mutdhaमुठ
ਸੰਗ੍ਯਾ- ਮੁਸ੍ਟਿ. ਮੁੱਠੀ। ੨. ਮੁੱਠੀ ਭਰ ਵਸ੍ਤੁ। ੩. ਤਲਵਾਰ ਆਦਿ ਦਾ ਕਬਜਾ. ਦੇਖੋ, ਮੁਸਟਿ, ਮੁਠਾ ੨. ਅਤੇ ਮੁੱਠ.
संग्या- मुस्टि. मुॱठी। २. मुॱठी भर वस्तु। ३. तलवार आदि दा कबजा. देखो, मुसटि, मुठा २. अते मुॱठ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮੁਸਟਿ....
ਦੇਖੋ, ਤਰਵਾਰ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਅ਼. [قبضہ] ਕ਼ਬਜਾ. ਸੰਗ੍ਯਾ- ਕ਼ਾਬੂ ਕਰਨ ਦੀ ਕ੍ਰਿਯਾ. "ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ." (ਤਿਲੰ ਮਃ ੫) ੩. ਤਲਵਾਰ ਦੀ ਮੁੱਠ....
ਸੰ. ਮੁਸ੍ਟਿ. ਸੰਗ੍ਯਾ- ਮੁੱਕੀ. ਮੁੱਠ। ੨. ਤਲਵਾਰ ਆਦਿ ਦਾ ਕਬਜਾ. ਫ਼ਾ. [مُشت] ਮੁਸ਼੍ਤ....
ਮੁਸਨ ਹੋਇਆ. ਲੁੱਟਿਆ ਹੋਇਆ. "ਮੁਠਾ ਆਪਿ, ਮੁਹਾਏ ਸਾਥੈ." (ਮਃ ੧. ਵਾਰ ਮਾਝ) ੨. ਦਸ੍ਤਾ ਕਬਜ਼ਾ. ਮੁਸ੍ਟਿ. "ਕੂੜ ਛੁਰਾ, ਮੁਠਾ ਮੁਰਦਾਰੁ." (ਸ਼੍ਰੀ ਮਃ ੧) ਝੂਠ ਛੁਰਾ ਹੈ, ਉਸ ਦਾ ਦਸ੍ਤਾ ਹਰਾਮਖ਼ੋਰੀ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਮੁਸਟਿ ਅਤੇ ਮੁਠ। ੨. ਤੁ. ਜਲਕ਼ (masturbation)...