manganīमंगनी
ਸੰਗ੍ਯਾ- ਮੰਗਣ ਦੀ ਕ੍ਰਿਯਾ। ੨. ਸਗਾਈ. ਪੁਤ੍ਰ ਵਾਲੇ, ਕਨ੍ਯਾ ਦੇ ਪਰਿਵਾਰ ਤੋਂ ਲਾੜੀ ਦੀ ਮੰਗ ਕਰਦੇ ਹਨ, ਇਸ ਲਈ ਇਹ ਨਾਮ ਹੈ.
संग्या- मंगण दी क्रिया। २. सगाई. पुत्र वाले, कन्या दे परिवार तों लाड़ी दी मंग करदे हन, इस लई इह नाम है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮਾਂਗਨਾ। ੨. ਦੇਖੋ, ਮੰਹਨ. "ਗੁਰੂ ਪੀਰੁ ਸਦਾਏ ਮੰਗਣ ਜਾਇ." (ਮਃ ੧. ਵਾਰ ਸਾਰ) "ਮੰਗਣਾ ਤ ਸਚੁ ਇਕੁ." (ਮਃ ੫. ਵਾਰ ਗਉ ੨) ੩. ਦੇਖੋ, ਮੰਗਨੀ ੨. ਅਤੇ ਮੰਗੇਵਾ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਸ੍ਵਕੀਯਤਾ. ਰਿਸ਼ਤਾ. ਸੰਬੰਧ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. ਸੰਗ੍ਯਾ- ਪੁਤ੍ਰੀ. ਬੇਟੀ। ੨. ਕੁਆਰੀ ਲੜਕੀ। ੩. ਬਾਰਾਂ ਰਾਸ਼ੀਆਂ ਵਿੱਚੋਂ, ਛੀਵੀਂ ਰਾਸ਼ਿ. Virgo । ੪. ਵਡੀ ਇਲਾਇਚੀ। ੫. ਇੱਕ ਛੰਦ. ਦੇਖੋ, ਅਕਵਾ....
ਸੰ. ਚਾਰੇ ਪਾਸਿਓਂ ਘੇਰਨ ਵਾਲਾ. ਪੜਦਾ. ਆਵਰਣ। ੨. ਤਲਵਾਰ ਆਦਿ ਦਾ ਕੋਸ. ਮਯਾਨ. ਨਯਾਮ। ੩. ਕਿਸੇ ਪੁਰੁਸ ਨੂੰ ਘੇਰਨ ਵਾਲੇ ਸੰਬੰਧੀ. ਕੁਟੰਬ. ਟੱਬਰ। ੪. ਰਾਜੇ ਦੇ ਆਸ ਪਾਸ ਰਹਿਣ ਵਾਲੇ ਨੌਕਰ ਚਾਕਰ। ੫. ਚੰਦ੍ਰਮਾ ਸੂਰਜ ਦਾ ਪਰਿਵੇਸ....
ਸੰ. ਲਡਹ. ਲਡਹਾ. ਵਿ- ਸੁੰਦਰ. ਸੁੰਦਰੀ। ੨. ਸੰਗ੍ਯਾ- ਦੁਲਹ- ਦੁਲਹਨ.¹ "ਲਾੜਾ ਦੇਖਨ ਲਾੜੀਆਂ ਚਉਗਿਰਦੇ ਹੋਈਆਂ." (ਚੰਡੀ ੩) ੩. ਲੜਾਈ (ਝਗੜੇ) ਲਈ ਭੀ ਲਾੜੀ ਸ਼ਬਦ ਆਇਆ ਹੈ. ਦੇਖੋ, ਲਾੜੀ ਚਾੜੀ....
ਮਾਰ੍ਗ. ਰਾਹ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....