makhamūraमख़मूर
ਅ਼. [مخموُر] ਵਿ- ਖ਼ਮਰ (ਸ਼ਰਾਬ) ਦੇ ਨਸ਼ੇ ਵਿੱਚ ਮਸ੍ਤ. ਜਿਸ ਨੂੰ ਸ਼ਰਾਬ ਦਾ ਨਸ਼ਾ ਚੜਿਆ ਹੈ.
अ़. [مخموُر] वि- ख़मर (शराब) दे नशे विॱच मस्त. जिस नूं शराब दा नशा चड़िआ है.
ਅ਼. [خمر] ਸੰਗ੍ਯਾ- ਸ਼ਰਾਬ (ਮਦਿਰਾ), ਜੋ ਖ਼ਮੀਰ (ਸਾੜੇ) ਤੋਂ ਬਣਾਈ ਗਈ ਹੈ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਦੇਖੋ, ਮਸਤ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਅ਼. [نشہ] ਨਸ਼ਹ. ਸੰਗ੍ਯਾ- ਅਮਲ. ਮਾਦਕ ਦ੍ਰਵ੍ਯ. ਦਿਮਾਗ਼ ਨੂੰ ਕ੍ਸ਼ੋਭ ਕਰਨ ਵਾਲਾ ਪਦਾਰਥ। ੨. ਨਸ਼ੀਲੇ (ਮਾਦਕ) ਪਦਾਰਥ ਦੇ ਵਰਤਣ ਤੋਂ ਹੋਈ ਖੁਮਾਰ (ਕ੍ਸ਼ੋਭ ਅਵਸ੍ਥਾ)....