māīdhāsaमाईदास
ਨਰੋਲੀ ਪਿੰਡ (ਮਾਝੇ) ਦਾ ਵਸਨੀਕ ਇੱਕ ਸ੍ਹਯੰਪਾਕੀ ਵੈਸਨਵ, ਜੋ ਸਤਿਗੁਰੂ ਅਮਰਦੇਵ ਜੀ ਦੀ ਸ਼ਰਣ ਆਇਆ ਅਤੇ ਗੁਰਸਿੱਖ ਮਾਣਕਚੰਦ ਦੀ ਸੰਗਤਿ ਨਾਲ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ. ਸ਼੍ਰੀ ਗੁਰੂ ਅਮਰਦੇਵ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ. ਇਸ ਨੇ ਮਾਝੇ ਦੇ ਇਲਾਕੇ ਗੁਰਸਿੱਖੀ ਦਾ ਵਡਾ ਪ੍ਰਚਾਰ ਕੀਤਾ.
नरोली पिंड (माझे) दा वसनीक इॱक स्हयंपाकी वैसनव, जो सतिगुरू अमरदेव जी दी शरण आइआ अते गुरसिॱख माणकचंद दी संगति नाल आतमग्यान नूं प्रापत होइआ. श्री गुरू अमरदेव जी ने इस नूं प्रचारक दी मंजी बखशी. इस ने माझे दे इलाके गुरसिॱखी दा वडा प्रचार कीता.
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਸੰ. ਸੰਗ੍ਯਾ- ਗਮਨ. ਜਾਣਾ। ੨. ਸੰ. ਸ਼ਰਣ. ਘਰ। ੩. ਓਟ. ਪਨਾਹ। ੪. ਵਿ- ਪਨਾਹ ਦਿਹੰਦਾ. ਰੱਛਕ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਬਾਬਾ ਧਰਮਚੰਦ ਜੀ ਦਾ ਪੁਤ੍ਰ. ਸ਼੍ਰੀ ਗੁਰੂ ਨਾਨਕਦੇਵ ਜੀ ਦਾ ਪੜੋਤਾ. ਦੇਖੋ, ਮਾਨਕਚੰਦ। ੨. ਵੈਰੋਵਾਲ ਦਾ ਵਸਨੀਕ ਇੱਕ ਪਥਰੀਆ ਖਤ੍ਰੀ. ਜਿਸ ਨੇ ਗੋਇੰਦਵਾਲ ਦੀ ਬਾਉਲੀ (ਵਾਪੀ) ਦਾ ਕੜ ਤੋੜਿਆ ਅਰ ਡੁੱਬਕੇ ਮਰ ਗਿਆ. ਸ਼੍ਰੀ ਗੁਰੂ ਅਮਰਦਾਸ ਸਾਹਿਬ ਨੇ ਉਸ ਨੂੰ ਜੀਵਨ ਬਖਸ਼ਿਆ ਅਰ ਨਾਉਂ ਜੀਵੜਾ ਰੱਖਿਆ. ਇਹ ਵਡਾ ਕਗਨੀ ਵਾਲਾ ਗੁਰਮੁਖ ਹੋਇਆ ਹੈ. ਤੀਜੇ ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ. ਇਸ ਦੀ ਔਲਾਦ ਹੁਣ ਵੈਰੋਵਾਲ ਵਿੱਚ "ਜੀਵੜੇ" ਪ੍ਰਸਿੱਧ ਹੈ. ਇਸੇ ਦੀ ਸੰਗਤਿ ਕਰਕੇ ਮਾਈਦਾਸ ਬੈਰਾਗੀ ਗੁਰੁਸਿੱਖੀ ਦਾ ਅਧਿਕਾਰੀ ਹੋਇਆ ਸੀ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਆਤਮਗ੍ਯਾਨੀ ਸਿੱਖ....
