mīnēमीने
ਦੇਖੋ, ਮੀਨ. "ਤੁਮ ਜਲਨਿਧਿ ਹਮ ਮੀਨੇ ਤੁਮਰੇ." (ਕਲਿ ਮਃ ੪)
देखो, मीन. "तुम जलनिधि हम मीने तुमरे." (कलि मः ४)
ਸੰ. ਸੰਗ੍ਯਾ- ਮੱਛ. ਮੱਛੀ. ਮਤਸ੍ਯ. ਮਤਸ੍ਯਾ. "ਜਿਉ ਮੀਨ ਜਲ ਸਿਉ ਹੇਤ." (ਬਿਲਾ ਅਃ ਮਃ ੫)#"ਤੁਮ ਜਲਨਿਧਿ, ਹਮ ਮੀਨ ਤੁਮਾਰੇ." (ਕਲਿ ਮਃ ੪) ੨. ਬਾਰਵੀਂ ਰਾਸ਼ਿ। ੩. ਮੱਛ ਅਵਤਾਰ। ੪. ਮਤਸ੍ਯੋਦਰੀ ਲਈ ਭੀ ਮੀਨ ਸ਼ਬਦ ਆਇਆ ਹੈ. "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ਦੇਖੋ, ਮਤਸ੍ਯੋਦਰੀ....
ਸਰਵ- ਤੂ ਦਾ ਬਹੁਵਚਨ. ਤੁਸੀਂ. "ਤੁਮ ਸਾਚੇ ਹਮ ਤੁਮ ਹੀ ਰਾਚੇ." (ਸੋਰ ਮਃ ੧)...
ਸੰਗ੍ਯਾ- ਮੇਘ. ਬੱਦਲ. "ਬਾਬੀਹਾ ਪ੍ਰਿਉ ਪ੍ਰਿਉ ਕਰੈ ਜਲਨਿਧਿ ਪ੍ਰੇਮ ਪਿਆਰ." (ਸਵਾ ਮਃ ੩) ੨. ਅਮ੍ਰਿਤ. "ਜਿਸੁ ਜਲਨਿਧਿ ਕਾਰਣਿ ਤੁਮ ਜਗਿ ਆਏ, ਸੋ ਅੰਮ੍ਰਿਤੁ ਗੁਰ ਪਾਹੀ ਜੀਉ." (ਸੋਰ ਮਃ ੧) ੩. ਸੰ. ਸਮੁੰਦਰ, ਜੋ ਸਾਰੇ ਜਲਾਂ ਨੂੰ ਧਾਰਨ ਕਰਦਾ ਹੈ....
ਦੇਖੋ, ਮੀਨ. "ਤੁਮ ਜਲਨਿਧਿ ਹਮ ਮੀਨੇ ਤੁਮਰੇ." (ਕਲਿ ਮਃ ੪)...
ਸੰ. ਸੰਗ੍ਯਾ- ਪਾਪ। ੨. ਕਲਹ. ਝਗੜਾ. "ਹੇ ਕਲਿਮੂਲ ਕ੍ਰੋਧੰ." (ਸਹਸ ਮਃ ੫) ੩. ਚੌਥਾ ਯੁਗ. "ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ." x x x "ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ। ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ." (ਰਾਮ ਅਃ ਮਃ ੧) ਦੇਖੋ, ਯੁਗ। ੪. ਯੋਧਾ. ਸੂਰਮਾ। ੫. ਕਲਿਯੁਗ ਦੀ ਪ੍ਰਜਾ ਵਾਸਤੇ ਭੀ ਕਲਿ ਸ਼ਬਦ ਆਇਆ ਹੈ. "ਕਲਿ ਹੋਈ ਕੁਤੇਮੁਹੀ." (ਵਾਰ ਸਾਰ ਮਃ ੧) ੬. ਕਲਕੀ ਅਵਤਾਰ ਲਈ ਭੀ ਕਲਿ ਸ਼ਬਦ ਵਰਤਿਆ ਹੈ. "ਪੌਨ ਸਮਾਨ ਬਹੈਂ ਕਲਿਬਾਨ." (ਕਲਕੀ) ੭. ਸੰ. कल्लि ਕੱਲਿ. ਵ੍ਯ- ਆਉਣ ਵਾਲੇ ਦਿਨ ਵਿੱਚ. ਕਲ੍ਹ ਨੂੰ. "ਖੇਲਣੁ ਅਜੁ ਕਿ ਕਲਿ." (ਸ੍ਰੀ ਅਃ ਮਃ ੧)...