rajāरजा
ਰੱਜਾਂ. ਤ੍ਰਿਪਤ ਹੋਵਾਂ. "ਤੁਧੁ ਸਾਲਾਹਿ ਨ ਰਜਾ ਕਬਹੂੰ." (ਮਾਝ ਅਃ ਮਃ ੩) ੨. ਅ਼. [رضا] ਰਜਾ. ਪ੍ਰਸੰਨਤਾ. ਖ਼ੁਸ਼ਨੂਦੀ। ੩. ਮਨਜੂਰੀ. ਅੰਗੀਕਾਰ। ੪. ਕਰਤਾਰ ਦਾ ਭਾਣਾ. "ਰਜਾ ਮਹਿ ਰਹਿਨਾ ਰਾਜੀ." (ਗੁਪ੍ਰਸੂ) ੫. ਫੌਜੀਆਂ ਦੇ ਸੰਕੇਤ ਵਿੱਚ ਛੁੱਟੀ ਨੂੰ ਭੀ ਰਜਾ¹ ਆਖਦੇ ਹਨ। ੬. ਅ਼. ਰਜਾ. ਆਸ਼ਾ. ਉਮੀਦ.
रॱजां. त्रिपत होवां. "तुधु सालाहि न रजा कबहूं." (माझ अः मः ३) २. अ़. [رضا] रजा. प्रसंनता. ख़ुशनूदी। ३. मनजूरी. अंगीकार। ४. करतार दा भाणा. "रजा महि रहिना राजी." (गुप्रसू) ५. फौजीआं दे संकेत विॱच छुॱटी नूं भी रजा¹ आखदे हन। ६. अ़. रजा. आशा. उमीद.
ਸੰ. तृप्त. ਵਿ- ਰੱਜਿਆ ਹੋਇਆ. ਦੇਖੋ, ਤ੍ਰਿਪ ੨। ੨. ਪ੍ਰਸੰਨ. ਖ਼ੁਸ਼....
ਸਰਵ- ਤੁਝੇ. ਤੈਨੂੰ. ਤੇਰਾ. ਤੇਰੇ. "ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ." (ਸੋਦਰੁ) "ਤੁਧੁ ਜੇਵਡੁ ਅਵਰੁ ਨ ਭਾਲਿਆ." (ਸ੍ਰੀ ਮਃ ੫. ਪੈਪਾਇ)...
ਸ਼ਲਾਘਾ ਕਰਕੇ. "ਸਾਲਾਹਿ ਸਾਚੇ ਮੰਨਿ ਸਤਿਗੁਰੁ" (ਧਨਾ ਛੰਤ ਮਃ ੧) ੨. ਸ਼ਲਾਘਾ ਕਰ. ਉਸਤਤਿ ਕਰ. "ਏਕੋ ਜਪਿ ਏਕੋ ਸਾਲਾਹਿ." (ਸੁਖਮਨੀ) ੩. ਸਲਾਹੁੰਦੇ ਹਨ. "ਸਾਲਾਹੀ ਸਾਲਾਹਿ." (ਜਪੁ) ਸ਼ਲਾਘਾ ਕਰਨ ਵਾਲੇ ਸਲਾਹੁੰਦੇ ਹਨ....
ਰੱਜਾਂ. ਤ੍ਰਿਪਤ ਹੋਵਾਂ. "ਤੁਧੁ ਸਾਲਾਹਿ ਨ ਰਜਾ ਕਬਹੂੰ." (ਮਾਝ ਅਃ ਮਃ ੩) ੨. ਅ਼. [رضا] ਰਜਾ. ਪ੍ਰਸੰਨਤਾ. ਖ਼ੁਸ਼ਨੂਦੀ। ੩. ਮਨਜੂਰੀ. ਅੰਗੀਕਾਰ। ੪. ਕਰਤਾਰ ਦਾ ਭਾਣਾ. "ਰਜਾ ਮਹਿ ਰਹਿਨਾ ਰਾਜੀ." (ਗੁਪ੍ਰਸੂ) ੫. ਫੌਜੀਆਂ ਦੇ ਸੰਕੇਤ ਵਿੱਚ ਛੁੱਟੀ ਨੂੰ ਭੀ ਰਜਾ¹ ਆਖਦੇ ਹਨ। ੬. ਅ਼. ਰਜਾ. ਆਸ਼ਾ. ਉਮੀਦ....
