musāhadha, musāhadhāमुसाहद, मुसाहदा
ਅ਼. [مُشاہِد] ਮੁਸ਼ਾਹਿਦ. ਦੇਖਣ ਵਾਲਾ. ਦ੍ਰਸ੍ਟਾ। ੨. ਮਸ਼ਾਹਿਦ. ਮਸ਼ਹਦ ਦਾ ਬਹੁਵਚਨ. ਲੋਕਾਂ ਦੇ ਜਮਾਂ ਹੋਣ ਦੀ ਥਾਂ. ਭਾਵ- ਰਣਭੂਮਿ. ਜੰਗ ਦੇ ਮੈਦਾਨ. "ਬੱਜੇ ਨਾਦ ਕਰਾਰੇ ਦਲਾਂ ਮੁਸਾਹਦਾ." (ਰਾਮਾਵ) ੩. ਸ਼ਹਾਦਤ ਦੇਣ ਵਾਲਾ. ਗਵਾਹ. ਸਾਕੀ.
अ़. [مُشاہِد] मुशाहिद. देखण वाला. द्रस्टा। २. मशाहिद. मशहद दा बहुवचन. लोकां दे जमां होण दी थां. भाव- रणभूमि. जंग दे मैदान. "बॱजे नाद करारे दलां मुसाहदा." (रामाव) ३. शहादत देण वाला. गवाह. साकी.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- द्रष्ट. ਦੇਖਣ ਵਾਲਾ। ੨. ਪ੍ਰਕਾਸ਼ਕ....
ਅ਼. [مشہد] ਸ਼ਹੀਦ ਹੋਣ ਦੀ ਥਾਂ। ੨. ਫ਼ਾਰਸ ਦਾ ਇੱਕ ਪ੍ਰਸਿੱਧ ਨਗਰ, ਜਿਸ ਦਾ ਪੁਰਾਣਾ ਨਾਮ ਤੂਸ ਹੈ. "ਮਸਹਦ ਕੋ ਰਾਜਾ ਬਡੋ." (ਚਰਿਤ੍ਰ ੨੧੮) ਪੁਰਾਣੇ ਸਮੇਂ ਮਸ਼ਹਦ ਦੀ ਬੰਦੂਕ ਬਹੁਤ ਉੱਤਮ ਸਮਝੀ ਜਾਂਦੀ ਸੀ. "ਬੰਦੂਕੇ ਮਸ਼ਹਦ ਵ ਚੀਨੀ ਕਮਾਂ." (ਹਕਾਯਤ ੮)...
ਸੰਗ੍ਯਾ- ਇੱਕ ਤੋਂ ਅਧਿਕ ਦਾ ਗ੍ਯਾਨ ਕਰਾਉਣ ਵਾਲਾ ਸ਼ਬਦ. ਜਮਾਂ ਦਾ ਸੀਗ਼ਾ (Plural). ਜੈਸੇ- ਇੱਕ ਵਚਨ ਦੇਵਤਾ ਦਾ ਬਹੁਵਚਨ ਦੇਵਤੇ....
ਦੇਖੋ, ਜਮਾ। ੨. ਦੇਖੋ, ਜਮਾਨ ੪. "ਜਮੀਨੁਲ ਜਮਾਂ ਹੈ." (ਜਾਪੁ)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਜੰਗਭੂਮਿ. ਮੈਦਾਨੇ ਜੰਗ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਫ਼ਾ. [میدان] ਸੰਗ੍ਯਾ- ਜ਼ਮੀਨ ਦੀ ਸਾਫ ਪੱਧਰ ਸਤ਼ਹ਼. "ਮਨ ਮੈਦਾਨ ਕਰਿ, ਟੋਏ ਟਿਬੇ ਲਾਹ." (ਸ. ਫਰੀਦ)...
