mādhaiमाथै
ਮੱਥੇ ਪੁਰ. ਸਿਰ ਉੱਪਰ. "ਪ੍ਰਭ ਕੀ ਆਗਿਆ ਮਾਨੈ ਮਾਥੈ." (ਸੁਖਮਨੀ) ੨. ਕਿਸਮਤ ਵਿੱਚ. ਭਾਗ ਮੇਂ. "ਜਾਕੈ ਮਾਥੈ ਏਹੁ ਨਿਧਾਨੁ." (ਗਉ ਮਃ ੫) ੩. ਮਥਨ ਕਰਦਾ. ਮਸਲਦਾ. ਕੁਚਲਦਾ. "ਰਣ ਸਤ੍ਰੁਨ ਮਾਥੈ." (ਸਲੋਹ)
मॱथे पुर. सिर उॱपर. "प्रभ की आगिआ मानै माथै." (सुखमनी) २. किसमत विॱच. भाग में. "जाकै माथै एहु निधानु." (गउ मः ५) ३. मथन करदा. मसलदा. कुचलदा. "रण सत्रुन माथै." (सलोह)
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਦੇਖੋ, ਪ੍ਰਭੁ. "ਪ੍ਰਭ ਆਏ ਸਰਣਾ ਭਉ ਨਹੀ ਕਰਣਾ." (ਮਾਰੂ ਸੋਲਹੇ ਮਃ ੫)...
ਸੰ. आज्ञा- ਆਗ੍ਯਾ. . ਹੁਕਮ. ਆਦੇਸ਼. "ਮਾਨ ਗੋਬਿੰਦੈ ਆਗਿਓ." (ਗਉ ਮਃ ੫) "ਆਗਿਆ ਮਾਨਿ ਭਗਤਿ ਹੋਇ ਤੁਮਾਰੀ." (ਆਸਾ ਮਃ ੫)...
ਮਨ ਹੀ. ਦਿਲ ਹੀ. "ਮਾਨੈ ਹਾਟੁ ਮਾਨੈ ਪਾਟੁ, ਮਨੈ ਹੈ ਪਾਸਾਰੀ." (ਪ੍ਰਭਾ ਨਾਮਦੇਵ) ਮਨਹੀ ਦੁਕਾਨ ਮਨ ਹੀ ਪੱਤਨ (ਨਗਰ) ਮਨ ਹੀ ਪਨਸਾਰੀ (ਦੁਕਾਨਦਾਰ). ੨. ਮੰਨਦਾ ਹੈ. ਕ਼ਬੂਲ ਕਰਦਾ ਹੈ. "ਮਾਨੈ ਹੁਕਮੁ ਤਜੈ ਅਭਿਮਾਨੈ." (ਸੂਹੀ ਮਃ ੫) ੩. ਦੇਖੋ, ਮ੍ਹਾਨੈ....
ਮੱਥੇ ਪੁਰ. ਸਿਰ ਉੱਪਰ. "ਪ੍ਰਭ ਕੀ ਆਗਿਆ ਮਾਨੈ ਮਾਥੈ." (ਸੁਖਮਨੀ) ੨. ਕਿਸਮਤ ਵਿੱਚ. ਭਾਗ ਮੇਂ. "ਜਾਕੈ ਮਾਥੈ ਏਹੁ ਨਿਧਾਨੁ." (ਗਉ ਮਃ ੫) ੩. ਮਥਨ ਕਰਦਾ. ਮਸਲਦਾ. ਕੁਚਲਦਾ. "ਰਣ ਸਤ੍ਰੁਨ ਮਾਥੈ." (ਸਲੋਹ)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਅ਼. [قِسمت] ਸੰਗ੍ਯਾ- ਭਾਗ. ਹਿੱਸਾ। ੨. ਪ੍ਰਾਰਬਧ. ਨਸੀਬ। ੩. ਦੇਸ਼. ਪ੍ਰਾਂਤ. ਇਲਾਕਾ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਜਿਸ ਦੀ. ਜਿਸ ਦੇ. "ਜਾਕੀ ਪ੍ਰੀਤਿ ਸਦਾ ਸੁਖ ਹੋਇ." (ਗਉ ਮਃ ੫) "ਜਾਂਕੇ ਚਾਕਰ ਕਉ ਨਹੀ ਡਾਨ." (ਗਉ ਅਃ ਮਃ ੫) "ਜਾਕੈ ਅੰਤਰਿ ਬਸੈ ਪ੍ਰਭੁ ਆਪਿ" (ਸੁਖਮਨੀ)...
ਦੇਖੋ, ਏਹ....
ਸੰ. ਸੰਗ੍ਯਾ- ਰਿੜਕਣ ਦੀ ਕ੍ਰਿਯਾ. ਬਿਲੋਨਾ। ੨. ਦੁੱਖ ਦੇਣਾ। ੩. ਕੁਚਲਣਾ. ਦੇਖੋ, ਮਥ ੨....