māraha, mārahāमारह, मारहा
ਦੇਖੋ, ਲੱਛਣ "ਮਨਹਰੀ" ਛੰਦ ਦਾ.#ਉਦਾਹਰਣ-#ਹਿਤ ਸੰਗ ਕੁਨਾਰਨ, ਅਤਿ ਬਿਭਚਾਰਨ,#ਜਿਨ ਕੇ ਐਸ ਪ੍ਰਕਾਰ।#ਚਿਤ੍ਰਿਤ ਬਹੁ ਚਿਤ੍ਰਨ, ਰੂਪ ਵਿਚਿਤ੍ਰਨ,#ਸੁੰਦਰ ਰੂਪ ਆਪਾਰ। ××× (ਕਲਕੀ)
देखो, लॱछण "मनहरी" छंद दा.#उदाहरण-#हित संग कुनारन, अति बिभचारन,#जिन के ऐस प्रकार।#चित्रित बहु चित्रन, रूप विचित्रन,#सुंदर रूप आपार। ××× (कलकी)
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਵਿ- ਦਿਲ ਖਿੱਚਣ ਵਾਲੀ। ੨. ਸੰਗ੍ਯਾ- ਇਕ ਛੰਦ, ਜਿਸ ਦੇ ਨਾਮ "ਮਰਹਟਾ", "ਮਰਹਰੀ" ਅਤੇ "ਮਾਰਹਾ" ਭੀ ਹਨ. ਲੱਛਣ- ਚਾਰ ਚਰਣ. ਪ੍ਰਤਿ ਚਰਣ ੨੯ ਮਾਤ੍ਰਾ. ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੧. ਮਾਤ੍ਰਾ ਪੁਰ, ਅੰਤ ਗੁਰੂ ਲਘੁ.#ਉਦਾਹਰਣ-#ਲਖ ਮੈ ਮਰਦਾਨਾ, ਉਰ ਬਿਸਮਾਨਾ,#ਗੁਰੂ ਰਿਦੈ ਇਹ ਜਾਨ,#ਬੂਝਾ ਪੁਨ ਸੋਈ, ਤੁਮ ਕੋ ਹੋਈ?#ਸਭ ਬਿਧਿ ਕਰੋ ਬਖਾਨ.#ਨਿਜ ਗਾਥ ਉਚਾਰੀ, ਪ੍ਰਭੂ ਅਗਾਰੀ,#ਸੁਨਹੁ ਉਧਾਰਕ ਮੇਰ,#ਜਬ ਜਨਕ ਬਿਦੇਹੀ, ਤਬ ਨਿਰਦੇਹੀ,#ਹੁਤੋ ਰਸੋਈ ਚੇਰ (ਨਾਪ੍ਰ)...
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)...
ਵ੍ਯ- ਸਾਥ. ਨਾਲ. "ਜਿਸ ਕੇ ਸੰਗ ਨ ਕਛੂ ਅਲਾਈ." (ਨਾਪ੍ਰ) ੨. ਸੰਗ੍ਯਾ- ਮਿਲਾਪ. ਸੰਬੰਧ. "ਹਰਿ ਇਕ ਸੈ ਨਾਲਿ ਮੈ ਸੰਗ." (ਵਾਰ ਰਾਮ ੨. ਮਃ ੫) ੩. ਸਾਥੀਆਂ ਦਾ ਗਰੋਹ. ਮੰਡਲੀ. ਟੋਲਾ. "ਸੰਗ ਚਲਤ ਹੈ ਹਮ ਭੀ ਚਲਨਾ." (ਸੂਹੀ ਰਵਿਦਾਸ) "ਘਰ ਤੇ ਚਲ੍ਯੋ ਸੰਗ ਕੇ ਸੰਗ" (ਗੁਪ੍ਰਸੂ) ੪. ਸ਼ੰਕਾ. ਲੱਜਾ. ਸੰਕੋਚ. "ਮਨ ਪਾਪ ਕਰਤ ਤੂੰ ਸਦਾ ਸੰਗ." (ਬਸੰ ਮਃ ੫) ੫. ਸੰਸਾ. ਸ਼ੱਕ. "ਸਾਧੁ ਸੰਗਿ ਬਿਨਸੈ ਸਭ ਸੰਗ." (ਸੁਖਮਨੀ) ੬. ਫ਼ਾ. [سنگ] ਪੱਥਰ. "ਹਮ ਪਾਪੀ ਸੰਗ ਤਰਾਹ." (ਵਾਰ ਕਾਨ ਮਃ ੪) ੭. ਫ਼ਾ. [شنگ] ਸ਼ੰਗ. ਡਾਕੂ. ਫੰਧਕ. "ਜਮ ਸੰਗ ਨ ਫਾਸਹਿ." (ਮਾਰੂ ਸੋਲਹੇ ਮਃ ੫) ਜਮ ਫੰਧਕ ਫਸਾਊਗਾ ਨਹੀਂ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਸਰਵ- ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. "ਜਿਨ ਜਾਨਿਆ ਸੇਈ ਤਰੇ." (ਰਾਮ ਰੁਤੀ ਮਃ ੫) ੨. ਵ੍ਯ- ਮਤ. ਨਾ. "ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ." (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ, ਜਿਨਿ ੩। ੩. ਜਿਧਰ. ਜਿਸ ਤਰਫ਼. "ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। ੪. ਸੰ. ਵਿ- ਜਿੱਤਣ ਵਾਲਾ. ਵਿਜਯੀ. "ਅਬ ਮੋਤੇ ਏਈ ਜਿਨ ਜਾਈ." (ਪਾਰਸਾਵ) ੫. ਸੰਗ੍ਯਾ- ਵਿਸਨੁ। ੬. ਸੂਰਜ। ੭. ਬੁੱਧ ਭਗਵਾਨ। ੮. ਰਿਸਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ "ਜੈਨ" ਮਤ ਸੰਸਾਰ ਵਿੱਚ ਪ੍ਰਸਿੱਧ ਹੈ। ੯. ਜੈਨ ਮਤ ਦਾ ਤੀਰਥੰਕਰ. ਦੇਖੋ, ਤੀਰਥੰਕਰ, ਪਾਰਸਨਾਥ ਅਤੇ ਰਿਖਭਦੇਵ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਦੇਖੋ, ਅਪਾਰ. "ਕਉਤਕ ਕਰੈ ਰੰਗ ਆਪਾਰ." (ਸੁਖਮਨੀ)...
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....