ਕ੍ਰਿ. ਵਿ- ਕਦਾਂ. ਕਦੀ. ਕਿਸੇ ਵੇਲੇ. ਕਿਸੀ ਇੱਕ ਸਮੇਂ, "ਕਬਹੁਕ ਕੋਊ ਪਾਵੈ ਆਤਮਪ੍ਰਗਾਸ ਕਉ." (ਸਵੈਯੇ ਮਃ ੪. ਕੇ) "ਕਬਹੂ ਨ ਬਿਸਰਹੁ ਮਨ ਮੇਰੇ ਤੇ." (ਨਟ ਮਃ ੫)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰਗ੍ਯਾ- ਖ਼ੁਸ਼ੀ. ਆਨੰਦ....
ਫ਼ਾ. [خوشنوُدی] ਸੰਗ੍ਯਾ- ਪ੍ਰਸੰਨਤਾ....
ਸੰ. अङ्गीकार. ਸੰਗ੍ਯਾ- ਕਬੂਲ. ਗ੍ਰਹਣ. ਸ੍ਵੀਕਾਰ. "ਅੰਗੀਕਾਰ ਕੀਓ ਮੇਰੈ ਕਰਤੈ." (ਗੂਜ ਮਃ ੫)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰਗ੍ਯਾ- ਕਰਤਾਰ ਦਾ ਹੁਕਮ (ਭਾਵਨ) ਉਹ ਬਾਤ, ਜੋ ਵਾਹਗੁਰੂ ਨੂੰ ਭਾਈ ਹੈ. "ਭਾਣਾ ਮੰਨੇ, ਸੋ ਸੁਖੁ ਪਾਏ." (ਮਾਰੂ ਸੋਲਹੇ ਮਃ ੩) ੨. ਇੱਛਾ. ਮਰਜੀ. "ਆਪਣਾ ਭਾਣਾ ਤੁਮ ਕਰਹੁ, ਤਾ ਫਿਰਿ ਸਹੁ ਖੁਸ਼ੀ ਨ ਆਵਏ." (ਆਸਾ ਛੰਤ ਮਃ ੩) ੩. ਵਿਭਾਇਆ. ਪਸੰਦ ਆਇਆ....
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਦੇਖੋ, ਰਹਿਣਾ....
ਰਾਜਾ ਦੀ ਪ੍ਰਜਾ. "ਰਾਜੀ ਬਿਰਾਜੀ ਭੂਕੰਪ." (ਭਾਗ ਕ) ਪ੍ਰਜਾ ਦਾ ਬਿਨਾ ਰਾਜਾ ਹੋਣਾ ਅਤੇ ਭੂਚਾਲ ਆਉਣੇ ਆਦਿ ਉਪਦ੍ਰਵ। ੨. ਸੰ. ਕਤਾਰ. ਪੰਕਤਿ. ਸ਼੍ਰੇਣੀ. "ਤਜੈ ਬਾਣ ਰਾਜੀ." (ਰਾਮਾ) ੩. ਅ਼. [راضی] ਰਾਜੀ. ਵਿ- ਰਾਜੀ. ਖ਼ੁਸ਼. ਪ੍ਰਸੰਨ....
ਸੰ. संकेत ਸੰਗ੍ਯਾ- ਇਸ਼ਾਰਾ। ੨. ਚਿੰਨ੍ਹ. ਨਿਸ਼ਾਨ। ੩. ਸੰ. ਸੰ- ਕੇਤ. ਨਿਵਾਸ. "ਜਲ ਸੰਕੇਤਨਿ ਆਦਿ ਬਖਾਨਹੁ." (ਸਨਾਮਾ) ਜਲ ਦਾ ਹੈ ਸੰਕੇਤ (ਨਿਵਾਸ) ਜਿਸ ਵਿੱਚ, ਨਦੀ....
ਸੰਗ੍ਯਾ- ਰੁਖ਼ਸਤ. ਵਿਦਾਇਗੀ। ੨. ਮੁਕਤਿ. ਰਿਹਾਈ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਫ਼ਾ. [امید] ਸੰਗ੍ਯਾ- ਆਸ. ਆਸ਼ਾ। ੨. ਭਰੋਸਾ....