mandakāमंडका
ਵਿ- ਮੰਡਿਕਾ. ਭੂਸਿਤ ਕਰਨ ਵਾਲੀ। ੨. ਸੰ. ਮੰਡਲਿਕਾ. ਸੰਗ੍ਯਾ- ਸੈਨਾ. ਫੌਜ. "ਚਲੰਤ ਚੰਡ ਮੰਡਕਾ." (ਗ੍ਯਾਨ) ਚਲਾਯਮਾਨ ਹੁੰਦੀ ਹੈ ਪ੍ਰਚੰਡ ਸੈਨਾ.
वि-मंडिका. भूसित करन वाली। २. सं. मंडलिका. संग्या- सैना. फौज. "चलंत चंड मंडका." (ग्यान) चलायमान हुंदी है प्रचंड सैना.
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫੌਜ. ਦੇਖੋ, ਸੇਨਾ. "ਔਰ ਸਕਲ ਸੈਨਾ ਜਰੀ ਬਚ੍ਯੋ ਸੁ ਏਕੈ ਪ੍ਰੇਤ" (ਚੰਡੀ ੧) ੨. ਵਿ- ਸਿਆਣੂ. ਮੇਲੀ. "ਨਾਮ ਜਪਹੁ ਮੇਰੇ ਸਾਜਨ ਸੈਨਾ." (ਆਸਾ ਮਃ ੪)...
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਸੰ. चण्ड ਧਾ- ਗੁੱਸਾ ਕਰਨਾ। ੨. ਸੰਗ੍ਯਾ- ਇਮਲੀ ਦਾ ਬਿਰਛ। ੩. ਤਾਪ. ਗਰਮੀ। ੪. ਇੱਕ ਯਮਗਣ। ੫. ਵਿਸਨੁ ਦਾ ਇੱਕ ਪਾਰ੍ਸਦ। ੬. ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ। ੭. ਸ਼ੁੰਭ ਅਸੁਰ ਦੇ ਸੈਨਾਪਤਿ ਮੁੰਡ ਦਾ ਛੋਟਾ ਭਾਈ, ਜਿਸ ਦੇ ਮਾਰਨ ਤੋਂ ਦੁਰਗਾ ਦਾ ਨਾਮ ਚੰਡਿਕਾ ਅਤੇ ਚੰਡੀ ਹੋਇਆ. "ਮੁੰਡ ਕੋ ਮੁੰਡ ਉਤਾਰਦਯੋ ਅਬ ਚੰਡ ਕੋ ਹਾਥਲਗਾਵਤ ਚੰਡੀ." (ਚੰਡੀ ੧) ੮. ਯੋਗਨਿਦ੍ਰਾ. "ਛੁਟੀ ਚੰਡ ਜਾਗੇ ਬ੍ਰਹਮ." (ਚੰਡੀ ੧) ੯. ਚੰਡਿਕਾ ਦਾ ਸੰਖੇਪ. "ਨਿਰਖ ਰੂਪ ਬਰ ਚੰਡ ਕੋ ਗਿਰ੍ਯੋ ਮੂਰਛਾ ਖਾਇ." (ਚੰਡੀ ੧) ੧੦. ਵਿ- ਤਿੱਖਾ. ਤੇਜ਼। ੧੧. ਗਰਮ. "ਅਬ ਸੂਰਜ ਕੀ ਚੰਡ ਕਿਰਨ ਭੀ." (ਗੁਪ੍ਰਸੂ) ੧੨. ਕ੍ਰੋਧ ਸਹਿਤ. ਗੁਸੈਲਾ। ੧੩. ਘੋਰ. ਭਯਾਨਕ. ਡਰਾਵਣਾ. "ਚੰਡ ਕੋਪ ਕੈ ਚੰਡਿਕਾ ਏ ਆਯੁਧ ਕਰਲੀਨ." (ਚੰਡੀ ੧) ੧੪. ਸਿੰਧੀ. ਸੰਗ੍ਯਾ- ਚੰਦ. ਚੰਦ੍ਰਮਾ....
ਵਿ- ਮੰਡਿਕਾ. ਭੂਸਿਤ ਕਰਨ ਵਾਲੀ। ੨. ਸੰ. ਮੰਡਲਿਕਾ. ਸੰਗ੍ਯਾ- ਸੈਨਾ. ਫੌਜ. "ਚਲੰਤ ਚੰਡ ਮੰਡਕਾ." (ਗ੍ਯਾਨ) ਚਲਾਯਮਾਨ ਹੁੰਦੀ ਹੈ ਪ੍ਰਚੰਡ ਸੈਨਾ....
ਦੇਖੋ, ਗਿਆਨ....
प्रचण्ड. ਵਿ- ਬਹੁਤ ਚੰਡ (ਤਿੱਖਾ). ੨. ਵਡਾ ਕ੍ਰੋਧੀ। ੩. ਪ੍ਰਤਾਪੀ। ੪. ਸੰਗ੍ਯਾ- ਅਗਨਿ. "ਗੁਰ ਗਿਆਨੁ ਪ੍ਰਚੰਡੁ ਬਲਾਇਆ." (ਸ੍ਰੀ ਛੰਤ ਮਃ ੪) ੫. ਸੂਰਜ. "ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ." (ਮਾਰੂ ਅਃ ਮਃ ੫)...