mahārāstra, mahārāshataraमहारास्ट्र, महाराशटर
ਮਹਰੱਟਿਆਂ (ਮਰਹਟਿਆਂ) ਦਾ ਦੇਸ਼. ਨਾਸਿਕ, ਪੂਨਾ, ਸਾਤਾਰਾ ਅਤੇ ਕੋਲ੍ਹਾਪੁਰ ਦਾ ਇਲਾਕਾ, ਜੋ ਬੰਬਈ ਹਾਤੇ ਵਿੱਚ ਹੈ। ੨. ਮਹਾਰਾਸ੍ਟ੍ਰ ਦੇਸ਼ ਦਾ ਵਸਨੀਕ। ੩. ਵਡਾ ਦੇਸ਼। ੪. ਵਡਾ ਰਾਜ.
महरॱटिआं (मरहटिआं) दा देश. नासिक, पूना, सातारा अते कोल्हापुर दा इलाका, जो बंबई हाते विॱच है। २. महारास्ट्र देश दा वसनीक। ३. वडा देश। ४. वडा राज.
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰ. ਨਾਸਿਕ੍ਯ. ਵਿ- ਨੱਕ ਨਾਲ ਹੈ ਜਿਸ ਦਾ ਸੰਬੰਧ. ਨੱਕ ਵਿੱਚੋਂ ਉਤਪੰਨ ਹੋਇਆ। ੨. ਸੰਗ੍ਯਾ- ਅਸ਼੍ਵਿਨੀਕੁਮਾਰ ਦੇਵਤਾ, ਜੋ ਘੋੜੀ ਦੇ ਨੱਕ ਵਿੱਚੋਂ ਜੰਮੇ ਹਨ। ੩. ਦੱਖਣ ਦਾ ਇੱਕ ਦੇਸ਼। ੪. ਨਾਸਿਕ ਦੇਸ਼ ਵਿੱਚ ਬੰਬਈ ਦੇ ਹਾਤੇ ਇੱਕ ਨਗਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ. ਇਹ ਬੰਬਈ ਤੋਂ ੧੦੭ ਮੀਲ ਹੈ. ਇਸ ਪਾਸੋਂ ਗੋਦਾਵਰੀ ਨਦੀ ਨਿਕਲਦੀ ਹੈ. ਨਾਸਿਕ ਵਿੱਚ ਸ਼ਿਵ ਦਾ ਪ੍ਰਸਿੱਧ ਮੰਦਿਰ ਹੈ, ਜਿੱਥੇ ਕੁੰਭਮੇਲਾ ਵਡੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ. ਲਛਮਣ ਨੇ ਜਿਸ ਪੰਚਵਟੀ ਵਿੱਚ ਸੂਪਨਖਾ ਦਾ ਨੱਕ ਵੱਡਿਆ ਸੀ, ਉਹ ਨਾਸਿਕ ਦੇ ਨਾਲ ਹੀ ਗੋਦਾਵਰੀ ਦੋ ਖੱਬੇ ਪਾਸੇ ਹੈ....
ਬੰਬਈ ਦੇ ਇਲਾਕੇ ਇੱਕ ਪ੍ਰਸਿੱਧ ਨਗਰ. ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਦੇੜ ਨੂੰ ਜਾਂਦੇ ਪਧਾਰੇ ਹਨ. ਇਹ ਬੰਬਈ ਤੋਂ ੧੧੯ ਮੀਲ ਹੈ. ਇਸ ਦੀ ਆਬਾਦੀ ੧੭੬, ੬੭੧ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਨਾਸ਼ ਹੋਏ. ਦੋਖੇ, ਹਤ. "ਕੋਟਿ ਦੋਖ ਰੋਗਾ ਪ੍ਰਭੁ ਦ੍ਰਿਸਟਿ ਤੁਹਾਰੀ ਹਾਤੇ." (ਦੇਵ ਮਃ ੫) ੨. ਹਾਤਾ ਦਾ ਬਹੁ ਵਚਨ....
ਮਹਰੱਟਿਆਂ (ਮਰਹਟਿਆਂ) ਦਾ ਦੇਸ਼. ਨਾਸਿਕ, ਪੂਨਾ, ਸਾਤਾਰਾ ਅਤੇ ਕੋਲ੍ਹਾਪੁਰ ਦਾ ਇਲਾਕਾ, ਜੋ ਬੰਬਈ ਹਾਤੇ ਵਿੱਚ ਹੈ। ੨. ਮਹਾਰਾਸ੍ਟ੍ਰ ਦੇਸ਼ ਦਾ ਵਸਨੀਕ। ੩. ਵਡਾ ਦੇਸ਼। ੪. ਵਡਾ ਰਾਜ....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....