jakhīrāजखीरा
ਅ਼. [ذخیِرہ] ਜਖ਼ੀਰਾ. ਸੰਗ੍ਯਾ- ਵਸ੍ਤੂਆਂ ਦਾ ਸਮੁਦਾਇ। ੨. ਖ਼ਜ਼ਾਨਾ। ੩. ਢੇਰ. ਅੰਬਾਰ। ੪. ਛੋਟੇ ਬਟਿਆਂ ਦੇ ਖੇਤ, ਜਿਸ ਵਿੱਚ ਪਨੀਰੀ ਬੀਜੀ ਜਾਂਦੀ ਹੈ.
अ़. [ذخیِرہ]जख़ीरा. संग्या- वस्तूआं दा समुदाइ। २. ख़ज़ाना। ३. ढेर. अंबार। ४. छोटे बटिआं दे खेत, जिस विॱच पनीरी बीजी जांदी है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਅ਼. [خزانہ] ਖ਼ਜ਼ਾਨਹ. ਸੰਗ੍ਯਾ- ਧਨ ਰੱਖਣ ਦਾ ਘਰ. ਕੋਸ਼. ਧਨਾਗਾਰ. "ਨਾਮ ਖਜਾਨਾ ਭਗਤੀ ਪਾਇਆ." (ਗਉ ਮਃ ੫) "ਹਰਿ ਹਰਿ ਜਨ ਕੇ ਮਾਲ ਖਜੀਨਾ." (ਸੁਖਮਨੀ)...
ਸੰਗ੍ਯਾ- ਅੰਬਾਰ. ਗੰਜ। ੨. ਟਿੱਬਾ. ਟਿੱਲਾ. "ਖਾਲੀ ਰਹੇ ਢੇਰ ਜਿਉ ਪਾਨੀ." (ਗੁਵਿ ੧੦) ੩. ਵਿ- ਬਹੁਤ. ਅਧਿਕ....
ਫ਼ਾ. [انبار] ਸੰਗ੍ਯਾ- ਢੇਰ. ਸਮੁਦਾਯ. ਇਕੱਠ। ੨. ਟੋਆ. ਤਾਲ....
ਸੰ. ਕ੍ਸ਼ੇਤ੍ਰ. ਸੰਗ੍ਯਾ- ਪ੍ਰਿਥਿਵੀ. ਭੂਮਿ। ੨. ਉਹ ਅਸਥਾਨ ਜਿੱਥੇ ਅੰਨ ਬੀਜਿਆ ਜਾਵੇ. "ਖੇਤ ਖਸਮ ਕਾ ਰਾਖਾ ਉਠਿਜਾਇ." (ਗਉ ਮਃ ੫) ੩. ਦੇਹ. ਸ਼ਰੀਰ. "ਖੇਤ ਹੀ ਕਰਹੁ ਨਿਬੇਰਾ." (ਮਾਰੂ ਕਬੀਰ) ੪. ਉਤਪੱਤੀ ਦਾ ਅਸਥਾਨ। ੫. ਇਸਤ੍ਰੀ. ਜੋਰੂ. "ਰੰਚਕ ਰੇਤ ਖੇਤ ਤਨ ਨਿਰਮਿਤ." (ਸਵੈਯੇ ਸ਼੍ਰੀ ਮੁਖਵਾਕ ਮਃ ੫) ੬. ਅੰਤਹਕਰਣ। ੭. ਇੰਦ੍ਰਿਯ। ੮. ਸੁਪਾਤ੍ਰ. ਅਧਿਕਾਰੀ. "ਖੇਤੁ ਪਛਾਣੈ ਬੀਜੈ ਦਾਨੁ." (ਸਵਾ ਮਃ ੧) ੯. ਰਣਭੂਮਿ. ਮੈਦਾਨੇਜੰਗ. "ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ." (ਮਾਰੂ ਕਬੀਰ) ੧੦. ਤੀਰਥਅਸਥਾਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਫੁੱਲਾਂ ਅਤੇ ਸਾਗ ਤਰਕਾਰੀ ਆਦਿ ਦੀ ਪੌਧ, ਜੋ ਦੂਜੀ ਥਾਂ ਲਾਉਣ ਲਈ ਸੰਘਣੀ ਬੀਜੀ- ਜਾਂਦੀ ਹੈ....
ਵਿ- ਦੂਜੀ. ਦੂਸਰੀ. "ਅਵਰ ਨ ਸੂਝੈ ਬੀਜੀ ਕਾਰਾ." (ਪ੍ਰਭਾ ਅਃ ਮਃ ੧) ੨. ਬੋਈ....