mākhatāमाखता
ਸੰਗ੍ਯਾ- ਮਾਖ (ਕ੍ਰੋਧ) ਦਾ ਖ਼ਿਆਲ. ਮਾਖਤ੍ਵ. ਰੰਜ. "ਨਹਿ ਰਹੈ ਮਾਖਤਾ ਹੇਰਲੇਹੁ." (ਗੁਪ੍ਰਸੂ)
संग्या- माख (क्रोध) दा ख़िआल. माखत्व. रंज. "नहि रहै माखता हेरलेहु." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਮਾਸ. ਫ਼ਾ. ਮਾਸ਼. ਮਾਂਹ. ਉੜਦ. "ਮਾਖਦਾਰ ਲੋਨ ਘ੍ਰਿਤ ਬਹੁ." (ਨਾਪ੍ਰ) ੨. ਪ੍ਰਾ. ਕ੍ਰੋਧ. ਗੁੱਸਾ। ੩. ਮਤ ਆਖ ਦਾ ਸੰਖੇਪ. ਮਾ (ਮਤ) ਆਖ (ਕਥਨਕਰ). ਮਤ ਬੋਲ....
ਗੁੱਸਾ. ਦੇਖੋ, ਕਰੋਧ. "ਕ੍ਰੋਧ ਬਿਨਾਸੈ ਸਗਲ ਬਿਕਾਰੀ." (ਗਉ ਅਃ ਮਃ ੧)...
ਅ਼. [خِیال] ਖ਼ਯਾਲ. ਸੰਗ੍ਯਾ- ਸੰਕਲਪ. ਫੁਰਣਾ. "ਮਨ ਮੇ ਉਪਜ੍ਯੋ ਤਬੈ ਖਿਆਲ." (ਨਾਪ੍ਰ) ੨. ਧ੍ਯਾਨ. ਚਿੰਤਨ. "ਏਕ ਖਿਆਲ ਵਿਖੇ ਮਨ ਰਾਤਾ." (ਗੁਪ੍ਰਸੂ) ੩. ਗਾਯਨ ਲਈ ਬਣਾਇਆ ਹੋਇਆ ਗੀਤ ਦਾ ਇੱਕ ਵਜ਼ਨ. ਦੇਖੋ, ਖਿਆਲ ਪਾਤਸਾਹੀ ੧੦. "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ x x#ਯਾਰੜੇ ਦਾ ਸਾਨੂ ਸੱਥਿਰ ਚੰਗਾ ਭੱਠਿ ਖੇੜਿਆਂ ਦਾ ਰਹਿਣਾ." (ਹਜ਼ਾਰੇ ੧੦)...
ਸੰ. रञ्ज. ਧਾ- ਰੰਗ ਦੇਣਾ (ਰੰਗਣਾ) ਤਤਪਰ (ਲਿਵਲੀਨ) ਹੋਣਾ, ਮੋਹਿਤ ਹੋਣਾ, ਵਿਰਕ੍ਤ ਹੋਣਾ। ੨. ਫ਼ਾ. [رنج] ਸੰਗ੍ਯਾ- ਦੁੱਖ. ਤਕਲੀਫ। ੩. ਕ੍ਰੋਧ। ੪. ਰੋਗ ਬੀਮਾਰੀ। ੫. ਮਿਹ਼ਨਤ....
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਸੰਗ੍ਯਾ- ਮਾਖ (ਕ੍ਰੋਧ) ਦਾ ਖ਼ਿਆਲ. ਮਾਖਤ੍ਵ. ਰੰਜ. "ਨਹਿ ਰਹੈ ਮਾਖਤਾ ਹੇਰਲੇਹੁ." (ਗੁਪ੍ਰਸੂ)...