murajaमुरज
ਸੰ. ਸੰਗ੍ਯਾ- ਚੰਮ ਦੀਆਂ ਵੱਧਰੀਆਂ ਨਾਲ ਲਪੇਟਿਆ ਬਾਜਾ, ਮ੍ਰਿਦੰਗ. ਦੇਖੋ, ਮੁਰ ਧਾ। ੨. ਖੰਜਰੀ. "ਮੁਰਜ ਤੂਰ ਮੁਚੰਗ ਮੰਦਲ." (ਯੁਧਿਸਟਰਰਾਜ) ਦੇਖੋ, ਮੁਚੰਗ.
सं. संग्या- चंम दीआं वॱधरीआं नाल लपेटिआ बाजा, म्रिदंग. देखो, मुर धा। २. खंजरी. "मुरज तूर मुचंग मंदल." (युधिसटरराज) देखो, मुचंग.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਰ੍ਮ. ਚਾਮ. ਤੁਚਾ. ਖੱਲ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਵਾਦ੍ਯ. ਸੰਗ੍ਯਾ- ਐਸਾ ਸਾਜ (ਯੰਤ੍ਰ), ਜੋ ਸੱਤ ਸ੍ਵਰ ਉਤਪੰਨ ਕਰੇ. ਅਥਵਾ ਤਾਲ ਵਾਸਤੇ ਧੁਨਿ ਕਰੇ. ਸਰੰਦਾ ਰਬਾਬ ਮ੍ਰਿਦੰਗ ਆਦਿ. "ਬਾਜਾ ਮਾਣ ਤਾਣ ਤਜਿ ਤਾਨਾ." (ਰਾਮ ਮਃ ੫) ਬਾਜਿਆਂ ਦੇ ਭੇਦ ਲਈ ਦੇਖੋ, ਪੰਚ ਸਬਦ। ੨. ਅ਼. ਬਅ਼ਜ. ਸਰਵ ਕੋਈ....
ਸੰ. मृदङ्ग. ਮ੍ਰਿਦੰਗ. ਸੰਗ੍ਯਾ- ਢੋਲ ਦੇ ਆਕਾਰ ਦਾ ਇੱਕ ਵਾਜਾ, ਜੋ ਮੱਧਭਾਗ ਤੋਂ ਮੋਟਾ ਅਤੇ ਦੋਹਾਂ ਸਿਰਿਆਂ ਤੋਂ ਪਤਲਾ ਹੁੰਦਾ ਹੈ.¹ ਇਹ ਚੰਮ ਨਾਲ ਮੜ੍ਹਿਆ ਅਤੇ ਚੰਮ ਦੀ ਵੱਧਰੀਆਂ ਨਾਲ ਖਿੱਚਿਆ ਜਾਂਦਾ ਹੈ. ਇਸ ਦਾ ਸੱਜਾ ਪੁੜਾ ਸਿਆਹੀ ਵਾਲਾ ਅਤੇ ਖੱਬੇ ਪਾਸੇ ਦਾ ਖਾਲੀ ਹੁੰਦਾ ਹੈ, ਜਿਸ ਪੁਰ ਆਟਾ ਲਾਈਦਾ ਹੈ. "ਬਾਜੇ ਬਜਹਿ" ਮ੍ਰਿਦੰਗ ਅਨਾਹਦ." (ਮਲਾ ਪੜਤਾਲ ਮਃ ੫)...
ਦੇਖੋ, ਮੁੜ. "ਮੁਰ ਕੀਨ ਪਿਆਨ." (ਸਲੋਹ) ੨. ਪੂਰ. ਸਰਵ- ਮੇਰਾ. ਮੇਰੀ. ਮੇਰੇ. "ਮੁਰ ਪਿਤ ਪੂਰਬ ਕਿਯਸ ਪਯਾਨਾ." (ਵਿਚਿਤ੍ਰ) "ਮੁਰ ਕਰੀ ਸਹਾਯ." (ਵਿਚਿਤ੍ਰ) ੩. ਮਯੂਰ. ਮੋਰ. "ਜਨੁ ਮੁਰ ਬੋਲੈਂ ਸੁਨ ਘਨਗਾਜਾ" (ਅਜਰਾਜ) ੪. ਸੰ. ਮੁਰ (मुर्). ਧਾ- ਘੇਰਨਾ, ਲਪੇਟਣਾ। ੫. ਸੰਗ੍ਯਾ- ਇੱਕ ਦੈਤ, ਜਿਸ ਦੇ ਪੁਰਾਣਾਂ ਅਨੁਸਾਰ ਪੰਜ ਸਿਰ ਅਤੇ ਸੱਤ ਹਜ਼ਾਰ ਪੁਤ੍ਰ ਮਹਾ ਬਲਵਾਨ ਸਨ. ਇਹ ਭੌਮਾਸੁਰ (ਨਰਕ) ਦਾ ਮਿਤ੍ਰ ਸੀ. ਇਸ ਲਈ ਉਸ ਦੀ ਸਹਾਇਤਾ ਲਈ ਜੰਗ ਵਿੱਚ ਕ੍ਰਿਸਨ ਜੀ ਨਾਲ ਲੜਕੇ ਮੋਇਆ। ੬. ਘੇਰਣ ਦੀ ਕ੍ਰਿਯਾ. ਲਪੇਟਣਾ। ੭. ਅਗ੍ਯਾਨ, ਜੋ ਸਭ ਨੂੰ ਆਪਣੇ ਘੇਰੇ ਵਿੱਚ ਲੈਕੇ ਚੌਰਾਸੀ ਭ੍ਰਮਾਉਂਦਾ ਹੈ....
