ਮਾਦਲ, ਮਾਂਦਲ, ਮਾਦਲੁ

mādhala, māndhala, mādhaluमादल, मांदल, मादलु


ਸੰ. ਮਰ੍‍ਦਲ. ਸੰਗ੍ਯਾ- ਟੰਮਕ. ਨਗਾਰਾ. "ਸਭੁ ਜਗੁ ਹਉ ਫਿਰਿਓ ਮਾਂਦਲ ਕੰਧਿ ਚਢਾਇ." (ਸ. ਕਬੀਰ) "ਮਾਂਦਲੁ ਬੇਦਿ ਸਿ ਬਾਜਣੋ." (ਮਃ ੧. ਵਾਰ ਮਾਰੂ ੧) ਸਿ (ਤਿੰਨ) ਵੇਦਾਂ ਦਾ ਢੋਲ। ੨. ਮ੍ਰਿਦੰਗ.


सं. मर्‍दल. संग्या- टंमक. नगारा. "सभु जगु हउ फिरिओ मांदल कंधि चढाइ." (स. कबीर) "मांदलु बेदि सि बाजणो." (मः १. वार मारू १) सि (तिंन) वेदां दा ढोल। २. म्रिदंग.