mundīāमुंडीआ
ਵਿ- ਮੁੰਡਿਤ. ਮੋਨਾ. ਰੋਡਾ। ੨. ਸੰਗ੍ਯਾ- ਸੰਨ੍ਯਾਸੀ ਸਾਧੂ। ੩. ਰਾਮਾਨੰਦੀ ਸਾਧੂ. ਬੈਰਾਗੀ. "ਕੋਊ ਭਯੋ ਮੁੰਡੀਆ, ਸੰਨ੍ਯਾਸੀ ਕੋਊ ਜੋਗੀ ਭਯੋ." (ਅਕਾਲ)
वि- मुंडित. मोना. रोडा। २. संग्या- संन्यासी साधू। ३. रामानंदी साधू. बैरागी. "कोऊ भयो मुंडीआ, संन्यासी कोऊ जोगी भयो." (अकाल)
ਵਿ- ਮੰਨਿਆ ਹੋਇਆ. ਜਿਸ ਦੀ ਹਜਾਮਤ ਹੋਈ ਹੈ. "ਮੁੰਡਿਤ ਏਕੈ ਸਬਦੀ." (ਗਉ ਕਬੀਰ) ੨. ਸੰਗ੍ਯਾ- ਲੋਹਾ....
ਵਿ- ਮੁੰਡਿਤ. ਜਿਸ ਦਾ ਸਿਰ ਮੁੰਨਿਆ ਹੋਇਆ ਹੈ. ਮੋਡਾ....
ਵਿ- ਘੋਨ ਘੋਨ. ਜਿਸ ਦਾ ਸਿਰ ਬੋਦੀ ਸਹਿਤ ਮੁੰਨਿਆ ਹੋਇਆ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸੰਨਿਆਸ ਅਤੇ ਸੰਨਿਆਸੀ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....
ਵਿ- ਆਤਮਾਨੰਦੀ. ਆਤਮਰਸ ਲੈਣ ਵਾਲਾ। ੨. ਸੰਗ੍ਯਾ- ਰਾਮਾਨੰਦ ਦੇ ਮਤ ਪੁਰ ਚਲਣ ਵਾਲਾ "ਰਾਮਾਵਤ" ਵੈਰਾਗੀ ਸਾਧੂ....
वैरागिन्. ਵਿ- ਵੈਰਾਗੀ. ਵੈਰਾਗ੍ਯ ਵਾਲਾ. ਜਗਤ ਦੇ ਪਦਾਰਥਾਂ ਨਾਲ ਜਿਸ ਦਾ ਪ੍ਰੇਮ ਨਹੀਂ. "ਨਹ ਚੀਨਿਆ ਪਰਮਾਨੰਦ ਬੈਰਾਗੀ." (ਮਾਰੂ ਮਃ ੧) "ਜੋ ਮਨੁ ਮਾਰਹਿ ਆਪਣਾ, ਸੋ ਪੁਰਖੁ ਬੈਰਾਗੀ." (ਵਡ ਛੰਤ ਮਃ ੩) ੨. ਸੰਗ੍ਯਾ- ਵੈਸਨਵ ਸਾਧੂਆਂ ਦਾ ਇੱਕ ਫਿਰਕਾ, ਜਿਸ ਦਾ ਆਚਾਰਯ ਰਾਮਾਨੰਦ ਹੈ. "ਰਾਮਾਨੰਦ ਬਹੁਰ ਪ੍ਰਭੁ ਕਰਾ। ਭੇਸ ਬੈਰਾਗੀ ਕੋ ਤਿਨ ਧਰਾ।।" (ਵਿਚਿਤ੍ਰ) ਬੈਰਾਗੀਆਂ ਦੇ ਪੰਜ ਕਰਮ ਧਰਮ ਦਾ ਅੰਗ ਹਨ- ਦ੍ਵਾਰਿਕਾ ਦੀ ਯਾਤ੍ਰਾ, ਸ਼ੰਖ ਚਕ੍ਰ ਆਦਿ ਵਿਸਨੁ ਚਿੰਨ੍ਹਾਂ ਦਾ ਸ਼ਰੀਰ ਪੁਰ ਛਾਪਾ, ਗੋਪੀਚੰਦਨ ਦ ਤਿਲਕ, ਕ੍ਰਿਸਨ ਅਥਵਾ ਰਾਮਮੂਰਤਿ ਦੀ ਉਪਾਸਨਾ ਅਤੇ ਤੁਲਸੀਮਾਲਾ ਦਾ ਧਾਰਣ. ਦੇਖੋ, ਬੈਸਨਵ....
ਵਿ- ਮੁੰਡਿਤ. ਮੋਨਾ. ਰੋਡਾ। ੨. ਸੰਗ੍ਯਾ- ਸੰਨ੍ਯਾਸੀ ਸਾਧੂ। ੩. ਰਾਮਾਨੰਦੀ ਸਾਧੂ. ਬੈਰਾਗੀ. "ਕੋਊ ਭਯੋ ਮੁੰਡੀਆ, ਸੰਨ੍ਯਾਸੀ ਕੋਊ ਜੋਗੀ ਭਯੋ." (ਅਕਾਲ)...
ਸੰ. ਯੋਗਿਨ੍. ਵਿ- ਯੋਗਾਭ੍ਯਾਸੀ। ੨. ਸੰਗ੍ਯਾ- ਆਤਮਾ ਵਿਚ ਜੁੜਿਆ ਹੋਇਆ ਪੁਰੁਸ.#"ਐਸਾ ਜੋਗੀ ਵਡ ਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ." (ਗਉ ਮਃ ੫) "ਪਰਨਿੰਦਾ ਉਸਤਤਿ ਨਹਿ ਜਾਂਕੈ ਕੰਚਨ ਲੋਹ ਸਮਾਨੋ। ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ." (ਧਨਾ ਮਃ ੯) ਦੇਖੋ, ਯੋਗੀ। ੩. ਗੋਰਖਨਾਥ ਦੇ ਮਤ ਅਨੁਸਾਰ ਯੋਗਭੇਸ ਧਾਰਨ ਵਾਲਾ, ਅਤੇ ਹਠਯੋਗ ਦਾ ਅਭ੍ਯਾਸੀ. "ਜੋਗੀ ਜੰਗਮ ਭਗਵੇ ਭੇਖ." (ਬਸੰ ਮਃ ੧) ੪. ਵਿਸਕੁੰਭ ਆਦਿ ੨੭ ਯੋਗਾਂ ਦੇ ਜਾਣਨ ਵਾਲਾ, ਜ੍ਯੋਤਿਸੀ. "ਥਿਤਿਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ." (ਜਪੁ) ੫. ਵਿ- ਯੋਗ੍ਯਤਾ ਵਾਲੀ. ਲਾਇਕ਼. "ਅਸਾਂ ਵੇਖੇਜੋਗੀ ਵਸਤੁ ਨ ਕਾਈ." (ਭਾਗੁ) ੬. ਜਿਤਨੀ. ਜਿੰਨੀ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....