yūdhanādha, yūdhapaयूथनाथ, यूथप
ਯੂਥ (ਗਰੋਹ) ਦਾ ਸਰਦਾਰ. ਟੋਲੀ ਦਾ ਪਤਿ. ਜਥੇਦਾਰ। ੨. ਜੰਗਲੀ ਹਾਥੀਆਂ ਦੇ ਟੋਲੇ ਦਾ ਪ੍ਰਧਾਨ ਹਸ੍ਤੀ. ਦੇਖੋ, ਯੁ ਧਾ.
यूथ (गरोह) दा सरदार. टोली दा पति. जथेदार। २. जंगली हाथीआं दे टोले दा प्रधान हस्ती. देखो, यु धा.
ਸੰ. यूथ्. ਧਾ- ਮਾਰਨਾ, ਦੁੱਖ ਦੇਣਾ। ੨. ਸੰਗ੍ਯਾ- ਦੇਖੋ, ਯੁ ਧਾ. ਇੱਕ ਜਾਤ ਦਾ ਗਰੋਹ. ਸਜਾਤਿ ਜੀਵਾਂ ਦਾ ਟੋਲਾ. ਝੁੰਡ. ਪੰਜਾਬੀ "ਜਥਾ" ਸ਼ਬਦ ਦਾ ਮੂਲ ਇਹੀ ਹੈ....
ਸੰਗ੍ਯਾ- ਮੇਲ. ਮਿਲਾਪ। ੨. ਸਨੇਹ. ਮੁਹੱਬਤ. "ਜਬ ਦਿਜ ਕੇ ਗ੍ਰਹਿ ਪੜ੍ਹਤ ਤਬ ਮੋ ਸੋਂ ਹੁਤੋ ਗਰੋਹ." (ਕ੍ਰਿਸਨਾਵ) ੩. ਫ਼ਾ. [گروہ] ਝੁੰਡ. ਸਮੁਦਾਯ। ੪. ਜਥਾ. ਟੋਲਾ. ਯੂਥ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਸੰਗ੍ਯਾ- ਜਥਾ (ਯੂਥ) ਰੱਖਣ ਵਾਲਾ ਮੁਖੀਆ. ਮੰਡਲੀ ਦਾ ਸਰਦਾਰ. ਯੂਥਪ. ਇਹ ਪਦ ਖ਼ਾਸ ਕਰਕੇ ਖ਼ਾਲਸੇ ਵਿੱਚ ਪ੍ਰਚਲਿਤ ਹੈ. "ਜਥੇਦਾਰ ਜੋਕਛੁ ਕਹਿਦੇਤਾ। ਸੋਈ ਪੰਥ ਮਾਨ ਸਭ ਲੇਤਾ." (ਪੰਪ੍ਰ)...
ਵਿ- ਜੰਗਲ ਵਿੱਚ ਰਹਿਣ ਵਾਲਾ। ੨. ਅਸਭ੍ਯ. ਗਁਵਾਰ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਦੇਖੋ, ਹਸਤੀ। ੨. ਫ਼ਾ. [ہستی] ਸੰਗ੍ਯਾ- ਹੋਂਦ. ਅਸ੍ਤਿਤ੍ਵ....