majanaमॱजन
ਗੋਤਾ ਮਾਰਨਾ. ਇਸਨਾਨ. ਗ਼ੁਸਲ. "ਸੁਧਾ ਸਰੋਵਰ ਮੱਜਨ ਕੀਨ." (ਗੁਪ੍ਰਸੂ)
गोता मारना. इसनान. ग़ुसल. "सुधा सरोवर मॱजन कीन." (गुप्रसू)
ਅ਼. [گوطہ] ਗ਼ੋਤ਼ਹ. ਸੰਗ੍ਯਾ- ਟੁੱਬੀ. ਡੁਬਕੀ....
ਸੰ. स्नान- ਸ੍ਨਾਨ. ਸੰਗ੍ਯਾ- ਮੈਲ ਉਤਾਰਨੀ. ਸਾਫ ਕਰਨਾ। ੨. ਨ੍ਹਾਉਣਾ. ਗੁਸਲ. ਸ਼ਰੀਰ ਧੋਣਾ. ਇਸਨਾਨ ਨੂੰ ਵਿਦ੍ਵਾਨਾਂ ਨੇ ਅਰੋਗ ਦਾ ਮੂਲ ਮੰਨਿਆ ਹੈ ਅਤੇ ਸੂਖਮ ਵਿਚਾਰ ਨਾਲ ਵੇਖੀਏ ਤਾਂ ਇਸ ਦਾ ਅੰਤਹਕਰਣ ਦੀ ਪਵਿਤ੍ਰਤਾ ਅਤੇ ਸ਼ਾਂਤੀ ਤੇ ਭਾਰੀ ਅਸਰ ਹੈ. ਸਿੱਖਧਰਮ ਵਿੱਚ ਇਸਨਾਨ ਦੀ ਜੋ ਮਹਿਮਾ ਹੈ ਉਹ ਜਗਤ ਪ੍ਰਸਿੱਧ ਹੈ. ਪਰ ਗੁਰੂ ਸਾਹਿਬ ਨੇ ਮਨ ਦੀ ਨਿਰਮਲਤਾ ਬਿਨਾ, ਕੇਵਲ ਤਨ ਦਾ ਸਨਾਨ ਪਰਮਾਰਥ ਦਾ ਸਹਾਇਕ ਨਹੀਂ ਦੱਸਿਆ.#"ਕਰਿ ਇਸਨਾਨ ਸਿਮਰਿ ਪ੍ਰਭੁ ਅਪਨਾ ਤਨ ਮਨ ਭਏ ਅਰੋਗਾ." (ਸੋਰ ਮਃ ੫) ਵਿਸ਼ੇਸ ਨਿਰਣੇ ਲਈ ਦੇਖੋ, ਨਾਮ ਦਾਨ ਇਸਨਾਨ.#ਵਰਤਮਾਨ ਸਮੇਂ ਬਿਜਲੀ, ਧੁੱਪ, ਭਾਪ, ਚਿੱਕੜ ਅਤੇ ਔਖਧਾਂ ਨਾਲ ਮਿਲੇ ਜਲ ਆਦਿਕ ਦੇ ਸਨਾਨਾਂ ਤੋਂ ਕਈ ਅਸਾਧ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ....
ਅ਼. [غُسل] ਗ਼ੁਸਲ. ਸੰਗ੍ਯਾ- ਸਨਾਨ. ਮੱਜਨ. "ਗੁਸਲ ਕਰਦਨ ਬੂਦ." (ਤਿਲੰ ਕਬੀਰ)...
ਦੇਖੋ, ਸੁੱਧਾ। ੨. ਸੰ. ਸੰਗ੍ਯਾ- ਅਮ੍ਰਿਤ। ੩. ਸ਼ਹਿਦ। ੪. ਜਲ। ੫. ਪਾਹੁਲ। ੬. ਚੂਨਾ. ਕਲੀ। ੭. ਦੇਖੋ, ਸ੍ਵਧਾ. "ਸੁਆਹਾ ਸੁਧਾਯੰ ਨਮੋ ਸੀਤਲੇਯੰ." (ਚੰਡੀ ੨)...
ਸੰਗ੍ਯਾ- ਉੱਤਮ ਤਾਲ. "ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ." (ਬਿਲਾ ਕਬੀਰ) ੨. ਸਮੁੰਦਰ....
ਗੋਤਾ ਮਾਰਨਾ. ਇਸਨਾਨ. ਗ਼ੁਸਲ. "ਸੁਧਾ ਸਰੋਵਰ ਮੱਜਨ ਕੀਨ." (ਗੁਪ੍ਰਸੂ)...
ਕੀਤਾ. ਕਰਿਆ. "ਮਾਨੁਖ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ." (ਜੈਜਾ ਮਃ ੯) ੨. ਕਿਉਂ. ਕਿਸ ਲਈ. "ਮੁਚੁ ਮੁਚੁ ਗਰਭ ਗਏ ਕੀਨ ਬਚਿਆ?" (ਗਉ ਕਬੀਰ) ਬਹੁਤ ਗਰਭ ਗਏ ਇਹ ਕਿਉਂ ਬਚ ਰਿਹਾ? ੩. ਕਿਉ ਨਹੀਂ. ਕਿਉਂ ਨਾ. "ਕੀਨ ਸੁਣੇਹੀ ਗੋਰੀਏ!" (ਸ੍ਰੀ ਮਃ ੧) ੪. ਫ਼ਾ. [کین] ਸੰਗ੍ਯਾ- ਦੁਸ਼ਮਨੀ। ੫. ਲੜਾਈ. ਜੰਗ। ੬. ਕਪਟ। ੭. ਦੇਖੋ, ਕੀਂ....