matēमते
ਮੱਤ ਹੋਏ. ਮਸ੍ਤ ਭਏ. "ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ." (ਸਹਸ ਮਃ ੫) ੨. ਵ੍ਯ- ਅਜਿਹਾ ਨਾ ਹੋਵੇ। ੩. ਸ਼ਾਯਦ. ਕਦਾਚਿਤ.
मॱत होए. मस्त भए. "मते समेव चरणं उधरणं भै दुतरह." (सहस मः ५) २. व्य- अजिहा ना होवे। ३. शायद. कदाचित.
ਸੰ. ਵਿ- ਮਤਵਾਲਾ. ਮਸ੍ਤ। ੨. ਪਿੰਗਲ ਗ੍ਰੰਥਾਂ ਵਿੱਚ ਮਾਤ੍ਰਾ ਲਈ ਭੀ ਮੱਤ ਸ਼ਬਦ ਆਇਆ ਹੈ. "ਧਰ ਮੱਤ ਚਾਰ." (ਰੂਪਦੀਪ) ੩. ਸ਼ਸਤ੍ਰਨਾਮਮਾਲਾ ਵਿੱਚ ਮਤਸ (ਮੱਛ) ਦੀ ਥਾਂ ਅਜਾਣ ਲਿਖਾਰੀ ਨੇ ਮੱਤ ਸ਼ਬਦ ਲਿਖਦਿੱਤਾ ਹੈ- "ਮੱਤ ਸ਼ਬਦ ਪ੍ਰਿਥਮੈ ਉਚਰ ਅੱਛ ਸਬਦ ਪੁਨ ਦੇਹੁ। ਅਰਿ ਪਦ ਬਹੁਰ ਬਖਾਨੀਐ ਨਾਮ ਬਾਨ ਲਖਲੇਹੁ ॥" ਮੱਛ ਦੀ ਅੱਖ ਦਾ ਵੈਰੀ, ਤੀਰ. ਅਰਜੁਨ ਨੇ ਮੱਛ ਦੀ ਅੱਖ ਵਿੰਨ੍ਹਕੇ ਦ੍ਰੋਪਦੀ ਵਰੀ ਸੀ....
ਦੇਖੋ, ਮਸਤ....
ਮੱਤ ਹੋਏ. ਮਸ੍ਤ ਭਏ. "ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ." (ਸਹਸ ਮਃ ੫) ੨. ਵ੍ਯ- ਅਜਿਹਾ ਨਾ ਹੋਵੇ। ੩. ਸ਼ਾਯਦ. ਕਦਾਚਿਤ....
ਵਿ- ਸੰਮਿਲਿਤ. ਸਮਾਇਆ ਹੋਇਆ. "ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ." (ਸਹਸ ਮਃ ੫) ਪ੍ਰੇਮ ਵਿੱਚ ਮਸ੍ਤ ਹੋਏ ਚਰਣਾਂ ਵਿੱਚ ਸਮਾ ਗਏ ਹਨ. "ਸ੍ਰੀ ਗੁਰੁਦੇਵ ਸਮੇਵ ਸੁ ਸੰਗਤ." (ਭਾਗੁ ਕ) ੨. ਕ੍ਰਿ. ਵਿ- ਸ੍ਵਯਮੇਵ. ਆਪ ਹੀ. ਖ਼ੁਦ....
ਸ਼ਤ. ਸੌ. "ਸੰਮਤ ਸਤ੍ਰਹਿ ਸਹਸ ਪਚਾਵਨ." (ਰਾਮਾਵ) ਵਿਕ੍ਰਮੀ ੧੭੫੫.¹ "ਸੰਮਤ ਸਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨ ਤੀਨ ਕਹਿੱਜੈ." (ਚਰਿਤ੍ਰ ੪੦੫) ੨. ਸੰ. सहस्त्र ਸਹਸ੍ਰ. ਹਜ਼ਾਰ. ਦਸ ਸੌ। ੩. ਭਾਵ- ਅਨੰਤ. ਬੇਸ਼ੁਮਾਰ. ਦੇਖੋ, ਸਹਸ੍ਰ. "ਸਹਸ ਸਿਆਣਪਾ ਲਖ ਹੋਹਿ." (ਜਪੁ) "ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ." (ਸੋਹਿਲਾ) ੪. ਸੰ. सहस् ਬਲਵਾਨ। ੫. ਵਿਜਈ. ਜਿੱਤਣ ਵਾਲਾ. ੬. ਸੰਗ੍ਯਾ- ਜਿੱਤ. ਫਤੇ। ੭. ਬਲ। ੮. ਸੰ. सहर्ष ਸਹਰ੍ਸ. ਵਿ- ਆਨੰਦ ਸਹਿਤ. ਆਨੰਦੀ. ਖ਼ੁਸ਼। ੯. ਫ਼ਾ. [ثہش] ਉਸ ਦਾ ਬਾਦਸ਼ਾਹ....
ਫ਼ਾ. [شاید] ਵ੍ਯ- ਚਾਹੀਏ. ਲੋੜੀਏ। ੨. ਕਦਾਚਿਤ। ੩. ਖਬਰੇ ਅਜੇਹਾ ਹੋਵੇ....
ਕ੍ਰਿ. ਵਿ- ਸ਼ਾਯਦ। ੨. ਕਭੀ. ਕਿਸੀ ਸਮੇਂ ਕਿਸੇ ਵੇਲੇ "ਕਦਾਚ ਨਹਿ ਸਿਮਰੰਤ ਨਾਨਕ." (ਵਾਰ ਜੈਤ) "ਨਹਿ ਸਿਮਰੰਤ ਮਰਣੰ ਕਦਾਂਚਹ." (ਸਹਸ ਮਃ ੫) "ਭਲੋ ਕਰਮ ਨਹਿ ਕੀਨ ਕਦਾਪੀ." (ਗੁਪ੍ਰਸੂ)...