yakritaयक्रित
ਸੰ. यकृत. ਸੰਗ੍ਯਾ- ਸੰਯਮ ਕਰਨ ਵਾਲਾ, ਕਲੇਜਾ. Liver. ਦੇਖੋ, ਜਿਗਰ। ੨. ਤਿੱਲੀ. ਦੇਖੋ, ਲਿੱਫ.
सं. यकृत. संग्या- संयम करन वाला, कलेजा. Liver. देखो, जिगर। २. तिॱली. देखो, लिॱफ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖ, ਸੰਜਮ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਕਰੇਜਾ. "ਕਰਕ ਕਲੇਜੇ ਮਾਹਿ." (ਵਾਰ ਮਲਾ ਮਃ ੧) ਡਿੰਗ. ਕਲੋ....
ਫ਼ਾ. [جِگر] ਸੰ. यकृत ਯਕ੍ਰਿਤ. ਅੰ. Liver. ਸੰਗ੍ਯਾ- ਕਲੇਜਾ. ਇਸ ਦਾ ਰੰਗ ਸੁਰਖੀ ਮਿਲਿਆ ਭੂਰਾ ਹੁੰਦਾ ਹੈ. ਜਿਗਰ ਦਾ ਬਹੁਤ ਹਿੱਸਾ ਸੱਜੇ ਪਾਸੇ ਪਸਲੀਆਂ ਹੇਠਾਂ ਮੇਦੇ ਦੇ ਉੱਪਰ ਅਤੇ ਥੋੜਾ ਹਿੱਸਾ ਖੱਬੇ ਪਾਸੇ ਵੱਲ ਹੋਇਆ ਕਰਦਾ ਹੈ. ਇਸ ਦਾ ਤੋਲ ਸ਼ਰੀਰ ਦੇ ਸਾਰੇ ਬੋਝ ਦਾ ਚਾਲੀਸਵਾਂ ਹਿੱਸਾ ਹੁੰਦਾ ਹੈ. ਜਿਗਰ ਤੋਂ ਪਿੱਤ (ਸਫਰਾ) ਪੈਦਾ ਹੁੰਦਾ ਹੈ. ਜਦ ਇਹ ਆਪਣਾ ਕੰਮ ਛੱਡ ਦਿੰਦਾ ਹੈ, ਤਾਂ ਸ਼ਰੀਰ ਰੋਗੀ ਹੋ ਜਾਂਦਾ ਹੈ। ੨. ਭਾਵ- ਹੌ਼ਸਲਾ. ਦਿਲੇਰੀ....
ਸੰ. ਪ੍ਲੀਹਾ. Spleen. ਦੇਖੋ, ਲਿੱਫ....
ਤ਼ਿਹ਼ਾਲ. [طِحال] ਤਿੱਲੀ. ਸੰ. प्लीहा. ਪ੍ਲੀਹਾ. Spleen ਪਲੀਹਾ ਸਾਡੇ ਸ਼ਰੀਰ ਦਾ ਇੱਕ ਅੰਗ ਹੈ, ਜੋ ਪੇਟ ਦੇ ਖੱਬੇ ਪਾਸੇ ਪਸਲੀਆਂ ਦੇ ਹੇਠ, ਜਿਗਰ ਦੇ ਮੁਕਾਬਿਲ ਹੈ. ਅਰੋਗਦਸ਼ਾ ਵਿੱਚ ਇਸ ਦਾ ਤੇਲ ਢਾਈ ਛਟਾਂਕ ਦੇ ਕਰੀਬ, ਲੰਬਾਈ ਪੰਜ ਇੰਚ ਅਤੇ ਚੌੜਾਈ ਤਿੰਨ ਇੰਚ ਹੁੰਦੀ ਹੈ. ਇਸ ਤੋਂ ਲਹੂ ਦੇ ਬਿੰਦੂ ਬਣਕੇ ਸ਼ਰੀਰ ਨੂੰ ਸਹਾਰਾ ਦਿੰਦੇ ਹਨ. ਭੋਜਨ ਦੇ ਪਚਣ ਵਿੱਚ ਸਹਾਇਤਾ ਮਿਲਦੀ ਹੈ.#ਜਦ ਭਾਰੀ ਲੇਸਲੀਆਂ ਬੇਹੀਆਂ ਸੜੀਆਂ ਚੀਜਾਂ ਖਾਧੀਆਂ ਜਾਂਦੀਆਂ ਹਨ ਅਤੇ ਨਸ਼ਿਆਂ ਦਾ ਬਹੁਤਾ ਵਰਤਾਉ ਹੁੰਦਾ ਹੈ, ਅਥਵਾ ਤਾਪ ਰੋਗ ਵਿੱਚ ਸੰਜਮ ਨਹੀਂ ਰੱਖਿਆ ਜਾਂਦਾ, ਤਦ ਤਿੱਲੀ ਵਿੱਚ ਵਿਗਾੜ ਹੋਕੇ ਇਹ ਵਧਣ ਲਗਦੀ ਹੈ. ਜਿਉਂ ਜਿਉਂ ਤਿੱਲੀ ਵਧਦੀ ਹੈ, ਤਿਉਂ ਤਿਉਂ ਹਾਜਮਾ ਵਿਗੜਦਾ ਹੈ, ਸ਼ਰੀਰ ਦਾ ਰੰਗ ਪੀਲੇ ਡੱਡੂ ਜੇਹਾ ਹੋ ਜਾਂਦਾ ਹੈ. ਪਿਆਸ ਵਧੇਰੀ ਅਤੇ ਭੁੱਖ ਮਾਰੀ ਜਾਂਦੀ ਹੈ, ਕਦੇ ਕਦੇ ਮੱਠਾ ਤਾਪ ਰਹਿਂਦਾ ਹੈ, ਮੂਤ੍ਰ ਮੈਲੇ ਰੰਗ ਦਾ, ਅਤੇ ਮੈਲਾ ਕਾਲੇ ਰੰਗ ਦਾ ਹੁੰਦਾ ਹੈ.#ਲਿੱਫ ਦਾ ਸਾਧਾਰਣ ਇਲਾਜ ਹੈ-#(੧) ਹੀਰਾ ਕਸੀਸ, ਨਸਾਦਰ, ਰੇਂਵਦ ਚੀਨੀ, ਮੁਸੱਬਰ, ਛੀ ਛੀ ਮਾਸ਼ੇ ਲੈਕੇ, ਸਿਰਕੇ ਜਾਂ ਕਵਾਰ ਦੇ ਗੁੱਦੇ ਵਿੱਚ ਪੀਹਕੇ ੪੧ ਗੋਲੀਆਂ ਬਣਾਕੇ ਛਾਵੇਂ ਸੁਕਾ ਲੈਣੀਆਂ. ਇੱਕ ਗੋਲੀ ਨਿਰਨੇ ਕਾਲਜੇ ਪਾਣੀ ਨਾਲ ਖਾਣੀ.#(੨) ਇੱਕ ਬੋਤਲ ਸਿਰਕਾ, ਦੋ ਤੋਲੇ ਨਸਾਦਰ, ਦੋ ਤੋਲੇ ਕਸ਼ਮੀਰੀ ਜੀਰਾ, ਦੋ ਤੋਲੇ ਸੌਂਚਰ ਲੂਣ, ਸਭ ਇਕੱਠੇ ਕਰਕੇ. ਵਿੱਚ ੨੧. ਅੰਜੀਰ ਭਿਉਂਕੇ ਸੱਤ ਦਿਨ ਰੱਖ ਛੱਡਣੇ. ਇੱਕ ਅੰਜੀਰ ਸਵੇਰ ਵੇਲੇ ਖਾਣਾ ਬਹੁਤ ਲਾਭਦਾਇਕ ਹੈ....