māndhagīमांदगी
ਸੰ. ਮਾਂਦ੍ਯ. ਸੰਗ੍ਯਾ- ਸੁਸਤੀ. ਜੜ੍ਹਤਾ। ੨. ਮੂਰਖਤਾ। ੩. ਰੋਗ. ਬੀਮਾਰੀ। ੪. ਬੁਰਾਈ. ਬਦੀ.
सं. मांद्य. संग्या- सुसती. जड़्हता। २. मूरखता। ३. रोग. बीमारी। ४. बुराई. बदी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [سُستی] ਸੰ सस्ति. ਸਸ੍ਤਿ. ਸੰਗ੍ਯ- ਉੱਦਮ ਦਾ ਅਭਾਵ. ਆਲਸ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਫ਼ਾ. [بیماری] ਸੰਗ੍ਯਾ- ਰੋਗ. ਵ੍ਯਾਧਿ. ਮਰਜ਼....
ਸੰਗ੍ਯਾ- ਬੁਰਾਪਨ. ਖ਼ਰਾਬੀ. ਖੋਟਾਪਨ. "ਸਦਾ ਪ੍ਰਭੁ ਹਾਜਰ, ਕਿਸ ਸਿਉ ਕਰਹੁ ਬੁਰਾਈ?" (ਰਾਮ ਮਃ ੫)...
ਸੰ. ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦਾ ਹਨੇਰਾ ਪੱਖ. ਬਹੁਲ ਦਿਨ ਦਾ ਸੰਖੇਪ. ਦੇਖੋ, ਬਹੁਲ। ੨. ਫ਼ਾ. [بدی] ਬੁਰਿਆਈ. ਅਪਕਾਰ....