mūsara, mūsalaमूसर, मूसल
ਦੇਖੋ, ਮੁਸਲ. "ਕੋਪ ਕੀਓ ਗਹਿ ਮੂਸਰ ਧਾਯੋ." (ਕ੍ਰਿਸਨਾਵ) "ਤੁਹ ਮੂਸਲਹਿ ਛਰਾਇਆ." (ਟੋਡੀ ਮਃ ੫)
देखो, मुसल. "कोप कीओ गहि मूसर धायो." (क्रिसनाव) "तुह मूसलहि छराइआ." (टोडी मः ५)
ਸੰ. ਮੁਸਲ ਅਥਵਾ ਮੁਸ਼ਲ. ਸੰਗ੍ਯਾ- ਕੁਤਕਾ. ਮੂਸ਼ਲ। ੨. ਗਦਾ. ਦੇਖੋ, ਮੁਸ ਧਾ। ੩. ਅ਼. ਮੁਸੁਲ. ਪ੍ਰਵਾਹ. ਵਹਾਉ। ੪. ਭਾਵ- ਦਸਤ. ਮਲ ਦਾ ਅੰਤੜੀ ਤੋਂ ਵਹਿਣਾ....
ਸੰ. ਸੰਗ੍ਯਾ- ਗੁੱਸਾ. ਕ੍ਰੋਧ. "ਕੋਪ ਜਰੀਆ." (ਕਾਨ ਮਃ ੫)...
ਕੀਤਾ. ਕਰਿਆ. "ਬੰਧਪ ਹਰਿ ਏਕ, ਨਾਨਕ ਕੀਉ." (ਮਾਰੂ ਮਃ ੫) "ਕੀਓ ਸੀਗਾਰੁ ਮਿਲਣ ਕੈ ਤਾਈ." (ਬਿਲਾ ਅਃ ਮਃ ੪) "ਗੁਰੁ ਰਾਮਦਾਸ ਘਰਿ ਕੀਅਉ ਪ੍ਰਗਾਸਾ." (ਸੈਵੇਯ ਮਃ ੫. ਕੇ)...
ਸੰਗ੍ਯਾ- ਗਰਿਫ਼ਤ. ਪਕੜ. ਗ੍ਰਹਣ. "ਗਹਿ ਭੁਜਾ ਲੇਵਹੁ ਨਾਮ ਦੇਵਹੁ." (ਆਸਾ ਛੰਤ ਮਃ ੫) ੨. ਲਾਗ. ਲਗਾਉ. "ਹਰਿ ਸੇਤੀ ਚਿਤੁ ਗਹਿ ਰਹੈ." (ਗੂਜ ਮਃ ੩) "ਪਿਰ ਸੇਤੀ ਅਨਦਿਨੁ ਗਹਿ ਰਹੀ." (ਆਸਾ ਅਃ ਮਃ ੩) ਕ੍ਰਿ. ਵਿ- ਗਹਿਕੇ. ਗ੍ਰਹਣ ਕਰਕੇ. ਫੜਕੇ. "ਗਹਿ ਕੰਠ ਲਾਇਆ." (ਆਸਾ ਛੰਤ ਮਃ ੫)...
ਦੇਖੋ, ਮੁਸਲ. "ਕੋਪ ਕੀਓ ਗਹਿ ਮੂਸਰ ਧਾਯੋ." (ਕ੍ਰਿਸਨਾਵ) "ਤੁਹ ਮੂਸਲਹਿ ਛਰਾਇਆ." (ਟੋਡੀ ਮਃ ੫)...
ਸੰਗ੍ਯਾ- ਤੁਸ. ਫੂਸ. ਛਿਲਕਾ. "ਤੁਹ ਮੂਸਲਹਿ ਛਰਾਇਆ." (ਟੋਡੀ ਮਃ ੫) "ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ, ਪਲੈ ਕਿਛੂ ਨ ਪਾਇ." (ਸੋਰ ਮਃ ੩) ੨. ਸਰਵ- ਤੁਝੇ. ਤੈਨੂੰ...
ਦੇਖੋ, ਛਰਨਾ....
ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ....