mūsēमूसे
ਚੁਰਾਏ ਗਏ. ਠਗੇ ਗਏ। ੨. ਹ਼ਜਰਤ ਮੂਸਾ ਦੇ ਪੈਰੋ. ਮੂਸਾਈ. Jews "ਨਾਉ ਧਰਾਇਨ ਈਸੇ ਮੂਸੇ." (ਭਾਗੁ)
चुराए गए. ठगे गए। २. ह़जरत मूसा दे पैरो. मूसाई. Jews "नाउ धराइन ईसे मूसे." (भागु)
[مۇسٰے] Moses ਇਸਰਾਈਲ ਵੰਸ਼ੀ ਇ਼ਮਰਾਨ ( [عِمران] ) Amran ਦਾ ਪੁਤ੍ਰ, ਜੋ ਈਸਾ ਦੇ ਜਨਮ ਤੋਂ ਬਾਰਾਂ ਸੌ ਵਰ੍ਹੇ ਪਹਿਲਾਂ ਹੋਇਆ ਹੈ. ਇਸ ਦਾ ਜਨਮ ਮਿਸਰ ਵਿੱਚ ਹੋਇਆ. ਉਸ ਸਮੇਂ ਫ਼ਰਊਨ ਬਾਦਸ਼ਾਹ ਇਸਰਾਈਲ ਵੰਸ਼ ਦੇ ਬਾਲਕਾਂ ਨੂੰ ਮਰਵਾ ਦਿੰਦਾ ਸੀ, ਇਸ ਲਈ ਇਸ ਦਾ ਮਾਤਾ ਨੇ ਇੱਕ ਸੰਦੂਕ ਵਿੱਚ ਰੱਖਕ਼ੇ ਮੂਸਾ ਨੂੰ ਦਰਿਆ ਵਿੱਚ ਵਹਾ ਦਿੱਤਾ. ਮਿਸਰ ਦੀ ਸ਼ਾਹਜ਼ਾਦੀ ਜੋ ਦਰਿਆ ਦੇ ਕਿਨਾਰੇ ਤੇ ਵਿਚਰ ਰਹੀ ਸੀ. ਉਸ ਦੀ ਨਿਗਾਹ ਇਹ ਬਾਲਕ ਪਿਆ, ਉਸ ਨੇ ਪਾਣੀ ਵਿੱਚੋਂ ਕੱਢਕੇ ਆਪਣਾ ਪਾਲਿਤ ਬਣਾ ਲਿਆ, ਇਬਰਾਨੀ ਭਾਸਾ ਵਿੱਚ ਮਾਸ਼ਾਹ ਦਾ ਅਰਥ ਹੈ ਖਿੱਚਿਆ, ਸੋ ਨਦੀ ਵਿੱਚੋਂ ਖਿੱਚਕੇ ਕਢਣੇ ਕਾਰਣ ਨਾਉਂ "ਮੂਸਾ" ਹੋਇਆ.#ਚਾਲੀਹ ਵਰ੍ਹੇ ਦੀ ਉਮਰ ਵਿੱਚ ਮੂਸਾ ਅਰਬ ਵੱਲ ਆਇਆ ਅਤੇ ਸ਼ਾਦੀ ਕਰਕੇ ਗ੍ਰਿਹਸਥੀ ਬਣਿਆ. ਬਾਈਬਲ ਅਤੇ ਕ਼ੁਰਾਨ ਵਿੱਚ ਲਿਖਿਆ ਹੈ ਕਿ ਮੂਸਾ ਨੂੰ ਖ਼ੁਦਾ ਵੱਲੋਂ ਹੁਕਮ ਆਇਆ ਕਰਦਾ ਸੀ ਅਰ ਤੂਰ (sinal) ਪਹਾੜ ਪੁਰ ਖ਼ੁਦਾ ਨਾਲ ਉਸ ਦੀਆਂ ਗੱਲਾਂ ਭੀ ਹੋਈਆਂ ਸਨ, ਬਲਕਿ ਖ਼ੁਦਾ ਨੇ ਆਪਣੀਆਂ ਉਂਗਲਾਂ ਨਾਲ ਲਿਖੀਆਂ ਹੋਈਆਂ ਸਲੇਟਾਂ ਮੂਸਾ ਨੂੰ ਦਿੱਤੀਆਂ ਸਨ, ਅਰ ਇੱਕ ਬਾਰ ਚਾਲੀ ਦਿਨ ਅੰਨ ਪਾਣੀ ਬਿਨਾ ਤੂਰ ਉੱਪਰ ਮੂਸਾ ਖ਼ੁਦਾ ਨਾਲ ਗੋਸਟਿ ਕਰਦਾ ਰਿਹਾ, ਇਸੇ ਕਾਰਣ ਯਹੂਦੀ ੪੦ ਰੋਜ਼ੇ ਰਖਦੇ ਹਨ.#ਯਹੂਦੀਆਂ ਦਾ ਧਰਮਗੁਰੂ ਅਤੇ ਤੌਰੇਤ ਦੇ ਪ੍ਰਗਟ ਕਰਨ ਵਾਲਾ ਇਹੀ ਪੈਗੰਬਰ ਹੈ. ਬਾਈਬਲ ਵਿੱਚ ਖ਼ੁਦਾ ਦੇ ਦਸ ਹੁਕਮ ਜੋ ਲਿਖੇ ਹਨ, ਉਹ ਮੂਸਾ ਨੂੰ ਹੀ ਪ੍ਰਾਪਤ ਹੋਏ ਸਨ. ਉਹ ਹੁਕਮ ਇਹ ਹਨ-#(ੳ) ਮੇਰੇ ਮੁਕਾਬਲੇ, ਤੇਰੇ ਤਾਂਈ ਦੂਜਾ ਪਰਮੇਸ਼੍ਵਰ ਨਾ ਹੋਵੇ.