼ੀਨ ਮਹਲ ਕਹੇ ਜਾਂਦੇ ਹਨ ਕਿ ਇੱਕ ਗੁਰੂ ਆਪਣੇ ਤਾਈਂ ਦੂਜੇ ਵਿੱਚ ਹ਼ਲੂਲ (ਉਤਾਰਦਾ) ਹੈ, ਭਾਵ- ਲੀਨ ਕਰਦਾ ਹੈ। ੯. ਮਹਲਾ (ਇਸਤ੍ਰੀ) ਲਈ ਭੀ ਮਹਲ ਸ਼ਬਦ ਆਇਆ ਹੈ. "ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ." (ਮਃ ੧. ਵਾਰ ਮਾਰੂ ੧)...
ਸੰ. हर्म्य ਹਮ੍ਯ. ਸੰਗ੍ਯਾ- ਮਨ ਨੂੰ ਹਰ ਲੈਣ (ਚੁਰਾਉਣ) ਵਾਲਾ ਮਹਿਲ. ਮੰਦਿਰ "ਕਹੂੰ ਸਾਧਨਾ ਕੇ ਹਰਮ." (ਅਕਾਲ) "ਹਰਰੰਗੀ ਹਰਮ ਸਵਾਰਿਆ." (ਵਾਰ ਆਸਾ) ਖਾਸ ਕਰਕੇ ਧਨੀ ਦੇ ਘਰ ਦਾ ਨਾਉਂ ਹਰਮ ਹੈ। ੨. ਅ਼. [حرم] ਹ਼ਰਮ. ਕਾਬੇ ਦੇ ਇਰਦ ਗਿਰਦ ਦਾ ਅਹਾਤਾ। ੩. ਜ਼ਨਾਨਖ਼ਾਨਾ. ਅੰਤਹਪੁਰ। ੪. ਵਿਆਹੀ ਹੋਈ ਇਸਤ੍ਰੀ। ੫. ਵਿ- ਪਵਿਤ੍ਰ। ੬. ਪ੍ਰਸਿੱਧ. ਮਸ਼ਹੂਰ। ੭. ਵਰਜਿਆ ਹੋਇਆ. ਨਿਸਿੱਧ। ੮. ਧਰਮ ਅਤੇ ਨੀਤਿ ਦੇ ਵਿਰੁੱਧ....