maliāgarasinghaमलिआगरसिंघ
ਸ਼੍ਰੀ ਗੁਰੂ ਗੋਬਿੰਦਸਿੰਘ ਜੀ ਮਹਾਰਾਜ ਦਾ ਇੱਕ ਅਨੰਨ ਸੇਵਕ, ਜੋ ਮਹਾਨ ਸੰਤੋਖੀ ਸੀ. ਦੇਖੋ, ਬਹਿਬਲ.
श्री गुरू गोबिंदसिंघ जी महाराज दा इॱक अनंन सेवक, जो महान संतोखी सी. देखो, बहिबल.
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਉਹ ਰਾਜਾ, ਜਿਸ ਦੇ ਅਧੀਨ ਹੋਰ ਰਾਜੇ ਹੋਣ. ਸ਼ਹਨਸ਼ਾਹ। ੨. ਕਰਤਾਰ. ਪਾਰਬ੍ਰਹਮ....
ਜੋ ਅਨ੍ਯ (ਦੂਜੇ) ਨੂੰ ਨਾ ਮੰਨੇ. ਦੇਖੋ, ਅਨਨ੍ਯ. "ਬੈਸਨੋ ਅਨੰਨ ਬ੍ਰਹਮੰਨ ਸਾਲਿਗ੍ਰਾਮ ਸੇਵਾ." (ਭਾਗੁ ਕ) "ਸਿਖ ਅਨੰਨ ਪੰਡਿਤ ਦਿਖ ਐਸੇ। ਗ੍ਰਹ ਤਿਥਿ ਵਾਰ ਨ ਜਾਨੈ ਕੈਸੇ। ਏਕ ਭਰੋਸਾ ਪ੍ਰਭੁ ਕਾ ਪਾਏ। ਤ੍ਯਾਗ ਲਗਨ ਅਰਦਾਸ ਕਰਾਏ॥" (ਗੁਵਿ ੬)...
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...
ਵਿ- ਵਡਾ. ਵਿਸ੍ਤਾਰ ਵਾਲਾ. ਉੱਚਾ। ੨. ਦੇਖੋ, ਮਹਾਣ....
ਸੰ. सन्तोषिन ਵਿ- ਸੰਤੋਖ ਵਾਲਾ. ਸਾਬਰ. ਲੋਭ ਦਾ ਤਿਆਗੀ....
ਫਰੀਦਕੋਟ ਦੇ ਰਾਜ ਵਿੱਚ ਥਾਣੇ ਕੋਟਕਪੂਰੇ ਦਾ ਇੱਕ ਪਿੰਡ. ਇਸ ਤੋਂ ਪੌਣ ਮੀਲ ਉੱਤਰ ਅਤੇ ਜੈਤੋਂ ਤੋਂ ਚਾਰ ਕੋਹ ਪੂਰਵ, ਗੁਰੂ ਗੋਬਿੰਦਸਿੰਘ ਸਾਹਿਬ ਦੇ ਗੁਰਦ੍ਵਾਰੇ ਦਾ ਨਾਮ "ਟਿੱਬੀਸਾਹਿਬ" ਹੈ. ਜਦ ਕਲਗੀਧਰ ਦਾ ਲਸ਼ਕਰ ਇੱਥੇ ਠਹਿਰਿਆ. ਤਦ ਪਿੰਡ ਦੇ ਲੋਕ ਗੁਰਸਿੱਖਾਂ ਦੇ ਕਈ ਜਥੇ ਬਣਾਕੇ ਆਪਣੇ ਘਰੀਂ ਪ੍ਰਸਾਦ ਛਕਾਉਣ ਲੈਗਏ. ਇੱਕ ਗਰੀਬ ਜਿਮੀਦਾਰ ਦੇ ਘਰ ਹੋਰ ਕੁਝ ਨਹੀਂ ਸੀ ਕੇਵਲ ਸੁੱਕੇ ਪੀਲੂ ਸਨ, ਉਹ ਉਬਾਲਕੇ ਸਿੱਖ ਨੂੰ ਛਕਾਏ. ਜਦ ਪ੍ਰਸਾਦ ਛਕ ਕੇ ਸਿੱਖ ਡੇਰੇ ਵਿਚ ਆਏ, ਤਦ ਗੁਰੂ ਸਾਹਿਬ ਨੇ ਸਭ ਤੋਂ ਪੁੱਛਿਆ ਕਿ ਕੀ ਕੀ ਪ੍ਰਸਾਦ ਛਕਿਆ ਹੈ? ਸਭ ਨੇ ਜੋ ਜੋ ਛਕਿਆ ਸੀ ਅਰਜ ਕੀਤਾ. ਪੀਲੂ ਛਕਣ ਵਾਲੇ ਮਲਿਆਗਰਸਿੰਘ ਪ੍ਰੇਮੀ ਨੇ ਆਖਿਆ ਕਿ ਮੈ ਛਤੀਹ ਪ੍ਰਕਾਰ ਦੇ ਭੋਜਨ ਛਕੇ ਹਨ. ਅੰਤ ਨੂੰ ਛਕਾਉਣ ਵਾਲੇ ਸਿੱਖ ਨੇ ਬੇਨਤੀ ਕੀਤੀ ਕਿ ਮੈਂ ਇਸ ਸੰਤੋਖੀ ਨੂੰ ਪੀਲੂ ਛਕਾਏ ਹਨ. ਦਸ਼ਮੇਸ਼ ਇਸ ਪੁਰ ਬਹੁਤ ਪ੍ਰਸੰਨ ਹੋਏ ਅਤੇ ਫਰਮਾਇਆ-#"ਸਿਖ ਢਿਗ ਹੋਇ ਅਚਾਵਹਿ ਨਾਹੀ,#ਤੌ ਦੂਖਨ ਜਾਨਹੁ ਤਿਸ ਮਾਹੀਂ।#ਨਿਰਧਨ ਸਿਖ ਤੇ ਜਾਚਹਿ ਨੀਕਾ,#ਦੋਸ ਲਖਹੁ ਅਚਵਹਿ ਤਿਸਹੀ ਕਾ ॥" (ਗੁਪ੍ਰਸੂ)...