muātdhā, muātdhī, māatā, muātīमुआठा, मुआठी, मआता, मुआती
ਚੁਆਤਾ- ਚੁਆਤੀ. ਮਵਾਤਾ- ਮਵਾਤੀ. ਮਚਦਾ ਹੋਇਆ ਘਾਹ ਦਾ ਪੂਲਾ ਜਾਂ ਲੱਕੜ ਦਾ ਸਿਰਾ, ਜਿਸ ਦੇ ਦੂਜੇ ਕਿਨਾਰੇ ਨੂੰ ਅੱਗ ਨਹੀਂ ਲੱਗੀ, ਇਸ ਨੂੰ ਮਸਾਲ ਦੀ ਤਰਾਂ ਹੱਥ ਵਿੱਚ ਫੜਕੇ ਹੋਰ ਥਾਂ ਅੱਗ ਲਾਈਦੀ ਅਤੇ ਰੌਸ਼ਨੀ ਕਰੀਦੀ ਹੈ.
चुआता- चुआती. मवाता- मवाती. मचदा होइआ घाह दा पूला जां लॱकड़ दा सिरा, जिस दे दूजे किनारे नूं अॱग नहीं लॱगी, इस नूं मसाल दी तरां हॱथ विॱच फड़के होर थां अॱग लाईदी अते रौशनी करीदी है.
ਸੰਗ੍ਯਾ- ਮੁਆਤਾ. ਮੁਆਤੀ. ਮੁਰਿਆੜ. ਉਲਕਾ. ਚੁਮਾਤਾ....
ਸੰਗ੍ਯਾ- ਮੁਆਤਾ. ਮੁਆਤੀ. ਮੁਰਿਆੜ. ਉਲਕਾ. ਚੁਮਾਤਾ....
ਦੇਖੋ, ਘਾਸ ੧. "ਸੀਹਾ ਬਾਜਾ ਚੁਰਗਾ ਕੁਹੀਆ ਏਨਾ ਖਵਾਲੇ ਘਾਹ." (ਵਾਰ ਮਾਝ ਮਃ ੧)...
ਸੰ. पूल्. ਧਾ- ਢੇਰ ਕਰਨਾ, ਬਟੋਰਨਾ (ਇਕੱਠਾ ਕਰਨਾ) ੨. ਸੰਗ੍ਯਾ- ਘਾਹ ਆਦਿ ਦਾ ਬੰਨ੍ਹਿਆ ਗੱਠਾ. ਮੁੱਠਾ. "ਕੇਸ ਜਲੇ ਜੈਸੇ ਘਾਸ ਦਾ ਪੂਲਾ." (ਗੌਂਡ ਕਬੀਰ) ੩. ਸੰ. ਪੂਲ੍ਯ. ਸੰਗ੍ਯਾ- ਥੋਥਾ ਦਾਣਾ. ਭਾਵ- ਅਸਾਰ ਕਰਮ. ਉਹ ਕਰਮ, ਜਿਸ ਤੋਂ ਕਿਸੇ ਫਲ ਦੀ ਪ੍ਰਾਪਤੀ ਨਹੀਂ. "ਹਰਿ ਕੇ ਭਜਨ ਬਿਨੁ ਬਿਰਥਾ ਪੂਲੁ." (ਭੈਰ ਮਃ ੫)...
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਸੰਗ੍ਯਾ- ਕਿਨਾਰਾ. ਤਰਫ. ਧਿਰ. "ਦੁਹਾਂ ਸਿਰਿਆਂ ਕਾ ਖਸਮੁ ਆਪਿ." (ਵਾਰ ਗੂਜ ੨. ਮਃ ੫) ੨. ਸਿਰ ਤੇ. ਸੀਸ ਪੁਰ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ੩. ਸੰ. सिरा. ਨਦੀ। ੪. ਨਾੜੀ. ਰਗ. ਸ਼ਿਰਾ ਭੀ ਸੰਸਕ੍ਰਿਤ ਸ਼ਬਦ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਅ਼. [مشعل] ਮਸ਼ਅ਼ਲ ਸੰਗ੍ਯਾ- ਸ਼ੁਅ਼ਲਾ (ਅੱਗ ਦੇ ਭੜਕਣ) ਦੀ ਜਗਾ. ਸੋਟੀ ਦੇ ਸਿਰੇ ਪੁਰ ਤੇਲ ਨਾਲ ਤਰ ਕਰਕੇ ਲਪੇਟਿਆ ਅਤੇ ਪ੍ਰਜ੍ਵਲਿਤ ਕੀਤਾ ਵਸਤ੍ਰ. (torch) ੨. ਦੇਖੋ, ਮਿਸਾਲ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [روَشنی] ਸੰਗ੍ਯਾ- ਚਮਕ. ਪ੍ਰਭਾ. ਚਾਨਣਾ। ੨. ਦੀਪਮਾਲਿਕਾ, ਜਿਵੇਂ- ਖ਼ੁਸ਼ੀ ਵਿੱਚ ਸਾਰੇ ਸ਼ਹਰ ਰੌਸ਼ਨੀ ਹੋਈ ਹੈ। ੩. ਵਿਦ੍ਯਾ ਦਾ ਚਮਤਕਾਰ, ਜਿਵੇਂ- ਹੁਣ ਨਵੀਂ ਰੌਸ਼ਨੀ ਦਾ ਸਮਾਂ ਹੈ। ੪. ਨਿਗਾਹ. ਬੀਨਾਈ. ਦ੍ਰਿਸ੍ਟਿ, ਜਿਵੇਂ- ਅੱਖਾਂ ਦੀ ਰੌਸ਼ਨੀ ਜਾਂਦੀ ਰਹੀ....