yakīnaयकीन
ਅ਼. [یقین] ਯਕ਼ੀਨ. ਸੰਗ੍ਯਾ- ਸ਼੍ਰੱਧਾ. ਵਿਸ਼੍ਵਾਸ਼. ਭਰੋਸਾ. "ਯਕੀਨ ਮੁਸਲਾ." (ਮਾਰੂ ਸੋਲਹੇ ਮਃ ੫) ਸ਼੍ਰੱਧਾ ਮੁਸੱਲਾ ਹੈ. ਦੇਖੋ, ਐਨੁਲਯਕੀਨ.
अ़. [یقین] यक़ीन. संग्या- श्रॱधा. विश्वाश. भरोसा. "यकीन मुसला." (मारू सोलहे मः ५) श्रॱधा मुसॱला है. देखो, ऐनुलयकीन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. श्रद्घा ਸ਼੍ਰਤ- ਧਾ. ਸੰਗ੍ਯਾ- ਭਰੋਸਾ. ਨਿਸ਼ਚਾ. ਯਕੀਨ। ੨. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਸ਼੍ਰਤ੍ (ਸਤ੍ਯ) ਦੇ ਧਾਰਨ ਦਾ ਨਾਉਂ ਸ਼੍ਰੱਧਾ ਹੈ....
ਭਰੋਸਾ. ਇਤਬਾਰ. ਦੇਖੋ, ਬਿਸ੍ਵਾਸ....
ਭਦ੍ਰਾਸ਼ਾ. ਭਦ੍ਰਵਿਸ਼੍ਵਾਸ. ਦੇਖੋ, ਭਰਵਾਸਾ. "ਤੇਰਾ ਭਰੋਸਾ ਪਿਆਰੇ." (ਰਾਮ ਅਃ ਮਃ ੫) "ਤੇਰੈ ਭਰੋਸੈ ਪਿਆਰੇ, ਮੈ ਲਾਡ ਲਡਾਇਆ." (ਸ੍ਰੀ ਮਃ ੫)...
ਅ਼. [یقین] ਯਕ਼ੀਨ. ਸੰਗ੍ਯਾ- ਸ਼੍ਰੱਧਾ. ਵਿਸ਼੍ਵਾਸ਼. ਭਰੋਸਾ. "ਯਕੀਨ ਮੁਸਲਾ." (ਮਾਰੂ ਸੋਲਹੇ ਮਃ ੫) ਸ਼੍ਰੱਧਾ ਮੁਸੱਲਾ ਹੈ. ਦੇਖੋ, ਐਨੁਲਯਕੀਨ....
ਇਸਲਾਮ ਧਾਰਨ ਵਾਲਾ, ਮੁਸਲਮਾਨ¹। ੨. ਅ਼. [مُصلا] ਮੁਸੁੱਲਾ. ਸੁੱਲਤ (ਨਮਾਜ਼) ਪੜ੍ਹਨ ਦਾ ਆਸਣ. "ਮਿਹਰ ਮਸੀਤਿ ਸਿਦਕੁ ਮੁਸਲਾ." (ਮਃ ੧. ਵਾਰ ਮਾਝ) "ਸਚੁ ਨਿਵਾਜ ਯਕੀਨ ਮੁਸਲਾ." (ਮਾਰੂ ਸੋਲਹੇ ਮਃ ੫) ੩. ਦੇਖੋ, ਮੁਸੱਲਾ ੨....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਦੇਖੋ, ਮੁਸਲਾ ੨। ੨. ਅ਼. [مُسلّح] ਮੁਸੱਲਹ਼. ਸਲਹ਼ (ਸ਼ਸਤ੍ਰ) ਧਾਰੀ. ਜਿਸ ਨੇ ਅੰਗਾਂ ਨਾਲ ਸ਼ਸਤ੍ਰ ਬੱਧੇ ਹਨ....
ਅ਼. ਐ਼ਨੁਲਯਕ਼ੀਨ. ਸਹੀ (ਯਥਾਰਥ) ਨਿਸ਼ਚਾ. ਸੰਸੇ ਬਿਨਾ ਗ੍ਯਾਨ.#ਵਿਦ੍ਵਾਨਾਂ ਨੇ ਯਕ਼ੀਨ (ਨਿਸ਼ਚੇ) ਦੇ ਤਿੰਨ ਭੇਦ ਮੰਨੇ ਹਨ- ਇ਼ਲਮੁਲਯਕ਼ੀਨ. ਐ਼ਨੁਲਯਕ਼ੀਨ ਅਤੇ ਹ਼ੱਕ਼ੁਲਯਕ਼ੀਨ.#(ੳ) ਅਮ੍ਰਿਤਸਰ, ਪੰਜਾਬ ਵਿੱਚ ਇੱਕ ਸ਼ਹਿਰ ਹੈ, ਇਹ ਜਾਣਨਾ ਇ਼ਲਮੁਲਯਕ਼ੀਨ ਹੈ.#(ਅ) ਅਮ੍ਰਿਤਸਰ ਨੂੰ ਨੇਤ੍ਰਾਂ ਨਾਲ ਵੇਖਕੇ ਉਸ ਦੀ ਵਸੋਂ, ਰੂਪ, ਬਣਾਉਟ ਦਾ ਜਾਣਨਾ ਐ਼ਨੁਲਯਕ਼ੀਨ ਹੈ.#(ੲ) ਅਮ੍ਰਿਤਸਰ ਕਿਸ ਗੁਰੂ ਨੇ ਬਣਾਇਆ ਕਿਸ ਤਰਾਂ ਬਣਿਆ, ਇਸ ਦੇ ਦਰਸ਼ਨ ਦਾ ਕੀ ਲਾਭ ਹੈ, ਇਤ੍ਯਾਦਿ ਜਾਣਨਾ ਹ਼ੱਕ਼ੁਲਯਕ਼ੀਨ ਹੈ....