(ਦੇਖੋ, ਨਦ ਧਾ). ਸੰ. ਸੰਗ੍ਯਾ- ਸ਼ਬਦ. ਧੁਨਿ. "ਨਾਦ ਕੁਰੰਕਹਿ ਬੇਧਿਆ." (ਵਾਰ ਜੈਤ) ਵਿਦ੍ਵਾਨਾਂ ਨੇ ਨਾਦ ਦੇ ਮੁੱਖ ਦੋ ਭੇਦ ਕੀਤੇ ਹਨ. ਇੱਕ ਧ੍ਵਨਿਰੂਪ, ਜੈਸੇ- ਘੰਟੇ ਨਗਾਰੇ ਆਦਿ ਦਾ ਸ਼ਬਦ. ਦੂਜਾ ਵਰਣ- ਰੂਪ, ਜੈਸੇ- ਮਨੁੱਖਾਂ ਦੀ ਬੋਲੀ. ਕਈਆਂ ਨੇ ਤਿੰਨ ਭੇਦ ਥਾਪੇ ਹਨ- ਇੱਕ ਪ੍ਰਾਣੀਭਵ, ਜੋ ਜਾਨਦਾਰ ਜੀਵਾਂ ਤੋਂ ਪੈਦਾ ਹੋਵੇ. ਦੂਜਾ ਅਪ੍ਰਾਣੀ ਭਵ, ਜੋ ਬੇਜਾਨ ਵਸਤੂਆਂ ਤੋਂ ਉਪਜੇ, ਜੈਸੇ ਵੀਣਾ ਆਦਿ ਦੀ ਧੁਨਿ. ਤੀਜਾ ਉਭਯ ਸੰਭਵ ਜੈਸੇ ਬਾਂਸੁਰੀ ਨਫੀਰੀ ਆਦਿ। ੨. ਯੋਗੀਆਂ ਦੇ ਸਿੰਙੀ ਆਦਿ ਸ਼ਬਦ. "ਘਟਿ ਘਟਿ ਵਾਜਹਿ ਨਾਦ." (ਜਪੁ) ੩. ਸੰਖ. "ਤਿਨ੍ਹ੍ਹ ਘਰ ਬ੍ਰਾਹਮਣ ਪੂਰਹਿ ਨਾਦ." (ਵਾਰ ਆਸਾ) ੪. ਸ੍ਵਰਵਿਦ੍ਯਾ. ਸੰਗੀਤ. "ਗੁਰਮੁਖਿ ਨਾਦ ਬੇਦ ਬੀਚਾਰੁ." (ਮਾਰੂ ਸੋਲਹੇ ਮਃ ੩) ੫. ਨਿਘੰਟੁ ਵਿੱਚ ਨਾਦ ਦਾ ਅਰਥ ਕੀਤਾ ਹੈ ਉਸਤਤਿ ਕਰਨ ਯੋਗ੍ਯ. ਜਿਸ ਦੀ ਉਸਤਤਿ ਕਰੀਏ ਉਹ ਨਾਦ ਹੈ। ੬. ਸੰਗੀਤ ਵਿੱਚ ਅਰਥ ਕੀਤਾ ਹੈ- ਨ (ਪ੍ਰਾਣ) ਦ (ਅਗਨਿ). ਸ਼ਰੀਰ ਦੀ ਅਗਨੀ ਦੇ ਸੰਜੋਗ ਤੋਂ ਜੋ ਸ੍ਵਰ ਉਪਜੇ, ਸੋ ਨਾਦ. ਇਸ ਨਾਦ ਦੇ ਤਿੰਨ ਅਸਥਾਨ ਹਨ- ਹ੍ਰਿਦਯ, ਕੰਠ ਅਤੇ ਮਸ੍ਤਕ. ਹ੍ਰਿਦਯ ਵਿੱਚ ਇਸਥਿਤ ਨਾਦ ਦੀ "ਮੰਦ੍ਰ" ਸੰਗ੍ਯਾ ਹੈ, ਕੰਠ ਵਿੱਚ ਨਾਦ ਦੀ "ਮਧ੍ਯਮ" ਸੰਗ੍ਯਾ ਹੈ ਅਤੇ ਮਸ੍ਤਕ ਵਿੱਚ ਇਸਥਿਤ ਨਾਦ "ਤਾਰ" ਹੈ। ੭. ਦੇਖੋ, ਅਨਹਤ ਨਾਦ....
ਅ਼. [مُشاہِد] ਮੁਸ਼ਾਹਿਦ. ਦੇਖਣ ਵਾਲਾ. ਦ੍ਰਸ੍ਟਾ। ੨. ਮਸ਼ਾਹਿਦ. ਮਸ਼ਹਦ ਦਾ ਬਹੁਵਚਨ. ਲੋਕਾਂ ਦੇ ਜਮਾਂ ਹੋਣ ਦੀ ਥਾਂ. ਭਾਵ- ਰਣਭੂਮਿ. ਜੰਗ ਦੇ ਮੈਦਾਨ. "ਬੱਜੇ ਨਾਦ ਕਰਾਰੇ ਦਲਾਂ ਮੁਸਾਹਦਾ." (ਰਾਮਾਵ) ੩. ਸ਼ਹਾਦਤ ਦੇਣ ਵਾਲਾ. ਗਵਾਹ. ਸਾਕੀ....
ਅ਼. [شہادت] ਸੰਗ੍ਯਾ- ਸੱਚੀ ਗਵਾਹੀ. ਸਾਕ੍ਸ਼੍ਯ। ੨. ਸ਼ਹੀਦੀ. ਧਰਮਯੁੱਧ ਵਿੱਚ ਮੌਤ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਫ਼ਾ. [گواہ] ਸੰਗ੍ਯਾ- ਗਵਾਹੀ ਦੇਣ ਵਾਲਾ. ਸਾਕ੍ਸ਼ੀ (ਸਾਖੀ). ਸ਼ਾਹਦ. ਉਗਾਹ....
ਅ਼. [ساقی] ਸਾਕ਼ੀ. ਸੰਗ੍ਯਾ- ਸ਼ਰਾਬ ਆਦਿਕ ਪਿਆਉਣ ਵਾਲਾ. "ਬਦਿਹ ਸਾਕ਼ੀਆ! ਸਾਗ਼ਰੇ ਸੁਰਖ਼ ਫ਼ਾਮ." (ਹਕਾਯਤ) ੨. ਭਾਵ- ਸਤਿਗੁਰੂ. ਪ੍ਰੇਮ ਦੀ ਖ਼ੁਮਾਰੀ ਚੜ੍ਹਾਉਣ ਵਾਲਾ। ੩. ਅ਼. [شاکی] ਸ਼ਾਕੀ. ਸ਼ਿਕਾਯਤ ਕਰਨ ਵਾਲਾ....