#(ਅ) ਮੂਰਤੀਪੂਜਾ ਨਾ ਕਰੀ.#(ੲ) ਖ਼ੁਦਾ ਦਾ ਨਾਮ ਅਕਾਰਥ ਨਾ ਲਈਂ.#(ਸ) ਸਨਚਿਰ (ਛਨਿੱਚਰ) ਦਾ ਦਿਨ ਪਵਿਤ੍ਰ ਜਾਣਕੇ ਕੋਈ ਕੰਮ ਨਾ ਕਰੀਂ, ਕਿਉਂਕਿ ਇਸ ਦਿਨ ਦੁਨੀਆਂ ਰਚਕੇ ਮੈ ਆਰਾਮ ਕੀਤਾ ਹੈ.#(ਹ) ਮਾਂ ਪਿਉ ਦਾ ਆਦਰ ਕਰੀਂ.#(ਕ) ਖ਼ੂਨ ਨਾ ਕਰੀਂ#(ਖ) ਜਾਰੀ ਨਾ ਕਰੀਂ.#(ਗ) ਚੋਰੀ ਨਾ ਕਰੀਂ.#(ਘ) ਗਵਾਂਢੀ ਪੁਰ ਝੂਠੀ ਗਵਾਹੀ ਨਾ ਦੇਵੀਂ.#(ਙ) ਗਵਾਂਢੀ ਦੀ ਕਿਸੇ ਚੀਜ ਦਾ ਲਾਲਚ ਨਾ ਕਰੀਂ.#ਮੂਸਾ ਦੀ ਸਾਰੀ ਉਮਰ ੧੨੦ ਵਰ੍ਹੇ ਦੀ ਸੀ.¹ "ਨਾਉ ਧਾਰਇਨ ਈਸੇ ਮੂਸੇ, ××× ਈਸਾਈ ਮੂਸਾਈਆ ਹਉਮੈ ਹੈਰਾਣੇ." (ਭਾਗੁ) ਦੇਖੋ, ਫਰਊਨ।#੨. ਸੰ. मृष. ਚੂਹਾ. ਦੇਖੋ, ਮੂਸ ੨. "ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ." (ਧਨਾ ਮਃ ੫)#੩. ਦੇਖੋ, ਧੁਨੀ (ਘ). ੪. ਭਾਵ- ਵਿਸਿਆਂ ਦੇ ਰਸ. "ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖਿ ਡਰਾਈ." (ਆਸਾ ਮਃ ੫) ਭੋਗਇੱਛਾ ਰੂਪ ਘਰ ਦੀ ਬਿੱਲੀ ਨੂੰ ਹੁਣ ਹੋਰ ਗੱਲ ਸਿਖਾਈ ਗਈ ਹੈ, ਵਿਸਿਆਂ ਦੇ ਰਸਾਂ ਨੂੰ ਦੇਖਕੇ ਡਰਨ ਲੱਗੀ ਹੈ। ੫. ਭਾਵ- ਕਾਲ. "ਅਨੁਦਿਨ ਮੂਸਾ ਲਾਜੁ ਟੁਕਾਈ." (ਆਸਾ ਮਃ ੫) ਉਮਰਰੂਪ ਰੱਸੀ ਨੂੰ....
ਫ਼ਾ. [پیرو] ਵਿ- ਪਿੱਛੇ ਚੱਲਣ ਵਾਲਾ. ਅਨੁਚਰ....
ਮੂਸਾ ਪੈਗੰਬਰ ਦਾ ਮਤ ਧਾਰਨ ਵਾਲਾ. ਯਹੂਦੀ. Jew "ਈਸਾਈ ਮੂਸਾਈਆ." (ਭਾਗੁ)...
ਸੰ. ਨੌਕਾ. ਨਾਵ. ਕਿਸ਼ਤੀ. "ਭਵਜਲ ਬਿਖਮ ਡਰਾਉ, ਗੁਰੁ ਤਾਰੇ ਹਰਿਨਾਉ." (ਸ੍ਰੀ ਅਃ ਮਃ ੧) ੨. ਨਾਮ. "ਨਾਉ ਸੁਣਿ ਮਨੁ ਰਹਸੀਐ." (ਵਾਰ ਆਸਾ) ੩. ਸਨਾਨ. ਦੇਖੋ, ਨ੍ਹਾਉਣਾ. "ਅੰਤਰਿਗਤਿ ਤੀਰਥਿ ਮਲਿ ਨਾਉ." (ਜਪੁ) ੪. ਨ੍ਯਾਯ. ਇਨਸਾਫ. "ਨਾਉ ਕਰਤਾ ਕਾਦਰ ਕਰੈ." (ਵਾਰ ਰਾਮ ੩)...
ਚੁਰਾਏ ਗਏ. ਠਗੇ ਗਏ। ੨. ਹ਼ਜਰਤ ਮੂਸਾ ਦੇ ਪੈਰੋ. ਮੂਸਾਈ. Jews "ਨਾਉ ਧਰਾਇਨ ਈਸੇ ਮੂਸੇ." (ਭਾਗੁ)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...