mutakabiraमुतकॱबिर
ਅ਼. [مُتکبِّر] ਤਕੱਬਰ (ਅਹੰਕਾਰ) ਵਾਲਾ. ਅਭਿਮਾਨੀ.
अ़. [مُتکبِّر] तकॱबर (अहंकार) वाला. अभिमानी.
ਅ਼. [تکّبر] ਸੰਗ੍ਯਾ- ਹੌਮੈ. ਖ਼ੁਦੀ. ਇਸ ਦਾ ਮੂਲ ਕਿਬਰ (ਵਡਾਈ) ਹੈ. "ਤਕੱਬਰ ਕੀਤਾ ਅਬਲੀਸ¹ ਨੇ ਗਲ ਲਾਨਤ ਜਾਮਾ." (ਜੰਗਨਾਮਾ)...
ਸੰਗ੍ਯਾ- ਅਭਿਮਾਨ. ਹੌਮੈ. ਘੰਮਡ. "ਅਹੰਕਾਰ ਤਿਸਨਾ ਰੋਗੁ ਲਗਾ." (ਆਸਾ ਛੰਤ ਮਃ ੩) ੨. ਵੇਦਾਂਤਮਤ ਅਨੁਸਾਰ ਅੰਤਹਕਰਣ ਦਾ ਇੱਕ ਭੇਦ, ਜਿਸ ਦਾ ਵਿਸੈ ਹੌਮੈ ਹੈ. ਅਹੰਕਾਰ ਰੂਪ ਵ੍ਰਿੱਤਿ। ੩. ਸਾਂਖਯ ਸ਼ਾਸਤ੍ਰ ਅਨੁਸਾਰ ਮਹਤਤ੍ਵ (ਬੁੱਧਿ) ਤੋਂ ਉਪਜਿਆ ਇੱਕ ਦ੍ਰਵ੍ਯ, ਜੋ ਮਹਤਤ੍ਵ ਦਾ ਵਿਕਾਰ ਹੈ, ਅਤੇ ਜਿਸ ਦੀ ਸਾਵ੍ਰਿਕ ਅਵਸਥਾ ਤੋਂ ਗ੍ਯਾਨ ਇੰਦ੍ਰੀਆਂ ਦੇ ਅਭਿਮਾਨੀ ਦੇਵਤੇ ਅਤੇ ਮਨ ਉਪਜਦੇ ਹਨ. ਰਾਜਸ ਤੋਂ ਪੰਜ ਗ੍ਯਾਨਇੰਦ੍ਰੀਆਂ ਅਤੇ ਪੰਜ ਕਰਮਇੰਦ੍ਰੀਆਂ ਉਪਜਦੀਆਂ ਹਨ, ਅਤੇ ਤਾਮਸ ਤੋਂ ਪੰਜ ਤੱਤਾਂ ਦੀ ਰਚਨਾ ਹੁੰਦੀ ਹੈ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਹੰਕਾਰੀ. ਮਗ਼ਰੂਰ. "ਅਭਿਮਾਨੀ ਕੀ ਜੜ ਸਰਪਰ ਜਾਏ." (ਗੌਂਡ ਅਃ ਮਃ ੫) ੨. ਸੰਗ੍ਯਾ- ਹੌਮੈ. ਖ਼ੁਦੀ. ਅਭਿਮਾਨ ਮਤਿ. "ਚੂਕੀ ਅਭਿਮਾਨੀ." (ਤੁਖਾ ਛੰਤ ਮਃ ੧)...