malaūnaमलऊन
ਅ਼. [ملعوُن] ਮਲਊ਼ਨ. ਵਿ- ਲਅ਼ਨਤ ਕੀਤਾ. ਧਿੱਕਾਰਿਆ ਹੋਇਆ। ੨. ਸੰਗ੍ਯਾ- ਸ਼ੈਤਾਨ. . "ਸੋ ਮੁਲਾ, ਮਲਊਨ ਨਿਵਾਰੈ" (ਮਾਰੂ ਸੋਲਹੇ ਮਃ ੫)
अ़. [ملعوُن] मलऊ़न. वि- लअ़नत कीता. धिॱकारिआ होइआ। २. संग्या- शैतान. . "सो मुला, मलऊन निवारै" (मारू सोलहे मः ५)
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼ [شیطان] ਸ਼ੈਤ਼ਾਨ (Satan) ਸੰਗ੍ਯਾ- ਬਾਈਬਲ ਅਤੇ. ਕੁਰਾਨ ਵਿੱਚ ਇਹ ਇੱਕ ਫ਼ਰਿਸ਼ਤਾ ਦੱਸਿਆ ਹੈ, ਜੋ ਆਦਮੀ ਨੂੰ ਬਦੀ ਵੱਲ ਪ੍ਰੇਰਦਾ ਹੈ. ਇਸੇ ਨੇ ਆਦਮ ਨੂੰ ਧੋਖਾ ਦੇ ਕੇ ਵਰਜਿਤ ਫਲ ਖਵਾਇਆ ਸੀ. ਕੁਰਾਨ ਅਨੁਸਾਰ ਸ਼ੈਤਾਨ ਕੇਵਲ ਅਗਨਿ ਤੱਤ ਤੋਂ ਬਣਿਆ ਹੈ. ਜਦ ਖ਼ੁਦਾ ਨੇ ਆਦਮ ਨੂੰ ਮਿੱਟੀ ਤੋਂ ਰਚਕੇ ਫਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਸਾਰੇ ਆਦਮ ਅੱਗੇ ਸਿਜਦਾ ਕਰੋ, ਤਦ ਸਭ ਨੇ ਹੁਕਮ ਦੀ ਤਾਮੀਲ ਕੀਤੀ, ਪਰ ਸ਼ੈਤਾਨ ਨੇ ਆਗ੍ਯਾ ਨਹੀਂ ਮੰਨੀ, ਜਦ ਖੁਦਾ ਨੇ ਇਸ ਦਾ ਕਾਰਣ ਪੁੱਛਿਆ, ਤਦ ਸ਼ੈਤਾਨ ਨੇ ਉੱਤਰ ਦਿੱਤਾ ਕਿ ਮੈ ਅਗਨਿ ਤੋਂ ਬਣਿਆ ਹਾਂ ਅਰ ਆਦਮ ਮਿੱਟੀ ਤੋਂ, ਇਸ ਲਈ ਉਹ ਮੈਥੋਂ ਘਟੀਆ ਹੈ. ਇਸ ਪੁਰ ਖੁਦਾ ਨੇ ਸ਼ੈਤਾਨ ਨੂੰ ਮਲਊਨ (ਧਿਕ੍ਰਿਤ) ਠਹਿਰਾਇਆ ਅਰ ਬਹਿਸ਼ਤ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ, ਸ਼ੈਤਾਨ ਨੇ ਰੰਜ ਵਿੱਚ ਆਕੇ ਖ਼ੁਦਾ ਨੂੰ ਆਖਿਆ ਕਿ ਅੱਛਾ! ਮੇਰੇ ਨਾਲ ਤਾਂ ਇਹ ਸਲੂਕ ਹੋਇਆ ਹੈ, ਪਰ ਮੈ ਭੀ ਆਦਮ ਦੀ ਔਲਾਦ ਨੂੰ ਤੇਰੀ ਵੱਲ ਨਹੀਂ ਆਉਣ ਦੇਵਾਂਗਾ, ਅਰ ਆਦਮੀ ਤੇਰੇ ਸ਼ੁਕਰਗੁਜ਼ਾਰ ਨਹੀਂ ਹੋਣਗੇ. ਦੇਖੋ, ਕੁਰਾਨ ਸੂਰਤ ਆਰਾਫ਼, ਆਯਤ ੧੧. ਤੋ ੧੭.। ੨. ਵਿ- ਪਾਮਰ. ਕੁਕਰਮੀ. ਫਿਸਾਦੀ. ਉਪਦ੍ਰਵੀ। ੩. ਸੰ. शितवाण ਕਾਮ. ਜਿਸਦੇ ਬਾਣ ਸ਼ਿਤ (ਤਿੱਖੇ) ਹਨ. "ਅਗਦੁ ਪੜੈ ਸੈਤਾਨ ਵੇ ਲਾਲੋ." (ਤਿਲੰ ਮਃ ੧)¹ ਕਾਜੀ ਅਤੇ ਪੁਰੋਹਿਤ ਦਾ ਕੰਮ ਕਾਮ ਕਰ ਰਹਿਆ ਹੈ. ਦੇਖੋ, ਅਗਦ....
ਅ਼. [مُلاّ] ਮੁੱਲਾ. ਸੰਗ੍ਯਾ- ਮਲਅ਼ਹ (ਪੂਰਣ) ਹੋਇਆ. ਜੋ ਵਿਦ੍ਯਾ ਨਾਲ ਪੂਰਣ ਹੈ. ਆ਼ਲਿਮ. ਵਿਦ੍ਵਾਨ. "ਪੰਡਿਤ ਮੁਲਾਂ ਛਾਡੇ ਦੋਊ." (ਭੈਰ ਕਬੀਰ) "ਨਾ ਓਇ ਕਾਜੀ ਮੁੰਲਾ." (ਮਃ ੧. ਵਾਰ ਮਾਝ)...
ਅ਼. [ملعوُن] ਮਲਊ਼ਨ. ਵਿ- ਲਅ਼ਨਤ ਕੀਤਾ. ਧਿੱਕਾਰਿਆ ਹੋਇਆ। ੨. ਸੰਗ੍ਯਾ- ਸ਼ੈਤਾਨ. . "ਸੋ ਮੁਲਾ, ਮਲਊਨ ਨਿਵਾਰੈ" (ਮਾਰੂ ਸੋਲਹੇ ਮਃ ੫)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....