ਸੰ. ਸੰਗ੍ਯਾ- ਛੋਟੀ ਡਫ. ਸੰਗੀਤ ਵਿੱਚ ਇਸ ਦਾ ਨਾਉਂ 'ਕਰਚਕ੍ਰ' ਭੀ ਹੈ....
ਸੰ. ਸੰਗ੍ਯਾ- ਚੰਮ ਦੀਆਂ ਵੱਧਰੀਆਂ ਨਾਲ ਲਪੇਟਿਆ ਬਾਜਾ, ਮ੍ਰਿਦੰਗ. ਦੇਖੋ, ਮੁਰ ਧਾ। ੨. ਖੰਜਰੀ. "ਮੁਰਜ ਤੂਰ ਮੁਚੰਗ ਮੰਦਲ." (ਯੁਧਿਸਟਰਰਾਜ) ਦੇਖੋ, ਮੁਚੰਗ....
ਸਰਵ- ਤੇਰਾ. ਤੇਰੀ. ਤੋਰ. "ਸੋਈ ਸਾਬਤ ਰਹਿ ਸਕੈ ਜਿਸ ਪਰ ਕਰੁਣਾ ਤੂਰ." (ਨਾਪ੍ਰ) ੨. ਸੰ. ਤੂਰ੍ਯ. ਸੰਗ੍ਯਾ- ਤੁਰਮ. ਰਣਸਿੰਘਾ. "ਜਗ ਜਸ ਤੂਰ ਬਜਾਇਅਉ." (ਸਵੈਯੇ ਮਃ ੪. ਕੇ) ੩. ਸੰ. ਵਿ- ਪ੍ਰਬਲ. ਜੋਰਾਵਰ. "ਅਧਮ ਉਧਾਰੇ ਤੂਰ ਭੁਜੇ." (ਅਕਾਲ) ੪. ਵਿਜਯੀ. ਜਿੱਤਣ ਵਾਲਾ। ੫. ਸੰਗ੍ਯਾ- ਰਾਜਪੂਤਾਂ ਦੀ ਇੱਕ ਜਾਤਿ। ੬. ਅ਼. [تۇر] ਤੁਰਕ। ੭. ਬਹਾਦੁਰ. ਸ਼ੂਰਵੀਰ। ੮. [طوُر] ਤੂਰਟ ਮਿਸਰ ਦਾ ਇੱਕ ਖ਼ਾਸ ਪਹਾੜ, ਜਿਸ ਦਾ ਨਾਮ ਸੀਨਾ ਹੈ (ਕੋਹਤੂਰ). ਬਾਈਬਲ ਅਤੇ ਕ਼ੁਰਾਨ ਅਨੁਸਾਰ ਇਸ ਪੁਰ ਪੈਗ਼ੰਬਰ ਮੂਸਾ ਨਾਲ ਖ਼ੁਦਾ ਨੇ ਗੱਲਾਂ ਕੀਤੀਆਂ ਸਨ. ਦੇਖੋ, ਮੂਸਾ....
ਵਡੀ ਚੌੜੀ ਡਫ.¹ "ਮੁਰਜ ਤੂਰ ਮੁਚੰਗ ਮੰਦਲ." (ਯੁਧਿਸਟਰਰਾਜ) ੨. ਕਿਤਨੇ ਵਿਦ੍ਵਾਨ ਤ਼ੰਬੂਰ ਨੂੰ ਮੁਚੰਗ ਖਿਆਲ ਕਰਦੇ ਹਨ....
ਸੰ. ਮਰ੍ਦਲ. ਸੰਗ੍ਯਾ- ਢੋਲ। ੨. ਮ੍ਰਿਦੰਗ। ੩. ਪਖਾਵਜ. "ਮੁਰਜ ਤੂਰ ਮੁਚੰਗ ਮੰਦਲ." (ਯੁਧਿਸਟਰਰਾਜ) "ਮੰਦਲੁ ਨ ਬਾਜੈ ਨਟ ਪੈ ਸੂਤਾ." (ਆਸਾ ਕਬੀਰ) ਜੀਵਨ ਨਟ ਤੋਂ ਹੁਣ ਕਪਟ ਵਿਹਾਰ ਦਾ ਵਾਜਾ ਠੀਕ ਨਹੀਂ ਵਜਦਾ। ੪. ਮੰਦਿਰ ਦੀ ਥਾਂ ਭੀ ਮੰਦਲ ਸ਼ਬਦ ਆਇਆ ਹੈ. "ਬਿਹਾਰ ਦੇਵਮੰਦਲੰ." (ਰਾਮਾਵ)...