ਸੰ. ਸੰ- ਗਤਿ. ਮਿਲਾਪ. ਸੁਹਬਤ "ਸੰਗਤਿ ਕਾ ਗੁਨ ਬਹੁ ਅਧਿਕਾਈ." (ਨਟ ਅਃ ਮਃ ੪) ੨. ਗਿਆਨ. ਵਿਦ੍ਯਾ। ੩. ਮੈਥੁਨ. ਭੋਗ। ੪. ਅਗਲੇ ਪਿਛਲੇ ਵਾਕਾਂ ਦਾ ਅਰਥ ਵਿਚਾਰ ਨਾਲ ਮੇਲ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. आत्मज्ञान. ਸੰਗ੍ਯਾ- ਸ੍ਵਰੂਪ ਦਾ ਗ੍ਯਾਨ। ੨. ਪਾਰਬ੍ਰਹ੍ਮ ਦਾ ਜਾਣਨਾ....
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਫੈਲਾਉਣ ਵਾਲਾ, ਕਿਸੇ ਗੱਲ ਦਾ ਪ੍ਰਚਾਰ ਕਰਨ ਵਾਲਾ. ਵਿਦ੍ਯਾ ਜਾਂ ਧਰਮ ਆਦਿ ਫੈਲਾਉਣ ਵਾਲਾ. ਕਿਸੇ ਗੱਲ ਦਾ ਪ੍ਰਚਾਰ ਕਰਨ ਵਾਲੀ. ਉਪਦੇਸ਼ਿਕਾ...
ਛੋਟਾ ਮੰਜਾ. ਦੇਖੋ, ਮੰਚ। ੨. ਗੁਰਦ੍ਵਾਰੇ ਦਾ ਉਹ ਥੜਾ (ਚਬੂਤਰਾ), ਜੋ ਗੁਰੂ ਸਾਹਿਬ ਦੇ ਬੈਠਣ ਦੀ ਥਾਂ ਸਨਮਾਨ ਵਾਸਤੇ ਬਣਾਇਆ ਹੈ। ੩. ਮਹੰਤ ਦੀ ਗੱਦੀ. ਸ਼੍ਰੀ ਗੁਰੂ ਅਮਰਦੇਵ ਜੀ ਨੇ ੨੨ ਧਰਮਪ੍ਰਚਾਰਕ ਮਹੰਤ ਭਾਰਤ ਵਿੱਚ ਥਾਪੇ ਸਨ. ਇਸੇ ਨੂੰ ਇਤਿਹਾਸਕਾਰਾਂ ਨੇ ਬਾਈ ਮੰਜੀਆਂ ਬਖ਼ਸ਼ਣ ਦਾ ਪ੍ਰਸੰਗ ਲਿਖਿਆ ਹੈ. ਦੇਖੋ, ਬਾਈ ਮੰਜੀਆਂ। ੪. ਸੰ. मञ्जी. ਮੰਜਰੀ. ਸਿੱਟਾ. ਬੱਲੀ....
ਫ਼ਾ. [بخشی] ਸੰਗ੍ਯਾ- ਫੌਜ ਨੂੰ ਤਲਬ ਵੰਡਣ ਵਾਲਾ ਅਹੁਦੇਦਾਰ।¹ ੨. ਫੌਜ ਦਾ ਮੁੱਖ ਸਰਦਾਰ. ਸੈਨਾਪਤਿ. "ਬਖਸੀ ਕਰ ਤਾਂਕੋ ਠਹਿਰਾਯੋ। ਸਬ ਦਲ ਤੋ ਤਿਹਂ ਕਾਮ ਚਲਾਯੋ." (ਅਜੈਸਿੰਘ) ੩. ਤੂ ਬਖ਼ਸ਼ੇ. ਇਹ ਬਖ਼ਸ਼ੀਦਨ ਤੋਂ ਹੈ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰਗ੍ਯਾ- ਕਿਸੇ ਕਾਰਜ ਦੇ ਚਲਾਉਣ ਅਤੇ ਫੈਲਾਉਣ ਦੀ ਕ੍ਰਿਯਾ। ੨. ਚਲਨ. ਰਿਵਾਜ। ੩. ਪ੍ਰਸਿੱਧਿ. ਸ਼ੁਹਰਤ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...