mahataमहत
ਸੰ. महत. ਵਿ- ਫੈਲਿਆ ਹੋਇਆ। ੨. ਵਡਾ। ੩. ਬੁੱਢਾ। ੪. ਸੰਗ੍ਯਾ- ਰਾਜ੍ਯ (ਰਾਜ). ੫. ਦੇਖੋ, ਮਹਤੱਤ.
सं. महत. वि- फैलिआ होइआ। २. वडा। ३. बुॱढा। ४. संग्या- राज्य (राज). ५. देखो, महतॱत.
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਦੇਖੋ, ਬੁਢਾ। ੨. ਦੇਖੋ, ਬੁੱਢਾ ਬਾਬਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਰਾਜਾ ਦਾ ਕਰਮ। ੨. ਰਾਜਾ ਦਾ ਹੋਣਾ। ੩. ਬਾਦਸ਼ਾਹਤ ਦੇਖੋ, ਰਾਜਾ ੨....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਸੰ. ਮਹੱਤਤ੍ਵ. ਸੰਗ੍ਯਾ- ਸਾਂਖ੍ਯਸ਼ਾਸਤ੍ਰ ਅਨੁਸਾਰ ਚੌਬੀਹ ਤੱਤਾਂ ਦੇ ਅੰਤਰਗਤ ਦੂਜਾ ਤਤ੍ਵ. ਪ੍ਰਕ੍ਰਿਤਿ ਦਾ ਕਾਰਯਰੂਪ, ਅਹੰਕਾਰ ਦਾ ਆਦਿ ਕਾਰਣ. ਇਸ ਦਾ ਨਾਮ ਬੁੱਧਿਤਤ੍ਵ ਭੀ ਲਿਖਿਆ ਹੈ. "ਪ੍ਰਕ੍ਰਿਤਿ ਮੂਲ ਮਹਤੱਤ ਉਪਾਵਾ." (ਨਾਪ੍ਰ)...